ਦਸਵੀਂ ਜਮਾਤ ਦੀ ਜੋਗਿੰਦਰ ਕੌਰ ਨੇ ਪਾਕਿ 'ਚ ਚਮਕਾਇਆ ਸਿੱਖਾਂ ਦਾ ਨਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਧੀਆਂ ਹਮੇਸ਼ਾ ਹੀ ਅਪਣੇ ਮਾਂ ਪਿਓ ਦੇ ਸਿਰ ਦਾ ਤਾਜ ਹੁੰਦੀਆਂ ਹਨ।

Joginder Kaur

ਧੀਆਂ ਹਮੇਸ਼ਾ ਹੀ ਅਪਣੇ ਮਾਂ ਪਿਓ ਦੇ ਸਿਰ ਦਾ ਤਾਜ ਹੁੰਦੀਆਂ ਹਨ। ਸਹਿਣਸ਼ੀਲਤਾ ਤੇ ਪਿਆਰ ਦੀ ਮੂਰਤ ਹੁੰਦੀਆਂ ਹਨ। ਜਗ 'ਤੇ ਲੜਕੀਆਂ ਨੇ ਅਪਣੇ ਵੱਡੇ ਵੱਡੇ ਕਾਰਨਾਮਿਆਂ ਨਾਲ ਇਤਿਹਾਸ ਦੇ ਪੰਨਿਆਂ 'ਤੇ ਸੁਨਹਿਰੀ ਅੱਖਰਾਂ ਨਾਲ ਆਪਣੇ ਨਾਮ ਸਦਾ ਲਈ ਅਮਿਟ ਕਰ ਦਿੱਤੇ ਹਨ ਫਿਰ ਚਾਹੇ ਉਹ ਕਲਪਨਾ ਚਾਵਲਾ, ਵਿੰਨੀ ਮਹਾਜਨ, ਸਰੋਜਿਨੀ ਨਾਇਡੂ ਜਾਂ ਫਿਰ ਕਿਰਨ ਬੇਦੀ ਦੇ ਹੀ ਰੂਪ ਵਿਚ ਕਿਉਂ ਨਾ ਹੋਣ। ਅਜਿਹੀ ਹੀ ਇਕ ਮਿਸਾਲ ਪਾਕਿਸਤਾਨ ਦੀ ਧਰਤੀ ਤੋਂ ਇਕ ਨੌਜਵਾਨ ਲੜਕੀ ਨੇ ਪੇਸ਼ ਕੀਤੀ ਹੈ। ਜਿਸ ਨੇ 10ਵੀਂ ਦੀ ਪ੍ਰੀਖਿਆ ਵਿਚੋਂ 1100 ਵਿਚੋਂ 1056 A+ ਅੰਕ ਲੈਕੇ ਮੁਹਾਰਤ ਹਾਸਿਲ ਕੀਤੇ ਹੈ।