ਟਾਈਮ ਮੈਗਜ਼ੀਨ ਦੇ ਟਾਪ-25 ਪ੍ਰਭਾਵਸ਼ਾਲੀ ਲੜਕੇ-ਲੜਕੀਆਂ 'ਚ ਤਿੰਨ ਭਾਰਤੀ ਮੂਲ ਦੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸ ਸੂਚੀ ਵਿਚ ਭਾਰਤੀ ਮੂਲ ਦੀ ਅਮਰੀਕੀ ਵਿਦਿਆਰਥਣ ਕਾਵਯਾ ਕੋਪਾਰਾਪੂ, ਭਾਰਤੀ ਅਮਰੀਕੀ ਰਿਸ਼ਭ ਜੈਨ ਅਤੇ ਬ੍ਰਿਟਿਸ਼ ਅਮਰੀਕੀ ਅਮਿਕਾ ਜਾਰਜ ਦੇ ਨਾਮ ਸ਼ਾਮਲ ਹਨ।

Three Influential Indians

ਹਿਊਸਟਨ, (ਭਾਸ਼ਾ ) : ਅਮਰੀਕਾ ਦੀ ਟਾਈਮ ਮੈਗਜ਼ੀਨ ਵੱਲੋਂ ਇਸ ਸਾਲ ਜ਼ਾਰੀ ਦੁਨੀਆ ਦੇ 25 ਪ੍ਰਭਾਵਸ਼ਾਲੀ ਕਿਸ਼ੋਰਾਂ ਦੀ ਸੂਚੀ ਵਿਚ ਦੁਨੀਆਂ ਭਰ ਦੇ ਉਹਨਾਂ ਕਿਸ਼ੋਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਹਨਾਂ ਨੇ ਅਪਣੀ ਵਿਲੱਖਣ ਕੋਸ਼ਿਸ਼ਾਂ ਅਤੇ ਲਗਨ ਨਾਲ ਦੁਨੀਆਂ ਦੇ ਹੋਰਨਾਂ ਲੋਕਾਂ ਲਈ ਮਿਸਾਲ ਕਾਇਮ ਕੀਤੀ ਹੈ। ਭਾਰਤ ਲਈ ਵੀ ਇਹ ਮਾਣ ਵਾਲੀ ਗੱਲ ਹੈ ਕਿ ਇਸ ਸੂਚੀ ਵਿਚ ਭਾਰਤੀ ਮੂਲ ਦੀ ਅਮਰੀਕੀ ਵਿਦਿਆਰਥਣ ਕਾਵਯਾ ਕੋਪਾਰਾਪੂ, ਭਾਰਤੀ ਅਮਰੀਕੀ ਰਿਸ਼ਭ ਜੈਨ ਅਤੇ ਬ੍ਰਿਟਿਸ਼ ਅਮਰੀਕੀ ਅਮਿਕਾ ਜਾਰਜ ਦੇ ਨਾਮ ਸ਼ਾਮਲ ਹਨ।

8ਵੀਂ ਜਮਾਤ ਦੇ ਵਿਦਿਆਰਥੀ ਰਿਸ਼ਭ ਨੇ ਅਜਿਹਾ ਐਲਗੋਰਿਥਮ ਤਿਆਰ ਕੀਤਾ ਹੈ ਜਿਸ ਨਾਲ ਪੈਨਕ੍ਰੀਅਸ ਕੈਂਸਰ ਨਾਲ ਜੂਝ ਰਹੇ ਲੋਕਾਂ ਦੇ ਇਲਾਜ ਵਿਚ ਮਦਦ ਮਿਲ ਸਕਦੀ ਹੈ। ਕਾਵਯਾ ਨੇ ਇਕ ਅਜਿਹੀ ਕੰਪਊਟਰ ਪ੍ਰਣਾਲੀ ਵਿਕਸਤ ਕੀਤੀ ਹੈ ਜੋ ਬ੍ਰੇਨ ਕੈਂਸਰ ਦੇ ਇਲਾਜ ਵਿਚ ਸਹਾਈ ਹੈ। ਇਸ ਪ੍ਰਣਾਲੀ ਦੀ ਮਦਦ ਨਾਲ ਇਹ ਸਮਝਣ ਵਿਚ ਮਦਦ ਮਿਲੇਗੀ ਕਿ ਪਿਛਲੇ 30 ਸਾਲ ਤੋਂ ਬ੍ਰੇਨ ਕੈਂਸਰ ਦੇ ਇਲਾਜ ਦੀ ਦਿਸ਼ਾ ਵੱਲ ਵਿਸ਼ੇਸ਼ ਵਿਕਾਸ ਕਿਉਂ ਨਹੀਂ ਹੋ ਪਾਇਆ।

ਰਸਾਲੇ ਮੁਤਾਬਕ ਕਾਵਯਾ ਦਾ ਬਣਾਇਆ ਸਿਸਟਮ ਹਰੇਕ ਮਰੀਜ਼ ਦੇ ਹਿਸਾਬ ਨਾਲ ਇਲਾਜ ਤੈਅ ਕਰਨ ਵਿਚ ਮਦਦਗਾਰ ਸਾਬਤ ਹੋਵੇਗਾ। ਕਾਵਯਾ ਦਾ ਟੀਚਾ ਅਜਿਹੀ ਥੈਰੇਪੀ ਨੂੰ ਵਿਕਸਤ ਕਰਨਾ ਹੈ ਜੋ ਕਿ ਸਬੰਧਤ ਮਰੀਜ਼ਾਂ ਲਈ ਵਿਸ਼ੇਸ਼ ਹੋਵੇ।  ਉਥੇ ਹੀ ਅਮਿਕਾ ਨੇ ਇਕ ਮੁਹਿੰਮ ਚਲਾ ਕੇ ਬ੍ਰਿਟਿਸ਼ ਸਰਕਾਰ ਨੂੰ ਇਸ ਗੱਲ ਲਈ ਤਿਆਰ ਕੀਤੀ ਕਿ ਅਜਿਹੀ ਲੜਕੀਆਂ ਅਤੇ ਔਰਤਾਂ ਨੂੰ ਮਾਹਵਾਰੀ ਦੇ ਦਿਨਾਂ ਵਿਚ ਸੈਨੇਟਰੀ ਪੈਡ ਦਿਤੇ ਜਾਣ ਜੋ ਇਹਨਾਂ ਨੂੰ ਖਰੀਦਣ ਵਿਚ ਸਮਰਥ ਨਹੀਂ ਹਨ।

ਉਸ ਦੀ ਮੁਹਿੰਮ ਨੂ ਮਿਲੇ ਸਮਰਥਨ ਤੋਂ ਬਾਅਦ ਪਹਿਲੀ ਵਾਰ ਸਰਕਾਰ ਨੇ ਇਸ ਹੈਡ ਵਿਚ ਬਜਟ ਅਲਾਟ ਕਰਨ ਦਾ ਫ਼ੈਸਲਾ ਲਿਆ। ਅਮਿਕਾ ਨੇ ਮੈਗਜ਼ੀਨ ਨੂੰ ਦੱਸਿਆ ਕਿ ਇਹ ਚੀਜ਼ ਮੈਨੂੰ ਪਰੇਸ਼ਾਨ ਕਰਦੀ ਹੈ ਕਿ ਬ੍ਰਿਟੇਨ ਵਿਚ ਕਈ ਲੜਕੀਆਂ ਅਜਿਹੀਆਂ ਹਨ ਜੋ ਨਿਯਮਤ ਤੌਰ 'ਤੇ ਮਾਹਵਾਰੀ ਦੌਰਾਨ ਸਕੂਲ ਨਹੀਂ ਜਾਂਦੀਆਂ। ਉਹਨਾਂ ਕਿਹਾ ਕਿ ਸਰਕਾਰ ਨੂੰ ਪਤਾ ਹੈ ਕਿ

ਉਸ ਦੀਆਂ ਨਜ਼ਰਾਂ ਦੇ ਸਾਹਮਣੇ ਇਹ ਸੱਭ ਹੋ ਰਿਹਾ ਹੈ, ਪਰ ਉਹ ਇਸ ਦਾ ਹੱਲ ਕੱਢਣ ਤੋਂ ਇਨਕਾਰ ਕਰ ਰਹੀ ਹੈ। ਜਾਰਜ ਨੇ 'ਫਰੀ ਪੀਰੀਅਡਸ' ਨਾਮ ਨਾਲ ਇਕ ਮੁਹਿੰਮ ਚਲਾਈ ਹੈ ਜਿਸ 'ਤੇ ਲਗਭਗ ਦੋ ਲੱਖ ਲੋਕ ਹਸਤਾਖ਼ਰ ਕਰ ਚੁੱਕੇ ਹਨ।