ਵਿਸ਼ਵ 'ਚ 50 ਲੱਖ ਤੋਂ ਪਾਰ ਹੋਏ ਕਰੋਨਾ ਕੇਸ, 3 ਲੱਖ ਤੋਂ ਵੱਧ ਮੌਤਾਂ
ਚੀਨ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਨੇ ਇਸ ਸਮੇਂ ਪੂਰੀ ਦੁਨੀਆਂ ਵਿਚ ਹਾਹਾਕਾਰ ਮਚਾ ਰੱਖੀ ਹੈ।
ਨਵੀਂ ਦਿੱਲੀ : ਚੀਨ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਨੇ ਇਸ ਸਮੇਂ ਪੂਰੀ ਦੁਨੀਆਂ ਵਿਚ ਹਾਹਾਕਾਰ ਮਚਾ ਰੱਖੀ ਹੈ। ਪੂਰੇ ਵਿਸ਼ਵ ਵਿਚ ਹੁਣ ਤੱਕ ਕਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ 50 ਲੱਖ ਨੂੰ ਪਾਰ ਕਰ ਚੁੱਕਾ ਹੈ। ਤਾਜ਼ਾਂ ਅੰਕੜਿਆ ਦੇ ਅਨੁਸਾਰ ਪੂਰੀ ਦੁਨੀਆਂ ਵਿਚ ਹੁਣ ਤੱਕ 50 ਲੱਖ 38 ਹਜ਼ਾਰ ਕਰੋਨਾ ਵਾਇਰਸ ਦੇ ਕੇਸ ਦਰਜ਼ ਹੋ ਚੁੱਕੇ ਹਨ। ਜਿਸ ਵਿਚੋਂ 3,28,172 ਲੋਕਾਂ ਦੀ ਮੌਤ ਹੋ ਗਈ ਹੈ।
ਇਸੇ ਵਿਚ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਹੈ ਜਿੱਥੇ ਹੁਣ ਤੱਕ ਕਰੋਨਾ ਵਾਇਰਸ ਦੇ ਨਾਲ 15 ਲੱਖ ਤੋਂ ਜ਼ਿਆਦਾ ਲੋਕਾਂ ਦੀ ਪੁਸ਼ਟੀ ਹੋ ਚੁੱਕੀ ਹੈ। ਅਮਰੀਕਾ ਤੋ ਬਾਅਦ ਦੂਜੇ ਨੰਬਰ ਤੇ ਰੂਸ ਹੈ ਜਿੱਥੇ ਕਰੋਨਾ ਵਾਇਰਸ 3 ਲੱਖ ਤੋਂ ਜ਼ਿਆਦਾ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਸ ਤੋਂ ਬਾਅਦ ਬ੍ਰਾਜ਼ੀਲ ਦਾ ਨੰਬਰ ਆਉਂਦਾ ਹੈ। ਇੱਥੇ ਵੀ ਅੰਕੜਾ 3 ਲੱਖ ਦੇ ਕਰੀਬ ਪਹੁੰਚ ਚੁੱਕਾ ਹੈ।
ਉਧਰ ਮੌਤ ਦੇ ਮਾਮਲਿਆਂ ਵਿਚ ਵੀ ਅਮਰੀਕਾ ਪਹਿਲੇ ਨੰਬਰ ਤੇ ਆਉਂਦਾ ਹੈ। ਜਿੱਥੇ 93 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਦੂਜੇ ਨੰਬਰ ਤੇ ਯੂਨਾਇਟਡ ਕਿੰਗਡਮ ਆਉਂਦਾ ਹੈ। ਜਿੱਥੇ ਕਰੋਨਾ ਨਾਲ 35 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਇਸ ਕੜੀ ਵਿਚ ਇਟਲੀ ਵੀ ਆਉਂਦਾ ਹੈ
ਜਿੱਥੇ ਹੁਣ ਤੱਕ 32 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ। ਦੱਸ ਦੱਈਏ ਕਿ ਭਾਰਤ ਵਿਚ ਵੀ ਕਰੋਨਾ ਵਾਇਰਸ ਦੇ ਕੇਸ 1 ਲੱਖ ਨੂੰ ਪਾਰ ਕਰ ਚੁੱਕੇ ਹਨ ਅਤੇ 3,435 ਲੋਕਾਂ ਦੀ ਇਸ ਨਾਲ ਮੌਤ ਹੋ ਚੁੱਕੀ ਹੈ। ਇਸੇ ਨਾਲ ਪਿਛਲੇ 24 ਘੰਟੇ ਵਿਚ ਦੇਸ਼ ਵਿਚ 5 ਹਜ਼ਾਰ ਤੋਂ ਵਧੇਰੇ ਕੇਸ ਦਰਜ਼ ਹੋਏ ਅਤੇ 132 ਲੋਕਾਂ ਦੀ ਮੌਤ ਹੋ ਗਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।