ਹੁਣ ਤਾਇਵਾਨ ਨੇ ਦਿੱਤੀ ਚੀਨ ਧਮਕੀ, ਕਿਹਾ ਕਰਾਰਾ ਜਵਾਬ ਮਿਲੇਗਾ  

ਏਜੰਸੀ

ਖ਼ਬਰਾਂ, ਕੌਮਾਂਤਰੀ

ਤਾਇਵਾਨ ਅਤੇ ਚੀਨ ਦੇ ਵਿਚਕਾਰ ਤਣਾਅ ਵਧਦਾ ਹੀ ਜਾ ਰਿਹਾ ਹੈ। ਹੁਣ ਤਾਇਵਾਨ ਨੇ ਚੀਨ ਨੂੰ ਧਮਕੀ  ਦਿੱਤੀ ਹੈ। ਉੱਥੋਂ ਦੇ ਰੱਖਿਆ ਮੰਤਰੀ ਨੇ........

file photo

 ਤਾਇਵਾਨ:  ਤਾਇਵਾਨ ਅਤੇ ਚੀਨ ਦੇ ਵਿਚਕਾਰ ਤਣਾਅ ਵਧਦਾ ਹੀ ਜਾ ਰਿਹਾ ਹੈ। ਹੁਣ ਤਾਇਵਾਨ ਨੇ ਚੀਨ ਨੂੰ ਧਮਕੀ  ਦਿੱਤੀ ਹੈ। ਉੱਥੋਂ ਦੇ ਰੱਖਿਆ ਮੰਤਰੀ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਚੀਨ ਨੂੰ ਕਿਹਾ ਹੈ ਕਿ ਉਹ ਲੜਾਈ ਲਈ ਭੜਕਾਉਣਗੇ ਨਹੀਂ।

ਪਰ  ਜੇਕਰ ਚੀਨ ਅੱਗੇ ਵਧ ਕੇ ਕੁਝ ਕਰਦਾ ਹੈ ਤਾਂ ਉਹਨਾਂ ਨੂੰ ਕਰਾਰਾ ਜਵਾਬ ਦਿੱਤਾ ਜਾਵੇਗਾ। ਦੱਸ ਦੇਈਏ ਕਿ ਦੋ ਦਿਨ ਪਹਿਲਾਂ ਅਮਰੀਕਾ ਅਤੇ ਤਾਇਵਾਨ ਦੇ ਵਿਚਕਾਰ F-16V ਫਾਈਟਰ ਜੇਟ ਡੀਲ ਨੂੰ  ਲੈ ਕੇ  ਚੀਨ ਨੇ ਤਾਇਵਾਨ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਹੈ।   

ਵੀਡੀਓ ਸਾਂਝਾ ਕਰਦੇ ਹੋਏ ਦਿੱਤੀ ਧਮਕੀ 
ਤਾਈਵਾਨ ਦੇ ਰੱਖਿਆ ਮੰਤਰੀ ਨੇ ਵੀਰਵਾਰ ਦੇਰ ਰਾਤ ਇਕ ਵੀਡੀਓ ਸਾਂਝਾ ਕੀਤਾ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਤਾਈਵਾਨ ਦੀ ਆਰਮੀ ਫੌਜ ਅਭਿਆਸ ਕਰ ਰਹੀ ਹੈ। 1 ਮਿੰਟ 18 ਸੈਕਿੰਡ ਦੇ ਇਸ ਵੀਡੀਓ ਵਿਚ ਬਹੁਤ ਸਾਰੇ ਹਥਿਆਰ, ਮਿਜ਼ਾਈਲਾਂ, ਰਾਕੇਟ ਅਤੇ ਲੜਾਕੂ ਜਹਾਜ਼ ਦੇਖੇ ਗਏ ਹਨ। ਵੀਡੀਓ ਦੇ ਨਾਲ, ਮੰਤਰੀ ਨੇ ਲਿਖਿਆ ਹੈ ਕਿ ਤਾਈਵਾਨ ਨੂੰ ਕਮਜ਼ੋਰ ਨਹੀਂ ਮੰਨਿਆ ਜਾਣਾ ਚਾਹੀਦਾ ਅਤੇ ਦੁਸ਼ਮਣਾਂ ਨੂੰ ਕਰਾਰਾ ਜਵਾਬ ਮਿਲੇਗਾ।

 ਇਸ ਡੀਲ ਨੂੰ ਲੈ ਕਿ ਘਬਰਾਇਆ ਚੀਨ
ਦੱਸ ਦੇਈਏ ਕਿ ਤਾਇਵਾਨ ਅਤੇ ਅਮਰੀਕਾ ਵਿਚਾਲੇ 62 ਅਰਬ ਡਾਲਰ ਦਾ ਐੱਫ -16 ਲੜਾਕੂ ਜਹਾਜ਼ ਖਰੀਦਣ ਦਾ ਸੌਦਾ ਹੋਇਆ ਹੈ। ਸੌਦੇ ਦੇ ਤਹਿਤ, ਤਾਈਵਾਨ ਸ਼ੁਰੂਆਤ ਵਿੱਚ ਅਤਿ ਆਧੁਨਿਕ ਤਕਨਾਲੋਜੀਆਂ ਅਤੇ ਹਥਿਆਰਾਂ ਨਾਲ ਲੈਸ 90 ਲੜਾਕੂ ਜਹਾਜ਼ਾਂ ਦੀ ਖਰੀਦ ਕਰੇਗਾ। ਇਹ ਸੌਦਾ ਲਗਭਗ 10 ਸਾਲਾਂ ਵਿੱਚ ਪੂਰਾ ਹੋ ਜਾਵੇਗਾ, ਪਰ ਕੁਝ ਜਹਾਜ਼ ਉਸਨੂੰ ਹੁਣ ਮਿਲ ਜਾਣਗੇ। 

ਚੀਨ ਦੇ ਸਰਕਾਰੀ ਮੀਡੀਆ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਤਾਇਵਾਨ ਇਸ ਸੌਦੇ ਤੋਂ ਪਿੱਛੇ ਨਹੀਂ ਹਟਦਾ ਤਾਂ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਵੀ ਸੈਨਿਕ ਕਾਰਵਾਈ ਲਈ ਪੂਰੀ ਤਰ੍ਹਾਂ ਤਿਆਰ ਹੈ। ਚੀਨ ਨੇ ਖੁੱਲ੍ਹ ਕੇ ਧਮਕੀ ਦਿੱਤੀ ਹੈ ਕਿ ਉਸ ਦੇ ਲੜਾਕੂ ਜਹਾਜ਼ ਤਾਈਵਾਨ ਦੇ ਹਵਾਈ ਖੇਤਰ ਨੂੰ ਨਸ਼ਟ ਕਰ ਦੇਵੇਗਾ।

ਚੀਨ-ਤਾਈਵਾਨ ਰਿਸ਼ਤੇ
ਚੀਨ ਨੇ ਤਾਇਵਾਨ ਨੂੰ ਹਮੇਸ਼ਾਂ ਇੱਕ ਅਜਿਹਾ ਰਾਜ ਵਜੋਂ ਵੇਖਿਆ ਹੈ ਜੋ ਇਸ ਤੋਂ ਵੱਖ ਹੋ ਗਿਆ ਹੈ। ਚੀਨ ਮੰਨ ਰਿਹਾ ਹੈ ਕਿ ਭਵਿੱਖ ਵਿਚ ਤਾਈਵਾਨ ਚੀਨ ਦਾ ਹਿੱਸਾ ਬਣ ਜਾਵੇਗਾ। ਜਦੋਂ ਕਿ ਤਾਈਵਾਨ ਦੀ ਇੱਕ ਵੱਡੀ ਆਬਾਦੀ ਆਪਣੇ ਆਪ ਨੂੰ ਇੱਕ ਵੱਖਰੇ ਦੇਸ਼ ਵਜੋਂ ਵੇਖਣਾ ਚਾਹੁੰਦੀ ਹੈ।

ਇਹ ਦੋਵਾਂ ਵਿਚਾਲੇ ਤਣਾਅ ਦਾ ਕਾਰਨ ਰਿਹਾ ਹੈ। ਹਾਲ ਹੀ ਵਿੱਚ, ਚੀਨ ਨੇ ਇਸ ਟਾਪੂ ਉੱਤੇ ਆਰਥਿਕ, ਸੈਨਿਕ ਅਤੇ ਕੂਟਨੀਤਕ ਦਬਾਅ ਵੀ ਵਧਾ ਦਿੱਤਾ ਹੈ। ਚੀਨ ਦਾ ਮੰਨਣਾ ਹੈ ਕਿ ਤਾਈਵਾਨ ਇਸ ਦਾ ਖੇਤਰ ਹੈ। ਚੀਨ ਦਾ ਕਹਿਣਾ ਹੈ ਕਿ ਲੋੜ ਪੈਣ ‘ਤੇ ਇਸਨੂੰ ਸ਼ਕਤੀ ਦੇ ਜ਼ੋਰ ਨਾਲ ਕਾਬੂ ਕੀਤਾ ਜਾ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।