ਕਰੋਨਾ ਦੇ ਨਾਲ ਹੀ ਅਮਰੀਕਾ ਚ ਕੁਦਰਤੀ ਆਫ਼ਤਾਂ ਦਾ ਕਹਿਰ, ਦੋ ਡੈਮਾਂ ਦੇ ਟੁੱਟਣ ਨਾਲ ਲੱਖ ਲੋਕ ਹੋਏ ਬੇਘਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਵਿਚ ਜਿੱਥੇ ਪਹਿਲਾਂ ਹੀ ਕਰੋਨਾ ਵਾਇਰਸ ਨੇ ਹਾਹਾਕਾਰ ਮਚਾਈ ਹੋਈ ਹੈ। ਉੱਥੇ ਹੀ ਹੁਣ ਇੱਥੇ ਕੁਦਰਤੀ ਅਫ਼ਤਾਂ ਨੇ ਵੀ ਆਪਣਾ ਕਹਿਰ – ਪਾਉਂਣਾ ਸ਼ੁਰੂ ਕਰ ਦਿੱਤਾ ਹੈ।

Photo

ਮਿਡਲੈਂਡ : ਅਮਰੀਕਾ ਵਿਚ ਜਿੱਥੇ ਪਹਿਲਾਂ ਹੀ ਕਰੋਨਾ ਵਾਇਰਸ ਨੇ ਹਾਹਾਕਾਰ ਮਚਾਈ ਹੋਈ ਹੈ। ਉੱਥੇ ਹੀ ਹੁਣ ਇੱਥੇ ਕੁਦਰਤੀ ਅਫ਼ਤਾਂ ਨੇ ਵੀ ਆਪਣਾ ਕਹਿਰ – ਪਾਉਂਣਾ ਸ਼ੁਰੂ ਕਰ ਦਿੱਤਾ ਹੈ। ਜਿੱਥੇ ਮਿਸ਼ੀਗਨ ਵਿਚ ਦੋ ਡੈਮਾਂ ਦੇ ਟੁੱਟਣ ਨਾਲ ਹੜ ਦਾ ਸਾਰਾ ਪਾਣੀ ਨੀਵੇ ਇਲਾਕਿਆਂ ਵਿਚ ਆ ਗਿਆ । ਜਿਸ ਨਾਲ ਹਜ਼ਾਰਾਂ ਲੋਕਾਂ ਨੂੰ ਇਸ ਹੜ੍ਹ ਨੇ ਬੇਘਰ ਕਰ ਦਿੱਤਾ ਹੈ।

ਦੱਸ ਦੱਈਏ ਕਿ ਹੜ ਆਉਂਣ ਕਾਰਨ ਇੱਥੇ ਰਹਿੰਦੇ ਨੀਵੇ ਇਲਾਕਿਆਂ ਦੇ ਹਜ਼ਾਰਾਂ ਲੋਕਾਂ ਨੂੰ ਉੱਥੋਂ ਕੱਡ ਉੱਚੇ ਇਲਾਕਿਆਂ ਵਿਚ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਸ਼ਹਿਰ ਵਿਚ ਨੌ ਫੁੱਟ ਪਾਣੀ ਭਰਨ ਦੀ ਚੇਤਾਵਨੀ ਵੀ ਜ਼ਾਰੀ ਕੀਤੀ ਗਈ ਹੈ। ਮੰਗਲਵਾਰ ਨੂੰ ਟਿੱਟਾਬਾਵਾਸੀ ਨਦੀ ਤੇ ਮਿਡਲੈਂਡ ਕਾਉਂਟੀ ਵਿਚ ਜੁੜੀਆਂ ਦੋ ਝੀਲਾਂ ਦੇ ਕਿਨਾਰੇ ਵਸਦੇ ਲੋਕਾਂ ਨੂੰ ਸੁਰਿੱਖਿਅਤ ਖੇਤਰਾਂ ਵਿਚ ਜਾਣ ਲਈ ਕਿਹਾ ਗਿਆ ਹੈ।

ਇੱਥੋਂ ਦਾ ਇਲਾਕਾ ਹੜ੍ਹ ਨਾਲ ਭਰਿਆ ਹੋਇਆ ਹੈ । ਇੱਥੋਂ ਦੀਆਂ ਝੀਲਾਂ, ਪਾਰਕਿੰਗ ਪਲੈਸਿਸ ਤੇ ਹੋਲਟਾਂ-ਘਰਾਂ ਅੰਦਰ ਵੀ ਪਾਣੀ ਭਰ ਚੁੱਕਾ ਹੈ। ਜਿਸ ਨਾਲ ਹੁਣ ਇਸ ਪੂਰੇ ਇਲਾਕੇ ਵਿਚ ਹਰ ਪਾਸੇ ਪਾਣੀ ਹੀ ਪਾਣੀ ਹੋ ਗਿਆ ਹੈ। ਦੱਸ ਦੱਈਏ ਕਿ ਪੂਰੀ ਦੁਨੀਆਂ ਵਿਚ ਸਭ ਤੋਂ ਵੱਧ ਕਰੋਨਾ ਵਾਇਰਸ ਦੇ ਕੇਸ ਵੀ ਅਮਰੀਕਾ ਵਿਚ ਹੀ ਹਨ

ਜਿੱਥੇ ਹੁਣ ਤੱਕ ਇਸ ਵਾਇਰਸ ਨਾਲ 15 ਲੱਖ ਤੋਂ ਜ਼ਿਆਦਾ ਲੋਕ ਇਸ ਦੀ ਚਪੇਟ ਵਿਚ ਆ ਚੁੱਕੇ ਹਨ ਅਤੇ 94941 ਲੋਕਾਂ ਦੀ ਇਸ ਵਿਚ ਮੌਤ ਹੋ ਚੁੱਕੀ ਹੈ। ਉੱਥੇ ਹੀ 37,0812 ਲੋਕ ਅਮਰੀਕਾ ਵਿਚ ਅਜਿਹੇ ਵੀ ਹਨ ਜਿਨ੍ਹਾਂ ਨੇ ਇਸ ਮਹਾਂਮਾਰੀ ਨੂੰ ਮਾਤ ਦੇਣ ਤੋਂ ਬਾਅਦ ਸਿਹਤਯਾਬ ਹੋ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।