ਅਸੀਂ ਕਸ਼ਮੀਰ ਵਿਚ ਮੁੜ ਨਵਾਂ ਸਵਰਗ ਬਣਾਉਣਾ ਹੈ : ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ - ਜੰਮੂ ਕਸ਼ਮੀਰ ਵਿਚ ਹਿੰਸਾ ਭੜਕਾਉਣ ਲਈ ਸਰਹੱਦ ਪਾਰ ਤੋਂ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ।

We must make a new Kashmir : PM Modi

ਨਾਸਿਕ : ਦਹਾਕਿਆਂ ਤੋਂ ਕਸ਼ਮੀਰੀਆਂ ਦੀ ਦੁਰਦਸ਼ਾ ਲਈ ਕਾਂਗਰਸ ਨੂੰ ਜ਼ਿੰਮੇਵਾਰ ਦਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਕਸ਼ਮੀਰ ਵਿਚ ਦੁਬਾਰਾ 'ਨਵਾਂ ਸਵਰਗ' ਬਣਾਉਣਾ ਹੈ। ਮਹਾਰਸ਼ਟਰ ਵਿਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਮੋਦੀ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਹਿੰਸਾ ਭੜਕਾਉਣ ਲਈ ਸਰਹੱਦ ਪਾਰ ਤੋਂ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ, 'ਅਸੀਂ ਫਿਰ ਕਸ਼ਮੀਰ ਵਿਚ ਨਵਾਂ ਸਵਰਗ ਬਣਾਉਣਾ ਹੈ। ਸਾਰੇ ਕਸ਼ਮੀਰੀਆਂ ਨੂੰ ਗਲ ਨਾਲ ਲਾਉਣ।' 50 ਕਰੋੜ ਪਾਲਤੂ ਜਾਨਵਰਾਂ ਦੇ ਟੀਕਾਕਰਨ ਨੂੰ ਵਿਰੋਧੀ ਧਿਰ ਦੁਆਰਾ ਰਾਜਨੀਤਕ ਫ਼ੈਸਲਾ ਦੱਸੇ ਜਾਣ 'ਤੇ ਵਿਅੰਗ ਕਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ, 'ਪਾਲਤੂ ਜਾਨਵਰ ਵੋਟ ਨਹੀਂ ਪਾਉਂਦੇ।' ਟੀਕਾਕਰਨ ਪ੍ਰੋਗਰਾਮ ਤਹਿਤ ਜਾਨਵਰਾਂ ਨੂੰ ਮੂੰਹਖੁਰ ਦੀ ਬੀਮਾਰੀ ਤੋਂ ਬਚਾਅ ਦੇ ਟੀਕੇ ਲਾਏ ਜਾ ਰਹੇ ਹਨ। ਮੱਝਾਂ, ਬਕਰੀਆਂ ਅਤੇ ਸੂਰਾਂ ਸਮੇਤ ਲਗਭਗ 50 ਕਰੋੜ ਜਾਨਵਰਾਂ ਦੇ ਟੀਕਾਕਰਨ ਦਾ ਟੀਚਾ ਹੈ।