ਪਾਕਿਸਤਾਨ : ਲੋਕਾਂ ਨੇ ਲਗਾਏ ਆਈ.ਐਸ.ਆਈ. ਮੁਰਦਾਬਾਦ ਦੇ ਨਾਅਰੇ
ਪਾਕਿਸਤਾਨ ਦੇ ਰਾਵਲਪਿੰਡੀ ਸਥਿਤ ਫੌਜ ਦੇ ਮੁਖ ਦਫ਼ਤਰ ਦੇ ਬਾਹਰ ਸ਼ਨੀਵਾਰ ਨੂੰ ਦੇਰ ਰਾਤ ਭੀੜ ਨੇ ਆਈ.ਐਸ.ਆਈ. ਦੇ ਵਿਰੋਧ ਵਿੱਚ
ਲਾਹੌਰ: ਪਾਕਿਸਤਾਨ ਦੇ ਰਾਵਲਪਿੰਡੀ ਸਥਿਤ ਫੌਜ ਦੇ ਮੁਖ ਦਫ਼ਤਰ ਦੇ ਬਾਹਰ ਸ਼ਨੀਵਾਰ ਨੂੰ ਦੇਰ ਰਾਤ ਭੀੜ ਨੇ ਆਈ.ਐਸ.ਆਈ. ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ । ਤੁਹਾਨੂੰ ਦਸ ਦੇਈਏ ਕੇ ਮੁਖ ਦਫ਼ਤਰ ਦੇ ਬਾਹਰ ਭਾਰੀ ਗਿਣਤੀ ਵਿੱਚ ਜੁੜੇ ਲੋਕਾਂ ਨੇ ਆਈ.ਐਸ.ਆਈ. ਮੁਰਦਾਬਾਦ ਦੇ ਨਾਅਰੇ ਵੀ ਲਗਾਏ । ਦਰਅਸਲ , ਇਹ ਕਿਹਾ ਜਾ ਰਿਹਾ ਹੈ ਕੇਇਸ ਸਾਲ ਵੀ ਦੇਸ਼ ਦੇ ਆਮ ਚੋਣਾਂ ਵਿਚ ਖੁਫੀਆਂ ਏਜੰਸੀ ਆਈ.ਐਸ.ਆਈ. ਦਾ ਦਖਲ ਹੈ।
ਕਿਹਾ ਜਾ ਰਿਹਾ ਹੈ ਕੇ ਇਕ ਦਿਨ ਪਹਿਲਾਂ ਹੀ ਇਸਲਾਮਾਬਾਦ ਹਾਈਕੋਰਟ ਦੇ ਮੁਨਸਫ਼ ਜਸਟਿਸ ਸ਼ੌਕਤ ਸਦੀਕੀ ਨੇ ਆਈ.ਐਸ.ਆਈ. ਉਤੇ ਕਾਨੂੰਨੀ ਮਾਮਲਿਆਂ ਵਿਚ ਦਖਲ ਦੇਣ ਦਾ ਇਲਜ਼ਾਮ ਲਗਾਇਆ ਸੀ । ਉਨ੍ਹਾਂ ਦਾ ਕਹਿਣਾ ਸੀ ਕਿ ਖੁਫਿਆ ਏਜੰਸੀ ਦੇਸ਼ ਦੇ ਚੀਫ ਜਸਟਿਸ ਸਮੇਤ ਕਈ ਹੋਰ ਮੁਨਸਫ਼ੀਆਂ ਉੱਤੇ ਆਪਣੇ ਅਨੁਕੂਲ ਫੈਸਲੇ ਦੇਣ ਦਾ ਦਬਾਅ ਬਣਾ ਰਹੀ ਹੈ ।
ਜਸਟੀਸ ਸ਼ੌਕਤ ਨੇ ਇਹ ਇਲਜ਼ਾਮ ਰਾਵਲਪਿੰਡੀ ਐਸੋਸ਼ੀਏਸ਼ਨ ਦੀ ਇੱਕ ਮੀਟਿੰਗ ਦੇ ਦੌਰਾਨ ਲਗਾਏ। ਤੁਹਾਨੂੰ ਦਸ ਦੇਈਏ ਕੇ ਆਈ.ਐਸ.ਆਈ. ਨੇ ਚੀਫ ਜਸਟਿਸ ਵਲੋਂ ਕਹਿ ਦਿੱਤਾ ਹੈ ਕਿ ਨਵਾਜ ਸ਼ਰੀਫ ਅਤੇ ਮਰੀਅਮ 25 ਜੁਲਾਈ ਨੂੰ ਚੋਣ ਤੋਂ ਪਹਿਲਾਂ ਜੇਲ੍ਹ `ਚ ਬਾਹਰ ਨਹੀ ਆਉਣਾ ਚਾਹੀਦਾ ਹੈ । ਇਸ ਦੇ ਇਲਾਵਾ ਏਜੰਸੀ ਨੇ ਨਵਾਜ ਸ਼ਰੀਫ ਦੇ ਮਾਮਲਿਆਂ ਦੀ ਸੁਣਵਾਈ ਕਰਨ ਵਾਲੇ ਬੈਚ ਵਿਚ ਸ਼ਾਮਿਲ ਨਹੀ ਕਰਨ ਲਈ ਕਿਹਾ ਹੈ।
ਜਸਟਿਸ ਸ਼ੌਕਤ ਸਿਦੀਕੀ ਨੇ ਕਿਹਾ , ਆਈ.ਐਸ.ਆਈ. ਨੇ ਮੈਨੂੰ ਪੇਸ਼ਕਸ਼ ਕੀਤੀ ਸੀ ਕਿ ਜੇਕਰ ਮੈਂ ਉਨ੍ਹਾਂ ਦੇ ਨਾਲ ਸਹਿਯੋਗ ਕਰਵਾਂਗਾ ਤਾਂ ਉਹ ਮੇਰੇ ਖਿਲਾਫ ਚੱਲ ਰਹੇ ਇੱਕ ਮਾਮਲੇ ਨੂੰ ਵਾਪਸ ਲੈ ਲੈਣਗੇ ਅਤੇ ਛੇਤੀ ਹੀ ਚੀਫ ਜਸਟਿਸ ਬਣਾ ਦੇਣਗੇ , ਪਰ ਮੈਂ ਉਨ੍ਹਾਂ ਦੀ ਪੇਸ਼ਕਸ਼ ਠੁਕਰਾ ਦਿੱਤੀ , ਕਿਉਂਕਿ ਆਪਣੇ ਜਮੀਰ ਨੂੰ ਵੇਚਣ ਨਾਲੋਂ ਮਰਨਾ ਜ਼ਿਆਦਾ ਬਿਹਤਰ ਹੈ । ਜਸਟਿਸ ਨੇ ਕਿਹਾ ਕਿ ਅਦਾਲਤ ਅਤੇ ਮੀਡੀਆ ਲੋਕਾਂ ਦੀ ਅੰਤਰਆਤਮਾ ਦੀ ਅਵਾਜ ਹਨ। ਜੇਕਰ ਉਨ੍ਹਾਂ ਦੀ ਆਜ਼ਾਦੀ ਦੇ ਨਾਲ ਖਿਲਵਾੜ ਕੀਤਾ ਗਿਆ ਤਾਂ ਪਾਕਿਸਤਾਨ ਕਦੇ ਆਜ਼ਾਦ ਦੇਸ਼ ਨਹੀਂ ਰਹਿ ਪਾਵੇਗਾ ।