ਦੱਖਣੀ ਚੀਨ 'ਚ ਫਿਰ ਵਧਿਆ ਕੋਰੋਨਾ ਦਾ ਖਤਰਾ, ਰੱਦ ਹੋਈਆਂ 400 ਤੋਂ ਵਧੇਰੇ ਉਡਾਣਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਕ ਵਾਰ ਫਿਰ ਤੋਂ ਦੱਖਣੀ ਚੀਨ 'ਚ ਇਨਫੈਕਸ਼ਨ ਦਾ ਕਹਿਰ ਵਧ ਗਿਆ ਹੈ ਜਿਸ ਦਾ ਸਿੱਧਾ ਅਸਰ ਉਡਾਣਾਂ 'ਤੇ ਵੀ ਪੈ ਰਿਹਾ ਹੈ

Coronavirus China

ਬੀਜਿੰਗ-ਚੀਨ ਦੇ ਵੁਹਾਨ ਤੋਂ ਫੈਲੇ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਜਿਥੇ ਪੂਰਾ ਵਿਸ਼ਵ ਇਸ ਮਹਾਮਾਰੀ ਨਾਲ ਇਕਜੁੱਟ ਹੋ ਕੇ ਲੜ ਰਿਹਾ ਹੈ ਤਾਂ ਉਥੇ ਹੀ ਇਕ ਵਾਰ ਫਿਰ ਤੋਂ ਦੱਖਣੀ ਚੀਨ 'ਚ ਇਨਫੈਕਸ਼ਨ ਦਾ ਕਹਿਰ ਵਧ ਗਿਆ ਹੈ ਜਿਸ ਦਾ ਸਿੱਧਾ ਅਸਰ ਉਡਾਣਾਂ 'ਤੇ ਵੀ ਪੈ ਰਿਹਾ ਹੈ। ਚੀਨੀ ਪ੍ਰਸ਼ਾਸਨ ਨੇ ਦੱਖਣ 'ਚ ਵਧਦੇ ਇਨਫੈਕਸ਼ਨ ਦੇ ਖਤਰੇ ਨੂੰ ਦੇਖਦੇ ਹੋਏ ਸੈਂਕੜਾਂ ਉਡਾਣਾਂ ਕੈਂਸਲ ਕਰ ਦਿੱਤੀਆਂ ਹਨ। ਕਰੀਬ 400 ਤੋਂ ਵਧੇਰੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ-'ਜੇਕਰ ਇਹ ਸਾਵਧਾਨੀਆਂ ਨਾ ਵਰਤੀਆਂ ਤਾਂ ਆ ਸਕਦੀ ਹੈ ਕੋਰੋਨਾ ਦੀ ਤੀਸਰੀ ਲਹਿਰ'

ਇਸ ਦੇ ਨਾਲ ਹੀ ਏਅਰਪੋਰਟ 'ਤੇ ਜ਼ਿਆਦਾਤਰ ਦੁਕਾਨਾਂ ਅਤੇ ਰੋਸਟੋਰੈਂਟ ਵੀ ਬੰਦ ਕਰ ਦਿੱਤੇ ਗਏ ਹਨ।ਚੀਨ 'ਚ ਦਰਜ ਹੋਏ ਨਵੇਂ ਮਾਮਲਿਆਂ 'ਚ ਸ਼ੇਨਜ਼ੇਨ ਹਵਾਈ ਅੱਡੇ 'ਤੇ ਇਕ ਰੈਸਟੋਰੈਂਟ 'ਚ ਕੰਮ ਕਰਨ ਵਾਲੀ 21 ਸਾਲਾਂ ਵੇਟ੍ਰੈੱਸ ਹੈ। ਅਧਿਕਾਰੀਆਂ ਮੁਤਾਬਕ ਉਹ ਕੋਰੋਨਾ ਦੇ ਡੈਲਟਾ ਰੂਪ ਦੇ ਸੰਪਰਕ 'ਚ ਆਈ ਸੀ। ਅਧਿਕਾਰੀਆਂ ਨੇ ਮਹਿਲਾ ਦੇ ਸੰਪਰਕ 'ਚ ਆਏ ਕਰੀਬ 110 ਲੋਕਾਂ ਨੂੰ ਇਕਾਂਤਵਾਸ ਕਰਨ ਦੇ ਹੁਕਮ ਦਿੱਤੇ ਹਨ। 

ਇਹ ਵੀ ਪੜ੍ਹੋ-1988 ਬੈਚ ਦੇ IAS ਅਧਿਕਾਰੀ ਧਰਮਪਾਲ ਹੋਣਗੇ ਚੰਡੀਗੜ੍ਹ ਪ੍ਰਸ਼ਾਸਕ ਦੇ ਨਵੇਂ ਸਲਾਹਕਾਰ

ਇਸ ਦੇ ਨਾਲ ਹੀ ਸਖਤ ਪਾਬੰਦੀਆਂ ਵੀ ਲਾਈਆਂ ਗਈਆਂ ਹਨ। ਦੱਸ ਦੀਏ ਕਿ ਚੀਨ ਦੇ ਗੁਆਂਗਡੋਂਗ ਸੂਬੇ 'ਚ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਦਰਜ ਹੋਇਆ ਹੈ ਇਸ ਲਈ ਉਥੇ ਲਾਕਡਾਊਨ ਜਾਰੀ ਹੈ। ਚੀਨ ਦੇ ਗੁਆਂਗਡੋਂਗ 'ਚ ਸ਼ਨੀਵਾਰ ਨੂੰ ਕੁੱਲ 6 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸ਼ੇਨਝੇਨ ਦੇ ਦੋ ਅਤੇ ਫੋਸ਼ਾਨ ਅਤੇ ਡੋਂਗਗੁਆਨ 'ਚ ਇਕ-ਇਕ ਮਾਮਲੇ ਸ਼ਾਮਲ ਹਨ। ਉਥੇ ਹੋਰ ਮਾਮਲੇ ਸੂਬਾਈ ਰਾਜਧਾਨੀ ਗਵਾਂਗਝੂ ਤੋਂ ਸਨ ਜੋ ਕਿ ਪਹਿਲਾਂ ਤੋਂ ਪੁਸ਼ਟੀ ਕੀਤੇ ਮਰੀਜ਼ਾਂ ਦੇ ਕਰੀਬੀ ਸੰਪਰਕਾਂ ਦਰਮਿਆਨ ਪਛਾਣੇ ਗਏ ਸਨ।

ਇਹ ਵੀ ਪੜ੍ਹੋ-ਜੁਲਾਈ-ਅਗਸਤ 'ਚ ਕੋਵਿਡ-19 ਟੀਕਾਕਰਨ ਦੀ ਗਤੀ ਵਧਾਏਗੀ ਸਰਕਾਰ : ਅਮਿਤ ਸ਼ਾਹ