ਇਕ ਵਾਰ ਫਿਰ ਚੀਨ ’ਤੇ ਭੜਕੇ Trump, ਕਿਹਾ- ਅਮਰੀਕਾ Corona ਨੂੰ ਹਲਕੇ ’ਚ ਨਹੀਂ ਲੈਣ ਵਾਲਾ
ਮਿਸ਼ਿਗਨ ਵਿਚ ਅਫਰੀਕੀ-ਅਮਰੀਕੀ ਨੇਤਾਵਾਂ ਨਾਲ ਇਕ ਸੈਸ਼ਨ ਵਿਚ...
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਤੇ ਹਮਲਾ ਬੋਲਿਆ ਹੈ। ਵੀਰਵਾਰ ਨੂੰ ਟਰੰਪ ਨੇ ਕਿਹਾ ਕਿ ਖਤਰਨਾਕ ਵਾਇਰਸ ਚੀਨ ਤੋਂ ਹੀ ਆਇਆ ਹੈ ਅਤੇ ਅਮਰੀਕਾ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਹੈ।
ਮਿਸ਼ਿਗਨ ਵਿਚ ਅਫਰੀਕੀ-ਅਮਰੀਕੀ ਨੇਤਾਵਾਂ ਨਾਲ ਇਕ ਸੈਸ਼ਨ ਵਿਚ ਟਰੰਪ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਕਿਹਾ ਕਿ ਇਹ ਚੀਨ ਤੋਂ ਆਇਆ ਹੈ। ਉਹਨਾਂ ਨੇ ਵਪਾਰਕ ਸਮਝੌਤੇ ਤੇ ਦਸਤਖ਼ਤ ਕੀਤੇ ਹਨ। ਜਿਸ ਦੀ ਸਿਆਹੀ ਅਜੇ ਸੁਕੀ ਨਹੀਂ ਸੀ ਕਿ ਅਚਾਨਕ ਹਾਲਾਤ ਵਿਗੜ ਗਏ, ਉਹ ਇਸ ਨੂੰ ਹਲਕੇ ਚ ਨਹੀਂ ਲੈਣ ਵਾਲੇ। ਕੋਰੋਨਾ ਵਾਇਰਸ ਦਾ ਅਮਰੀਕਾ ਵਿਚ ਕਹਿਰ ਜਾਰੀ ਹੈ।
ਵੀਰਵਾਰ ਤਕ ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ 94 ਹਜ਼ਾਰ ਤੋਂ ਵਧ ਲੋਕਾਂ ਦੀ ਮੌਤ ਹੋ ਚੁੱਕੀ ਸੀ। ਜਦਕਿ 16 ਲੱਖ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਸਨ। ਇਸ ਤੋਂ ਪਹਿਲਾਂ ਅਮਰੀਕਾ ਨੇ ਚੀਨ ਤੇ ਕੋਰੋਨਾ ਵੈਕਸੀਨ ਦੀ ਰਿਸਰਚ ਨਾਲ ਜੁੜੀ ਜਾਣਕਾਰੀ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਸੀ।
ਵੀਰਵਾਰ ਨੂੰ ਅਮਰੀਕਾ ਨੇ ਕੋਰੋਨਾ ਵੈਕਸੀਨ ਨਾਲ ਜੁੜੇ ਦਸਤਾਵੇਜ਼ਾਂ ਨੂੰ ਚੋਰੀ ਹੋਣ ਤੋਂ ਬਚਾਉਣ ਲਈ ਕੋਵਿਡ-19 ਵੈਕਸੀਨ ਪ੍ਰੋਟੈਕਸ਼ਨ ਐਕਟ (COVID-19 Vaccine Protection Act) ਤੇ ਚਰਚਾ ਕਰਵਾਈ। ਇਸ ਸਬੰਧ ਵਿਚ ਅਮਰੀਕੀ ਅਧਿਕਾਰੀ ਸੀਨੇਟਰ ਟੇਡ ਕ੍ਰੂਜ਼ ਨੇ ਕਿਹਾ ਕਿ ਉਹ ਚੀਨ ਨੂੰ ਅਮਰੀਕਾ ਦੀ ਕੋਰੋਨਾ ਵੈਕਸੀਨ ਦੀ ਰਿਸਰਚ ਅਤੇ ਜਾਣਕਾਰੀ ਚੋਰੀ ਨਹੀਂ ਕਰਨ ਦੇਣਗੇ।
ਇਕ ਹੋਰ ਅਧਿਕਾਰੀ ਨੇ ਕਿਹਾ ਕਿ ਕਮਿਊਨਿਟੀ ਪਾਰਟੀ ਇਸ ਬਿਮਾਰੀ ਲਈ ਜ਼ਿੰਮੇਵਾਰ ਹੈ ਅਤੇ ਉਹਨਾਂ ਦੀ ਝੂਠ ਅਤੇ ਗੁੰਮਰਾਹ ਜਾਣਕਾਰੀ ਕਾਰਨ ਅਮਰੀਕੀਆਂ ਦਾ ਜੀਵਨ ਬਰਬਾਦ ਹੋ ਗਿਆ ਹੈ। ਉਹ ਕਮਿਊਨਿਸਟ ਚੀਨ ਨੂੰ ਕੋਰੋਨਾ ਵਾਇਰਸ ਵੈਕਸੀਨ ਸਬੰਧੀ ਕਿਸੇ ਵੀ ਅਮਰੀਕੀ ਰਿਸਰਚ ਨੂੰ ਚੋਰੀ ਕਰਨ ਦੀ ਆਗਿਆ ਨਹੀਂ ਦਿੰਦੇ ਹਨ।
ਦਸ ਦਈਏ ਕਿ ਅਮਰੀਕਾ (Coronavirus in America) ਵਿਚ ਹੁਣ ਤਕ ਕੋਰੋਨਾ ਵਾਇਰਸ ਦੇ ਕੁੱਲ ਕੇਸ 16.1 ਲੱਖ ਦਰਜ ਕੀਤੇ ਗਏ ਹਨ। ਜਿਸ ਵਿਚ ਮੌਤ ਦਾ ਅੰਕੜਾ 95,087 ਤੇ ਪਹੁੰਚ ਗਿਆ ਹੈ। ਕੋਵਿਡ-19 ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 3.08 ਲੱਖ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।