ਇਹ ਸਿੱਖ ਜਥੇਬੰਦੀ ਕਈ ਦੇਸ਼ਾਂ ਦਾ ਗੇੜਾ ਲਗਾ ਪਹੁੰਚੇਗੀ ਕਰਤਾਰਪੁਰ ਸਾਹਿਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਦਿੱਤੀ ਜਾਣਕਾਰੀ

Sikh organisation will reach kartarpur sahib

ਚੰਡੀਗੜ੍ਹ: ਖਾਲਸਾ ਦੇ ਮੁਖੀ ਰਵੀ ਸਿੰਘ ਨੇ ਇੱਕ ਵੀਡੀਓ ਜਾਰੀ ਕਰ ਕੇ ਇੱਕ ਸਿੱਖ ਜਥੇਬੰਦੀ ਨਾਲ ਜਾਣੂ ਕਰਵਾਇਆ ਹੈ ਜੋ ਕਿ ਕੈਨੇਡਾ, ਅਮਰੀਕਾ ਅਤੇ ਕਈ ਹੋਰ ਦੇਸ਼ਾਂ ਦਾ ਗੇੜਾ ਲਗਾਉਂਦੇ ਹੋਏ  ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਸ੍ਰੀ ਕਰਤਾਰਪੁਰ ਸਾਹਿਬ ਸਾਹਿਬ ਪਹੁੰਚਣ ਜਾ ਰਹੀ ਹੈ। ਇਸ ਸਿੱਖ ਜਥੇਬੰਦੀ ਨੇ ਇਸ ਯਾਤਰਾ ਦਾ ਨਾਂਅ ਜਰਨੀ ਕਰਤਾਰਪੁਰ ਟੂ ਕਰਤਾਰਪੁਰ ਰੱਖਿਆ ਹੈ।

ਸਿੱਖ ਜਥੇਬੰਦੀ ਦਾ ਕਹਿਣਾ ਹੈ ਕਿ ਉਹ ਆਪਣੇ 38 ਫ਼ੂਟ ਲੰਮੀ RV ਜੋ ਕਿ ਇੱਕ ਕਿਸਮ ਦੀ ਬੱਸ ਹੁੰਦੀ ਹੈ, ਉਹ ਲੈ ਕੇ ਇਹ ਯਾਤਰਾ ਸੰਪੂਰਨ ਕਰਨਗੇ। ਇਸ ਦੌਰਾਨ ਜੋ ਵੀ ਡੋਨੇਸ਼ਨ ਇਕਠੀ ਹੋਵੇਗੀ, ਉਹ ਉਨ੍ਹਾਂ ਦੇ ਸਮਾਜ ਸੇਵੀ ਕੰਮਾਂ ਵਿੱਚ ਹੀ ਲਗਾਈ ਜਾਵੇਗੀ, ਜੋ ਕਿ ਉਹ ਬਹੁਤ ਲੰਮੇ ਸਮੇਂ ਤੋਂ ਚਲਾਉਂਦੇ ਆ ਰਹੇ ਹਨ।

ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਵੱਲੋਂ ਕਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਪੂਰੀ ਦੁਨੀਆ ਵਿਚ ਵਸ ਰਹੇ ਸਿੱਖ ਗੁਰੂ ਨਾਨਕ ਦੇਵ ਜੀ ਦੇ ਮਾਨਵਤਾ ਅਤੇ ਸਾਂਝੀਵਾਲਤਾ ਦੇ ਉਪਦੇਸ਼ ਨਾਲ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।

ਦੇਖੋ ਵੀਡੀਓ:

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।