ਇੰਗਲੈਂਡ ਤੋਂ 140 ਸਿੱਖ ਸ਼ਰਧਾਲੂਆਂ ਦਾ ਜੱਥਾ ਸਾਕਾ ਨਨਕਾਣਾ ਸਾਹਿਬ ਸਮਾਗਮ ਵਿਚ ਹੋਇਆ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸ਼ਹੀਦੀ ਸਾਕਾ ਸ੍ਰੀ 'ਸਾਕਾ ਨਨਕਾਣਾ ਸਾਹਿਬ'

Photo

ਚੰਡੀਗੜ੍ਹ: ਗੁਰਮਤਿ ਸੇਵਾ ਜਥੇ ਦੇ ਬੈਨਰ ਹੇਠ ਇੰਗਲੈਂਡ ਵਿਚ ਰਹਿ ਰਹੇ 140 ਸਿੱਖ ਸ਼ਰਧਾਲੂਆਂ ਦਾ ਜੱਥਾ ਸਾਕਾ ਨਨਕਾਣਾ ਸਾਹਿਬ ਵਿਖੇ 21 ਫਰਵਰੀ 1921 ਨੂੰ ਸ਼ਹੀਦ ਹੋਏ ਭਾਈ ਲਛਮਣ ਸਿੰਘ ਜੀ ਅਤੇ ਹੋਰਾਂ ਸਿੱਘਾਂ ਦੀ ਯਾਦ ਵਿਚ  ਗੁਰਦੁਆਰਾ ਜਨਮ ਅਸਥਾਨ ਵਿਖੇ ਮਨਾਏ ਗਏ ਸਮਾਗਮ ਵਿਚ ਸ਼ਾਮਿਲ ਹੋਏ।

ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗਿਆਨੀ ਹਰਪ੍ਰੀਤ ਸਿੰਘ ਜੀ (ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ), ਭਾਈ ਪਰਮਜੀਤ ਸਿੰਘ ਸਰਨਾ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ), ਭਾਈ ਸਤਵੰਤ ਸਿੰਘ (ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਅਤੇ ਭਾਈ ਰਣਜੀਤ ਸਿੰਘ ਰਾਣਾ (ਗੁਰਮਤਿ ਸੇਵਾ ਜਥਾ) ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਘਰ ਦੀ ਸ਼ਾਨ ਕਾਇਮ ਰੱਖਣ ਲਈ ਆਪਣੀਆਂ ਕੁਰਬਾਨੀਆਂ ਦੇਣ ਵਾਲੀਆਂ ਕੁਰਬਾਨੀਆਂ ਦੀ ਸ਼ਲਾਘਾ ਕੀਤੀ। ਗੁਰਮਤਿ ਸੇਵਾ ਜੱਥੇ ਵੱਲੋਂ  ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।