ਚੀਨ : ਕੈਮੀਕਲ ਪਲਾਂਟ 'ਚ ਧਮਾਕਾ; 6 ਦੀ ਮੌਤ, 30 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਧਮਾਕੇ ਤੋਂ ਬਾਅਦ ਲਯਾਨਚੰਗਆਂਗ 'ਚ 2.2 ਰਿਕਟਰ ਸਕੇਲ ਦਾ ਭੂਚਾਲ ਆਇਆ

China: Explosion in Chemical Plant; 6 killed, 30 injured

ਬੀਜਿੰਗ : ਪੂਰਬੀ ਚੀਨ ਦੇ ਇਕ ਕੈਮੀਕਲ ਪਲਾਂਟ 'ਚ ਵੀਰਵਾਰ ਨੂੰ ਹੋਏ ਧਮਾਕੇ ਤੋਂ ਬਾਅਦ ਭਿਆਨਕ ਅੱਗ ਲੱਗ ਗਈ, ਜਿਸ 'ਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਜ਼ਖ਼ਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਧਮਾਕਾ ਇੰਨਾ ਤੇਜ਼ ਸੀ ਕਿ ਕੈਮੀਕਲ ਪਲਾਂਟ ਦੇ ਆਸਪਾਸ ਦੀਆਂ ਇਮਾਰਤਾਂ ਦੇ ਸ਼ੀਸ਼ੇ ਤਕ ਟੁੱਟ ਗਏ। ਧਮਾਕੇ ਤੋਂ ਬਾਅਦ ਪਲਾਂਟ ਦੀ ਇਮਾਰਤ ਵੀ ਢਹਿ ਗਈ। 

ਸ਼ਹਿਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿਆਂਗਸੂ ਸੂਬੇ ਦੇ ਯਾਨਚੇਂਗ 'ਚ ਤਿਆਨਜੇਈ ਕੈਮਕਲ ਵੱਲੋਂ ਸੰਚਾਲਤ ਇਕ ਰਸਾਇਣਕ ਕੇਂਦਰ 'ਚ ਹੋਇਆ। ਘਟਨਾ ਦੁਪਹਿਰ 2:50 ਵਜੇ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕੈਮੀਕਲ ਪਲਾਂਟ 'ਚ ਹੋਏ ਧਮਾਕੇ ਤੋਂ ਬਾਅਦ ਯਾਨਚੇਂਗ ਨੇੜਲੇ ਸ਼ਹਿਰ ਲਯਾਨਚੰਗਆਂਗ 'ਚ 2.2 ਰਿਕਟਰ ਸਕੇਲ ਦਾ ਭੂਚਾਲ ਰਿਕਾਰਡ ਕੀਤਾ ਗਿਆ।