#HowdyModi:  ਹਿਊਸਟਨ ਦੀਆਂ ਸੜਕਾਂ ‘ਤੇ ਹੋਈ ‘ਮੋਦੀ-ਮੋਦੀ’, ਲੱਗੇ ਪੋਸਟਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਹਫ਼ਤੇ ਦੇ ਅਮਰੀਕੀ ਦੌਰੇ ਲਈ ਸ਼ੁੱਕਰਵਾਰ ਨੂੰ ਰਵਾਨਾ ਹੋ ਗਏ ਹਨ।

With billboards in city, Houston gears up for PM Modi event

ਹਿਊਸਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਹਫ਼ਤੇ ਦੇ ਅਮਰੀਕੀ ਦੌਰੇ ਲਈ ਸ਼ੁੱਕਰਵਾਰ ਨੂੰ ਰਵਾਨਾ ਹੋ ਗਏ ਹਨ। ਅਮਰੀਕਾ ਪਹੁੰਚਣ ‘ਤੇ ਪੀਐਮ ਮੋਦੀ ਦਾ ਪਹਿਲਾ ਸਮਾਗਮ ਟੈਕਸਾਸ ਦੇ ਹਿਊਸਟਨ ਵਿਚ ਹੋਣ ਵਾਲਾ ਹੈ, ਜਿੱਥੇ ਉਹ 50 ਹਜ਼ਾਰ ਤੋਂ ਜ਼ਿਆਦਾ ਭਾਰਤੀ-ਅਮਰੀਕੀਆਂ ਨੂੰ ਸੰਬੋਧਨ ਕਰਨਗੇ। ਹਿਊਸਟਨ ਵਿਚ ਇਸ ਸਮੇਂ ਮਾਹੌਲ ਪੂਰੀ ਤਰ੍ਹਾਂ ਨਾਲ ‘ਮੋਦੀਮਯ’ ਹੋ ਗਿਆ ਹੈ।

ਸੜਕਾਂ ‘ਤੇ ‘ਹਾਊਡੀ ਮੋਦੀ’ ਸਮਾਗਮ ਦੇ ਪੋਸਟਰ ਲੱਗੇ ਹੋਏ ਹਨ, ਇਸ ਦੇ ਨਾਲ ਹੀ ਲੋਕਾਂ ਨੂੰ ਇਸ ਬਾਰੇ ਦੱਸਣ ਲਈ ਰੈਲੀਆਂ ਕੱਢੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਮੋਦੀ ਅੱਜ ਸ਼ਨੀਵਾਰ ਨੂੰ ਹਿਊਸਟਨ ਪਹੁੰਣਗੇ, ਜਿੱਥੇ ਉਹ ਕਈ ਉਦਯੋਗਪਤੀਆਂ ਨਾਲ ਮੁਲਾਕਾਤ ਕਰਨਗੇ। ਹਿਊਸਟਨ ਵਿਚ ‘ਹਾਊਡੀ ਮੋਦੀ’ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ, ਸੜਕਾਂ ‘ਤੇ ਪੋਸਟਰ ਲਗਾ ਕੇ ਪੀਐਮ ਮੋਦੀ ਦਾ ਸਵਾਗਤ ਕੀਤਾ ਜਾ ਰਿਹਾ ਹੈ।

 


 

ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਹੀ ਹਿਊਸਟਨ ਵਿਚ ਇਕ ਕਾਰ ਰੈਲੀ ਕੱਢੀ ਗਈ, ਜਿਸ ਦੇ ਜ਼ਰੀਏ ਇਸ ਸਮਾਗਮ ਦੀ ਜਾਣਕਾਰੀ ਦਿੱਤੀ ਗਈ। ਇੱਥੇ ਗੱਡੀਆਂ ‘ਤੇ ਭਾਰਤ-ਅਮਰੀਕਾ ਦੇ ਝੰਡਿਆਂ ਦੇ ਨਾਲ ਲੋਕਾਂ ਨੇ ਸਮਾਗਮ ਦਾ ਪ੍ਰਚਾਰ ਕੀਤਾ। ਜ਼ਿਕਰਯੋਗ ਹੈ ਕਿ ਪੀਐਮ ਮੋਦੀ ਦੇ ਇਸ ਸਮਾਗਮ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਸ਼ਾਮਲ ਹੋਣਗੇ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਦੋਵੇਂ ਦੇਸ਼ਾਂ ਦੇ ਆਗੂ ਇਸ ਤਰ੍ਹਾਂ ਇਕ ਵੱਡੇ ਸਮਾਗਮ ਦਾ ਹਿੱਸਾ ਬਣਨਗੇ। ਇਸ ਸਮਾਗਮ ਵਿਚ ਟਰੰਪ ਭਾਰਤ ਲਈ ਕੁੱਝ ਵੱਡਾ ਐਲਾਨ ਕਰ ਸਕਦੇ ਹਨ।

 


 

ਟਰੰਪ ਤੋਂ ਇਲਾਵਾ ਇਸ ਸਮਾਗਮ ਵਿਚ ਅਮਰੀਕਾ ਦੇ ਕਈ ਸੰਸਦ, ਰਿਪਬਲੀਕਨ-ਡੈਮੋਕਰੇਟਸ ਦੇ ਕਈ ਆਗੂ ਸ਼ਾਮਲ ਹੋਣਗੇ। ਹਿਊਸਟਨ ਵਿਚ ਹੋਣ ਵਾਲੇ ਇਸ ਸਮਾਗਮ ਵਿਚ 50 ਹਜ਼ਾਰ ਤੋਂ ਜ਼ਿਆਦਾ ਭਾਰਤੀ ਲੋਕ ਸ਼ਾਮਲ ਹੋਣਗੇ। ਪੀਐਮ ਮੋਦੀ ਦੇ ਸੰਬੋਧਨ ਤੋਂ ਪਹਿਲਾਂ ਇੱਥੇ ਕਈ ਸੱਭਿਆਚਾਰਕ ਪ੍ਰੋਗਰਾਮ ਵੀ ਹੋਣਗੇ, ਜਿਨ੍ਹਾਂ ਵਿਚ 200 ਤੋਂ ਜ਼ਿਆਦਾ ਕਲਾਕਾਰ ਸ਼ਾਮਲ ਹੋਣ ਵਾਲੇ ਹਨ।

ਦੱਸ ਦਈਏ ਕਿ ਮੋਦੀ ਦਾ ਇਹ ਅਮਰੀਕੀ ਦੌਰਾ ਇਕ ਹਫ਼ਤੇ ਦਾ ਹੈ, ਜਿਸ ਵਿਚ ਉਹਨਾਂ ਨੇ ਕਈ ਸਮਾਗਮਾਂ ਵਿਚ ਸ਼ਾਮਲ ਹੋਣਾ ਹੈ। ਪਹਿਲਾ ਸਮਾਗਮ ਹਿਊਸਟਨ ਵਿਚ ਹੈ, ਇਸ ਤੋਂ ਬਾਅਦ ਉਹ ਨਿਊਯਾਰਕ ਲਈ ਰਵਾਨਾ ਹੋਣਗੇ। ਨਿਊਯਾਰਕ ਵਿਚ ਪੀਐਮ ਮੋਦੀ ਕਈ ਸਮਾਗਮਾਂ ਵਿਚ ਹਿੱਸਾ ਲੈਣਗੇ, ਜਿਸ ਵਿਚ ਸੰਯੁਕਤ ਰਾਸ਼ਟਰ ਵਿਚ 27 ਸਤੰਬਰ ਨੂੰ ਹੋਣ ਵਾਲਾ ਭਾਸ਼ਣ ਵੀ ਸ਼ਾਮਲ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।