ਟਰੰਪ ਭਾਰਤ ਲਿਆ ਰਹੇ ਹਨ ਦੁਨੀਆ ਦਾ ਸਭ ਤੋਂ ਖਤਰਨਾਕ ‘ਫੁੱਟਬਾਲ’, ਜਾਣੋ ਕੀ ਹੈ ਇਸ ‘ਚ ਖ਼ਾਸ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਹਨਾਂ ਦੀ ਪਤਨੀ ਮੇਲਾਨੀਆ ਟਰੰਪ 24-25 ਫਰਵਰੀ ਨੂੰ ਭਾਰਤ ਦੌਰੇ ‘ਤੇ ਆ ਰਹੇ ਹਨ

Photo

ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਹਨਾਂ ਦੀ ਪਤਨੀ ਮੇਲਾਨੀਆ ਟਰੰਪ 24-25 ਫਰਵਰੀ ਨੂੰ ਭਾਰਤ ਦੌਰੇ ‘ਤੇ ਆ ਰਹੇ ਹਨ, ਜਿਸ ਨੂੰ ਲੈ ਕੇ ਇੱਥੇ ਸੁਰੱਖਿਆ ਦੇ ਖ਼ਾਸ ਇੰਤਜ਼ਾਮ ਕੀਤੇ ਜਾ ਰਹੇ ਹਨ। ਅਹਿਮਦਾਬਾਦ ਆਗਰਾ ਤੋਂ ਲੈ ਕੇ ਦਿੱਲੀ ਤੱਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੁਰੱਖਿਆ ਦਾ ਖ਼ਾਸ ਧਿਆਨ ਰੱਖਿਆ ਜਾਵੇਗਾ।

ਰਾਸ਼ਟਰਪਤੀ ਟਰੰਪ ਜਦੋਂ ਅਪਣੀ ਪਤਨੀ ਨਾਲ ਭਾਰਤ ਦੌਰੇ ‘ਤੇ ਆਉਣਗੇ ਤਾਂ ਉਹਨਾਂ ਦੇ ਨਾਲ ਨਾ ਸਿਰਫ ਉਹਨਾਂ ਦੀ ਸੁਰੱਖਿਆ ਟੀਮ ਹੋਵੇਗੀ, ਬਲਕਿ ਇਕ ‘ਨਿਊਕਲੀਅਰ ਫੁੱਟਬਾਲ’ ਵੀ ਹੋਵੇਗਾ। ਦਰਅਸਲ ਅਮਰੀਕੀ ਰਾਸ਼ਟਰਪਤੀ ਹਮੇਸ਼ਾਂ ਅਪਣੇ ਨਾਲ ‘ਨਿਊਕਲੀਅਰ ਫੁੱਟਬਾਲ’ ਰੱਖਦੇ ਹਨ। ਇਸ ਫੁੱਟਬਾਲ ਦੀ ਅਹਿਮੀਅਤ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਇਕ ਪਲ ਵਿਚ ਦੁਨੀਆ ਨੂੰ ਤਬਾਹ ਕਰ ਸਕਦਾ ਹੈ।

ਇਸ ਨਿਊਕਲੀਅਰ ਫੁੱਟਬਾਲ ਨੂੰ ਸੀਕ੍ਰੇਟ ਬ੍ਰੀਫਕੇਸ ਵੀ ਕਿਹਾ ਜਾਂਦਾ ਹੈ, ਜਿਸ ਨੂੰ ਉਹਨਾਂ ਦੀ ਸੁਰੱਖਿਆ ਵਿਚ ਲੱਗੇ ਜਵਾਨ ਹੱਥਾਂ ਵਿਚ ਰੱਖਦੇ ਹਨ। ਹੋਰ ਜਵਾਨਾਂ ਦੇ ਹੱਥਾਂ ਵਿਚ ਹਥਿਆਰਾਂ ਨਾਲ ਲੈਸ ਇਕ ਬ੍ਰੀਫਕੇਸ ਵੀ ਹੁੰਦਾ ਹੈ ਤਾਂ ਜੋ ਕੋਈ ਵੀ ਨਿਊਕਲੀਅਰ ਫੁੱਟਬਾਲ  ਖੋਹਣ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਬਚਾਇਆ ਜਾ ਸਕੇ।ਪਰਮਾਣੂ ਹਮਲੇ ਲਈ ਸੀਕ੍ਰੇਟ ਕੋਡ ਅਤੇ ਅਲਾਰਮ ਨਾਲ ਲੈਸ ਇਸ ਬ੍ਰੀਫਕੇਸ ਨੂੰ ਨਿਊਕਲੀਅਰ ਫੁੱਟਬਾਲ ਨੇ ਨਾਂਅ ਨਾਲ ਜਾਣਿਆ ਜਾਂਦਾ ਹੈ।

ਹਾਲਾਂਕਿ ਇਹ ਅਸਲ ‘ਚ ਫੁੱਟਬਾਲ ਦੀ ਤਰ੍ਹਾਂ ਨਹੀਂ ਹੁੰਦਾ। ਇਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਹਮੇਸ਼ਾਂ ਅਪਣੇ ਨਾਲ ਰੱਖਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ 1962 ਤੋਂ ਬਾਅਦ ਅਮਰੀਕਾ ਦੇ ਹਰ ਰਾਸ਼ਟਰਪਤੀ ਦੇ ਨਾਲ ਇਹ ਫੁੱਟਬਾਲ ਹੁੰਦਾ ਹੈ। ਕੁੱਲ ਤਿੰਨ ਨਿਊਕਲੀਅਰ ਫੁੱਟਬਾਲ ਹਨ। ਇਕ ਰਾਸ਼ਟਰਪਤੀ ਦੇ ਨਾਲ ਹੁੰਦਾ ਹੈ, ਇਕ ਉਪ-ਰਾਸ਼ਟਰਪਤੀ ਦੇ ਨਾਲ ਅਤੇ ਇਕ ਵ੍ਹਾਈਟ ਹਾਊਸ ਵਿਚ ਸੁਰੱਖਿਅਤ ਰੱਖਿਆ ਜਾਂਦਾ ਹੈ।

ਇਸ ਬ੍ਰੀਫਕੇਸ ਵਿਚ ਇਕ ਛੋਟਾ ਜਿਹਾ ਐਂਟੀਨਾ ਲੱਗਿਆ ਸੰਚਾਰ ਯੰਤਰ ਹੁੰਦਾ ਹੈ ਜੋ ਹਮੇਸ਼ਾਂ ਹੀ ਸੈਟੇਲਾਈਟ ਨਾਲ ਜੁੜਿਆ ਹੁੰਦਾ ਹੈ। ਇਸ ਦੇ ਜ਼ਰੀਏ ਅਮਰੀਕੀ ਰਾਸ਼ਟਰਪਤੀ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਤੁਰੰਤ ਗੱਲਬਾਤ ਕਰ ਸਕਦੇ ਹਨ ਅਤੇ ਗਾਈਡ ਕਰ ਸਕਦੇ ਹਨ। ਇਸ ਵਿਚ ਇਕ 75 ਪੰਨਿਆਂ ਦੀ ਕਿਤਾਬ ਵੀ ਹੁੰਦੀ ਹੈ, ਜੋ ਰਾਸ਼ਟਰਪਤੀ ਨੂੰ ਪਰਮਾਣੂ ਹਮਲੇ ਨਾਲ ਸਬੰਧਤ ਸਾਰੇ ਵਿਕਲਪਾਂ ਨਾਲ ਸੂਚਿਤ ਕਰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।