ਆਸਟ੍ਰੇਲੀਆ 'ਚ ਸਿਹਤ ਅਧਿਕਾਰੀਆਂ ਵੱਲੋਂ ਇਹ ਵੈਕਸੀਨ ਦੀ ਦੂਜੀ ਖੁਰਾਕ ਲੈਣ ਦੀ ਕੀਤੀ ਜਾ ਰਹੀ ਅਪੀਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਿਹਤ ਅਧਿਕਾਰੀ ਲੋਕਾਂ ਨੂੰ ਐਸਟ੍ਰਾਜ਼ੇਨੇਕਾ ਦਾ ਪਹਿਲਾ ਟੀਕਾ ਅਤੇ ਦੂਜਾ ਟੀਕਾ ਅਤੇ ਹੋਰ ਵੈਕਸੀਨ ਨਾ ਲਵਾਉਣ ਦੀ ਸਲਾਹ ਦਿੰਦੇ ਹਨ

Corona vaccine

ਸਿਡਨੀ-ਚੀਨ ਤੋਂ ਫੈਲੇ ਕੋਰੋਨਾ ਵਾਇਰਸ ਨੇ ਸਮੁੱਚੀ ਦੁਨੀਆ ਨੂੰ ਆਪਣੀ ਲਪੇਟ 'ਚ ਲਿਆ ਅਤੇ ਸਾਰੇ ਪਾਸੇ ਆਪਣਾ ਕਹਿਰ ਵਰ੍ਹਿਆ। ਇਸ ਦਾ ਸਭ ਤੋਂ ਵਧੇਰੇ ਅਸਰ ਅਮਰੀਕਾ 'ਚ ਦੇਖਣ ਨੂੰ ਮਿਲਿਆ ਜਿਥੇ ਸਭ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਅਤੇ ਮੌਤਾਂ ਵੀ ਸਭ ਤੋਂ ਜ਼ਿਆਦਾ ਅਮਰੀਕਾ 'ਚ ਹੀ ਦਰਜ ਕੀਤੀਆਂ ਗਈਆਂ ਹਨ। ਕੋਰੋਨਾ ਦੇ ਵੱਖ-ਵੱਖ ਰੂਪਾਂ 'ਤੇ ਖੋਜਕਾਰਾਂ ਵੱਲੋਂ ਅਧਿਐਨ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਦੀ ਸ਼ੁਰੂਆਤ ਦਾ ਪਤਾ ਲਾਇਆ ਜਾ ਸਕੇ।

ਇਹ ਵੀ ਪੜ੍ਹੋ-ਦੱਖਣੀ ਚੀਨ 'ਚ ਫਿਰ ਵਧਿਆ ਕੋਰੋਨਾ ਦਾ ਖਤਰਾ, ਰੱਦ ਹੋਈਆਂ 400 ਤੋਂ ਵਧੇਰੇ ਉਡਾਣਾਂ

ਕਈ ਵੈਕਸੀਨ ਨਿਰਮਾਤਾ ਕੰਪਨੀਆਂ ਵੱਲੋਂ ਵੈਕਸੀਨ ਲਾਂਚ ਕੀਤੀਆਂ ਜਾ ਚੁੱਕੀਆਂ ਹਨ ਤਾਂ ਜੋ ਇਸ ਕੋਰੋਨਾ ਨਾਲ ਲੜਿਆ ਜਾ ਸਕੇ ਅਤੇ ਕਈ ਵੈਕਸੀਨ ਕੰਪਨੀਆਂ ਦੇ ਟਰਾਇਲ ਚੱਲ ਰਹੇ ਹਨ। ਇਨ੍ਹਾਂ ਦਿਨੀਂ ਆਸਟ੍ਰੇਲੀਆ 'ਚ ਟੀਕਾਕਰਨ ਤੋਂ ਬਾਅਦ ਵੀ ਲੋਕਾਂ 'ਚ ਡਰ ਬਣਿਆ ਹੋਇਆ ਹੈ ਕਿ ਉਹ ਐਸਟ੍ਰਾਜ਼ੇਨੇਕਾ ਵੈਕਸੀਨ ਲੈਣ ਜਾਂ ਨਹੀਂ। ਦਰਸਅਲ, ਇਥੇ ਪਿਛਲੇ ਦਿਨੀਂ ਦੋ ਮਹਿਲਾਵਾਂ ਨੇ ਐਸਟ੍ਰਾਜ਼ੇਨੇਕਾ ਵੈਕਸੀਨ ਲਵਾਈ ਸੀ ਜਿਸ ਤੋਂ ਬਾਅਦ ਇਨ੍ਹਾਂ ਦੀ ਮੌਤ 'ਖੂਨ ਦੇ ਥੱਕੇ' ਜੰਮਣ ਦੇ ਦੁਰਲੱਭ ਮਾਮਲਿਆਂ ਕਾਰਨ ਹੋਈ।

ਇਹ ਵੀ ਪੜ੍ਹੋ-'ਜੇਕਰ ਇਹ ਸਾਵਧਾਨੀਆਂ ਨਾ ਵਰਤੀਆਂ ਤਾਂ ਆ ਸਕਦੀ ਹੈ ਕੋਰੋਨਾ ਦੀ ਤੀਸਰੀ ਲਹਿਰ'

ਉਸ ਤੋਂ ਬਾਅਦ ਵੀ ਇਥੇ ਅੱਜ ਇਕ ਚੋਟੀ ਦੇ ਸਿਹਤ ਅਧਿਕਾਰੀ ਨੇ ਆਸਟ੍ਰੇਲੀਆਈ ਲੋਕਾਂ ਨੂੰ ਐਸਟ੍ਰਾਜ਼ੇਨੇਕਾ ਦੀ ਦੂਜੀ ਖੁਰਾਕ ਲੈਣ ਦੀ ਅਪੀਲ ਕੀਤੀ ਹੈ। ਇਹ ਅਪੀਲ ਦੇਸ਼ 'ਚ ਕੋਰੋਨਾ ਦੇ ਮਾਮਲੇ ਵਧਣ ਤੋਂ ਬਾਅਦ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੁੱਖ ਮੈਡੀਕਲ ਅਧਕਾਰੀ ਪਾਲ ਕੇਲੀ ਨੇ ਸੋਮਵਾਰ ਨੂੰ ਸੂਬੇ ਦੇ ਨੇਤਾਵਾਂ ਨੂੰ ਦੱਸਿਆ ਕਿ ਸਿਹਤ ਅਧਿਕਾਰੀ ਲੋਕਾਂ ਨੂੰ ਐਸਟ੍ਰਾਜ਼ੇਨੇਕਾ ਦਾ ਪਹਿਲਾ ਟੀਕਾ ਅਤੇ ਦੂਜਾ ਟੀਕਾ ਅਤੇ ਹੋਰ ਵੈਕਸੀਨ ਨਾ ਲਵਾਉਣ ਦੀ ਸਲਾਹ ਦਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਗਲੋਬਲ ਪੱਧਰ 'ਤੇ ਇਸ ਤਰ੍ਹਾਂ ਦੀ ਪ੍ਰਕਿਰਿਆ ਨੂੰ ਲੈ ਵੇ ਅਜੇ ਵੀ ਪ੍ਰੀਖਣ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ-1988 ਬੈਚ ਦੇ IAS ਅਧਿਕਾਰੀ ਧਰਮਪਾਲ ਹੋਣਗੇ ਚੰਡੀਗੜ੍ਹ ਪ੍ਰਸ਼ਾਸਕ ਦੇ ਨਵੇਂ ਸਲਾਹਕਾਰ

ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਐਸਟ੍ਰਾਜ਼ੇਨੇਕਾ ਦੀ ਦੂਜੀ ਖੁਰਾਕ ਕੈਂਸਲ ਨਾ ਕਰਨ ਜੋ ਕਿ ਪਹਿਲਾਂ ਖੁਰਾਕ ਲੈਣ ਦੇ ਤੀਸਰੇ ਮਹੀਨੇ 'ਚ ਬੁੱਕ ਕੀਤੀ ਜਾਂਦੀ ਹੈ। ਦੱਸ ਦਈਏ ਕਿ ਆਸਟ੍ਰੇਲੀਆ ਨੇ ਪਿਛਲੇ ਹਫਤੇ ਐਸਟ੍ਰਾਨੇਜ਼ੇਕਾ ਵੈਕਸੀਨ ਲੈਣ ਵਾਲੇ ਲੋਕਾਂ ਦੀ ਉਮਰ 50 ਤੋਂ ਵਧਾ ਕੇ 60 ਕਰ ਦਿੱਤੀ ਸੀ ਅਤੇ ਇਸ ਦੇ ਨਾਲ ਹੀ ਫਾਈਜ਼ਰ ਵੈਕਸੀਨ ਮੌਜੂਦਾ ਸਮੇਂ 'ਚ ਆਸਟ੍ਰੇਲੀਆ 'ਚ ਐਸਟ੍ਰਾਜ਼ੇਨੇਕਾ ਦਾ ਇਕੋ-ਇਕ ਬਦਲ ਹੈ ਹਾਲਾਂਕਿ ਮਾਰਡਨਾ ਦੇ ਜਲਦ ਹੀ ਰਜਿਸਟ੍ਰੇਸ਼ਨ ਹੋਣ ਦੀ ਉਮੀਦ ਹੈ।