ਪੁਲਿਸ ਨੇ ਹਿਰਾਸਤ ਵਿਚ ਲਿਆ ਭਾਰਤੀ ਦੂਤਾਵਾਸ ਤੋਂ ਤਿਰੰਗਾ ਉਤਾਰਨ ਵਾਲਾ ਨੌਜਵਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜੌਰਜੀਆ 'ਚ ਅੰਮ੍ਰਿਤਪਾਲ ਸਿੰਘ ਨੂੰ ਅਵਤਾਰ ਸਿੰਘ ਖੰਡਾ ਨੇ ਹੀ ਦਿੱਤੀ ਸੀ ਟ੍ਰੇਨਿੰਗ!

Police detained Avtar Singh Khanda

ਮੋਹਾਲੀ : ਪੰਜਾਬ ਵਿਚ ਅੰਮ੍ਰਿਤਪਾਲ ਸਿੰਘ ਵਿਰੁੱਧ ਚਲ ਰਹੀ ਕਾਰਵਾਈ ਦਾ ਸੇਕ ਵਿਦੇਸ਼ਾਂ ਤੱਕ ਵੀ ਪਹੁੰਚ ਰਿਹਾ ਹੈ। ਵਿਦੇਸ਼ਾਂ ਵਿਚ ਇਸ ਮਾਮਲੇ ਵਿਚ ਸ਼ਮੂਲੀਅਤ ਕਰਨ ਵਾਲਿਆਂ 'ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਚਲਦੇ ਹੀ ਯੂਕੇ ਵਿਚ ਭਾਰਤੀ ਦੂਤਾਵਾਸ ਤੋਂ ਤਿਰੰਗਾ ਉਤਾਰਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਫੜੇ ਗਏ ਨੌਜਵਾਨ ਦਾ ਨਾਮ ਅਵਤਾਰ ਸਿੰਘ ਖੰਡਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਉਹੀ ਵਿਅਕਤੀ ਹੈ ਜਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਜਾਰਜਿਆ 'ਚ ਟਰੇਨਿੰਗ ਦਿਤੀ ਗਈ ਸੀ। ਉਧਰ ਯੂਕੇ ਵਿਚ ਅਵਤਾਰ ਸਿੰਘ ਖੰਡਾ ਦੀ ਰਿਹਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਵਤਾਰ ਸਿੰਘ ਖੰਡਾ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਹੈ ਅਤੇ ਉਸ ਦੇ ਪਾਕਿਸਤਾਨ ਦੇ ਕਈ ਗ਼ਰਮਖ਼ਿਆਲੀਆਂ ਨਾਲ ਸਬੰਧ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਗ਼ਰਮਖ਼ਿਆਲੀ ਕੁਲਵੰਤ ਸਿੰਘ ਖੁਖਰਾਣਾ ਦਾ ਮੁੰਡਾ ਹੈ। ਫਿਲਹਾਲ ਪੁਲਿਸ ਨੇ ਇਸ ਨੂੰ ਹਿਰਾਸਤ ਵਿਚ ਲਿਆ ਹੈ। ਦੱਸ ਦੇਈਏ ਕਿ ਇਹ ਕਾਰਵਾਈ ਯੂਕੇ ਪੁਲਿਸ ਵਲੋਂ ਕੀਤੀ ਗਈ ਹੈ। 

ਇਹ ਵੀ ਪੜ੍ਹੋ: ਨਗਰ ਨਿਗਮ ਦੇ ਅਧਿਕਾਰੀ ਸਣੇ 2 ਹੋਰ 8 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

ਕਿਹਾ ਜਾ ਰਿਹਾ ਹੈ ਕਿ ਅਵਤਾਰ ਸਿੰਘ ਖੰਡਾ ਪਾਕਿਸਤਾਨ ਵਿਚ ਬੈਠੇ ਪਰਮਜੀਤ ਸਿੰਘ ਪੰਮਾ ਦਾ ਸਾਥੀ ਹੈ। ਦੱਸਿਆ ਜਾ ਰਿਹਾ ਹੈ ਕਿ ਅਵਤਾਰ ਸਿੰਘ ਖੰਡਾ ਗ਼ਰਮਖ਼ਿਆਲੀ ਪਰਮਜੀਤ ਸਿੰਘ ਪੰਮਾ ਨਾਲ ਗੱਲਬਾਤ ਕਰਨ ਮਗਰੋਂ ਹੀ ਕੋਈ ਐਕਸ਼ਨ ਲੈਂਦਾ ਸੀ। ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਾਰਜਿਆ ਵਿਚ ਅੰਮ੍ਰਿਤਪਾਲ ਸਿੰਘ ਨੂੰ ਹਥਿਆਰ ਚਲਾਉਣ ਦੀ ਟਰੇਨਿੰਗ ਅਵਤਾਰ ਸਿੰਘ ਖੰਡਾ ਵਲੋਂ ਹੀ ਦਿਤੀ ਗਈ ਸੀ।

ਪੁਲਿਸ ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਦੁਬਈ ਵਿਚ ਲਗਜ਼ਰੀ ਜ਼ਿੰਦਗੀ ਜਿਊਣ ਵਾਲਾ ਅੰਮ੍ਰਿਤਪਾਲ ਸਿੰਘ ਆਪਣੇ ਚਾਚੇ ਦੇ ਟਰਾਂਸਪੋਰਟ ਦਾ ਕੰਮ ਸੰਭਾਲਦਾ ਸੀ। ਕੁੱਝ ਸਾਲ ਪਹਿਲਾਂ ਉਸ ਦਾ ਚਾਚਾ ਆਪਣੇ ਪਰਿਵਾਰ ਨਾਲ ਕੈਨੇਡਾ ਚਲਾ ਗਿਆ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਕਈ ਦੇਸ਼ਾਂ ਵਿਚ ਗਿਆ ਜਿਥੇ ਉਸ ਦੇ ਸਬੰਧ ਬੀ.ਕੇ.ਆਈ. ਨਾਲ ਬਣ ਗਏ। ਗਰਮਖਿਆਲੀ ਪਰਮਜੀਤ ਪੰਮਾ ਦੇ ਹੁਕਮ 'ਤੇ ਹੀ ਅਵਤਾਰ ਸਿੰਘ ਖੰਡਾ ਨੇ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਵਿਚ ਇਸ ਮਿਸ਼ਨ ਲਈ ਤਿਆਰ ਕੀਤਾ ਸੀ। ਇਸ ਮਗਰੋਂ ਜੌਰਜੀਆ ਨੂੰ ਚੁਣਿਆ ਗਿਆ ਜਿਥੇ ਅੰਮ੍ਰਿਤਪਾਲ ਸਿੰਘ ਨੂੰ ਹਥਿਆਰਾਂ ਦੀ ਟਰੇਨਿੰਗ ਦਿਤੀ ਗਈ ਸੀ।