ਪੱਛਮ ਬੰਗਾਲ : ਬੱਚਾ ਚੋਰੀ ਦੇ ਸ਼ੱਕ 'ਚ ਭੀੜ ਵਲੋਂ ਚਾਰ ਔਰਤਾਂ ਨਾਲ ਮਾਰਕੁੱਟ, ਫਾੜੇ ਕੱਪੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੱਛਮ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਵਿਚ ਭੀੜ ਨੇ ਬੱਚਾ ਚੋਰੀ ਹੋਣ ਦੇ ਸ਼ੱਕ ਵਿਚ ਚਾਰ ਔਰਤਾਂ ਨਾਲ ਕਥਿਤ ਤੌਰ 'ਤੇ ਮਾਰਕੁੱਟ ਕੀਤੀ ਅਤੇ ਉਨ੍ਹਾਂ ਵਿਚੋਂ ਦੋ ਨੂੰ ਨੰਗਾ...

West Bengal Police

ਜਲਪਾਈਗੁੜੀ : ਪੱਛਮ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਵਿਚ ਭੀੜ ਨੇ ਬੱਚਾ ਚੋਰੀ ਹੋਣ ਦੇ ਸ਼ੱਕ ਵਿਚ ਚਾਰ ਔਰਤਾਂ ਨਾਲ ਕਥਿਤ ਤੌਰ 'ਤੇ ਮਾਰਕੁੱਟ ਕੀਤੀ ਅਤੇ ਉਨ੍ਹਾਂ ਵਿਚੋਂ ਦੋ ਨੂੰ ਨੰਗਾ ਕਰ ਕੇ ਕੁੱਟਿਆ। ਪੁਲਿਸ ਨੇ ਦਸਿਆ ਕਿ ਘਟਨਾ ਧੂਪਗੁੜੀ ਖੇਤਰ ਦੇ ਦਵਕਿਮਾਰੀ ਪਿੰਡ ਵਿਚ ਹੋਈ ਹੈ। ਬੱਚਾ ਚੋਰ ਹੋਣ ਦੇ ਸ਼ੱਕ ਵਿਚ ਜ਼ਿਲ੍ਹੇ ਵਿਚ ਇਸ ਮਹੀਨੇ ਹਮਲੇ ਦੀ ਇਹ ਚੌਥੀ ਘਟਨਾ ਹੈ। ਪਿਛਲੇ ਹਫ਼ਤੇ ਬੱਚਾ ਚੋਰੀ ਦੇ ਸ਼ੱਕ ਵਿਚ ਜ਼ਿਲ੍ਹੇ ਦੇ ਉਸੇ ਖੇਤਰ ਵਿਚ ਮਾਨਸਿਕ ਰੂਪ ਨਾਲ ਪਰੇਸ਼ਾਂਲ ਇਕ ਔਰਤ ਨਾਲ ਮਾਰਕੁੱਟ ਕੀਤੀ ਗਈ ਸੀ।