ਜਾਪਾਨ 'ਚ ਅਪਾਰਟਮੈਂਟ 'ਚ ਅੱਗ, ਚਾਰ ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅੱਗ ਲੱਗਣ ਦੇ ਕਾਰਨਾਂ ਦਾ  ਪਤਾ ਨਹੀਂ ਲੱਗ ਸਕਿਆ।

Apartment fire in Japan, four people died

 

ਜਾਪਾਨ ਦੇ ਪੱਛਮੀ ਸ਼ਹਿਰ ਕੋਬੇ ਵਿੱਚ ਐਤਵਾਰ ਤੜਕੇ ਇੱਕ ਅਪਾਰਟਮੈਂਟ ਵਿੱਚ ਅੱਗ ਲੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰਾਂ ਦੀ ਮੌਤ ਦਾ ਖਦਸ਼ਾ ਹੈ। ਖਬਰਾਂ ਮੁਤਾਬਿਕ ਫਾਇਰ ਡਿਪਾਰਟਮੈਂਟ ਨੂੰ ਸਥਾਨਕ ਸਮੇਂ ਅਨੁਸਾਰ 01:35 ਵਜੇ ਕੋਬੇ ਦੇ ਹਯੋਗੋ ਵਾਰਡ ਵਿੱਚ ਇੱਕ ਅਪਾਰਟਮੈਂਟ ਦੀ ਪਹਿਲੀ ਮੰਜ਼ਿਲ 'ਤੇ ਅੱਗ ਲੱਗਣ ਬਾਰੇ ਇੱਕ ਕਾਲ ਮਿਲੀ।

 

ਇਹ ਵੀ ਪੜ੍ਹੋ -  ਸਿੱਖ ਪ੍ਰਵਾਰ ਦੀ ਧੀ ਨਿੱਕੀ ਹੈਲੀ ਲੜ ਸਕਦੀ ਹੈ 2024 ਦੀਆਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ

ਰਿਪੋਰਟ 'ਚ ਪੁਲਿਸ ਅਤੇ ਹੋਰ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਘਟਨਾ 'ਚ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਚਾਰ ਹੋਰ ਬੇਹੋਸ਼ ਪਾਏ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਰਿਪੋਰਟਾਂ ਮੁਤਾਬਕ 300 ਵਰਗ ਮੀਟਰ ਇਮਾਰਤ ਦੀ ਪਹਿਲੀ ਅਤੇ ਦੂਜੀ ਮੰਜ਼ਿਲ ਦਾ ਕੁੱਲ 60 ਵਰਗ ਮੀਟਰ ਹਿੱਸਾ ਸੜ ਗਿਆ। ਫਾਇਰ ਬ੍ਰਿਗੇਡ ਨੇ ਕਰੀਬ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ  ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ: ਭਾਰਤੀ ਹਾਕੀ ਟੀਮ ਦੇ ਸਟਾਰ ਮਿਡ ਫੀਲਡਰ ਹਾਰਦਿਕ ਸਿੰਘ ਸੱਟ ਕਾਰਨ ਵਿਸ਼ਵ ਕੱਪ ਤੋਂ ਹੋਏ ਬਾਹਰ