ਲੇਖਕ ਹਰਕੀਰਤ ਸੰਧਰ ਦੀ ਪਹਿਲੀ ਕਿਤਾਬ “ਜਦੋਂ ਤੁਰੇ ਸੀ” ਹੋਈ ਲੋਕ ਅਰਪਣ

ਏਜੰਸੀ

ਖ਼ਬਰਾਂ, ਕੌਮਾਂਤਰੀ

ਨਿਊ ਸਾਊਥ ਵੇਲਸ ਦੀ ਪਾਰਲੀਮੈਂਟ ਵਿਚ ਕਿਤਾਬ ਦੀ ਹੋਈ ਘੁੰਡ ਚੁਕਾਈ

The first book of author Harkarit Sangh was “jadon Ture C"

ਆਸਟ੍ਰੇਲ਼ੀਆ: ਆਸਟ੍ਰੇਲ਼ੀਆ ਵਿਚ ਵੱਸਦੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੇਖਕ ਅਤੇ ਪੱਤਰਕਾਰ ਹਰਕੀਰਤ ਸਿੰਘ ਸੰਧਰ ਦੀ ਪਹਿਲੀ ਕਿਤਾਬ “ਜਦੋਂ ਤੁਰੇ ਸੀ” ਵੀਰਵਾਰ ਨੂੰ ਨਿਊ ਸਾਊਥ ਵੇਲਸ ਦੀ ਪਾਰਲੀਮੈਂਟ ਵਿੱਚ ਲੋਕ ਅਰਪਣ ਕੀਤੀ ਗਈ। ਇਹ ਕਿਤਾਬ ਹਿੰਦੁਸਤਾਨੀਆਂ ਦੇ ਆਸਟ੍ਰੇਲੀਆ ਵਿਚ ਕੀਤੇ ਪਰਵਾਸ ਤੇ ਚਾਨਣਾ ਪਾਉਂਦੀ ਹੈ। ਕਾਬਲੇਗੋਰ ਹੈ ਕਿ ਇਹ ਪਹਿਲੀ ਪੰਜਾਬੀ ਦੀ ਕਿਤਾਬ ਹੈ ਜਿਸ ਦੀ ਆਸਟਰੇਲੀਆ ਦੀ ਪਾਰਲੀਮੈਂਟ ਵਿੱਚ ਘੁੰਡ ਚੁਕਾਈ ਹੋਈ ਹੈ।

ਇਸ ਮੌਕੇ ਹਰਕੀਰਤ ਸੰਧਰ ਨੇ ਦੱਸਿਆ ਕਿ ਇਹ ਕਿਤਾਬ ਨੂੰ ਲਿਖਣ ਲਈ ਉਹਨਾਂ ਦਾ ਉਦੇਸ਼ ਆਪਣੀ ਪੀੜੀ ਨੂੰ ਇਹ ਜਾਣੂ ਕਰਵਾਉਣਾ ਹੈ ਕਿ ਉਹ ਅਸਟ੍ਰੇਲੀਆ ਦੀ ਧਰਤੀ ਤੇ ਨਵੇਂ ਨਹੀਂ ਹਨ। ਉਹਨਾਂ ਕਿਹਾ ਕਿ ਪੰਜਾਬੀਆਂ ਦੇ ਪਰਵਾਸ ਦੀਆਂ ਪੈੜਾਂ ਬਹੁਤ ਪੁਰਾਣੀਆਂ ਤੇ ਡੂੰਗੀਆਂ ਹਨ ਜਿਸ ਤੇ ਇਹ ਕਿਤਾਬ ਚਾਨਣਾਂ ਪਾਵੇਗੀ।

ਦੱਸ ਦੇਈਏ ਕਿ ਪੱਤਰਕਾਰ ਹਰਕੀਰਤ ਸਿੰਘ ਸੰਧਰ ਦੀ ਪਹਿਲੀ ਕਿਤਾਬ “ਜਦੋਂ ਤੁਰੇ ਸੀ” ਨਿਊ ਸਾਊਥ ਵੇਲਜ਼ ਦੇ ਵਿਰੋਧੀ ਧਿਰ ਦੇ ਨੇਤਾ ਮਾਣਯੋਗ ਜੋਡੀ ਮੁਕਾਈ ਨੇ ਲੋਕ ਅਰਪਣ ਕੀਤੀ ਹੈ ।ਇਸ ਮੌਕੇ ਉਹਨਾਂ ਦੇ ਨਾਲ ਬਹੁਤ ਸਾਰੇ ਪੰਤਵੰਤੇ ਸੱਜਣ ਵੀ ਮੌਜੂਦ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।