ਸ਼ਿਮਲਾ : ਹੋਲੀ ਖੇਡਦੇ ਨੌਜਵਾਨ ਭਿੜੇ, ਬਚਾਅ ਕਰਨ ਆਏ ਪੁਲਿਸ ਮੁਲਾਜ਼ਮ ਦੀ ਮਾਰਕੁੱਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਕ ਮੁਲਜ਼ਮ ਗ੍ਰਿਫ਼ਤਾਰ, 5 ਫ਼ਰਾਰ

Clash during holi celebration at Shimla

ਸ਼ਿਮਲਾ : ਰਾਜਧਾਨੀ ਸ਼ਿਮਲਾ ਦੇ ਇਤਿਹਾਸਕ ਰਿਜ ਮੈਦਾਨ 'ਚ ਵੀਰਵਾਰ ਨੂੰ ਹੋਲੀ ਦੇ ਜਸ਼ਨ 'ਚ ਭੰਗ ਪਾਉਣ ਵਾਲੇ ਸ਼ਰਾਰਤੀ ਅਨਸਰ ਸੁਰੱਖਿਆ 'ਚ ਤਾਇਨਾਤ ਪੁਲਿਸ ਜਵਾਨਾਂ ਨਾਲ ਭਿੜ ਗਏ। ਅੱਧਾ ਦਰਜਨ ਨੌਜਵਾਨਾਂ ਨੇ ਪੁਲਿਸ ਦੇ ਜਵਾਨਾਂ ਨਾਲ ਬਦਸਲੂਕੀ ਕੀਤੀ ਅਤੇ ਦੋ ਜਵਾਨਾਂ ਨੂੰ ਕੁੱਟ ਦਿੱਤਾ। ਇਕ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ 5 ਸਾਥੀ ਫ਼ਰਾਰ ਹੋ ਗਏ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਡਿਪਟੀ ਸੁਪਰੀਟੈਂਡੇਂਟ ਪੁਲਿਸ ਪ੍ਰਮੋਦ ਸ਼ੁਕਲਾ ਨੇ ਦੱਸਿਆ ਕਿ ਹੋਲੀ ਮਨਾ ਰਹੇ ਅੱਧਾ ਦਰਜਨ ਨੌਜਵਾਨ ਰਿਜ ਮੈਦਾਨ 'ਚ ਹੜਦੰਗ ਮਚਾ ਰਹੇ ਸਨ ਅਤੇ ਉਥੇ ਮੌਜੂਦ ਲੋਕਾਂ ਨਾਲ ਗਲਤ ਵਿਵਹਾਰ ਕਰ ਰਹੇ ਸਨ। ਪੁਲਿਸ ਜਵਾਨਾਂ ਨੇ ਜਦੋਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹ ਮਾਰਕੁੱਟ 'ਤੇ ਉੱਤਰ ਆਏ। ਇਸ ਦੌਰਾਨ ਪੁਲਿਸ ਦੇ ਦੋ ਜਵਾਨ ਜ਼ਖ਼ਮੀ ਹੋ ਗਏ। ਇਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।