ਕੈਨੇਡਾ ਏਅਰਪੋਰਟ 'ਤੇ ਰੋਕੇ ਗਏ ਦੋ 'ਆਪ' ਵਿਧਾਇਕ, ਜਾਂਚ ਤੋਂ ਬਾਅਦ ਛੱਡੇ
ਓਟਵਾ ਹਵਾਈ ਅੱਡੇ 'ਤੇ ਪਹੁੰਚੇ ਦੋ ਪੰਜਾਬ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਅਮਰਜੀਤ ਸਿੰਘ ਸੰਦੋਆ ਨੂੰ ਕੈਨੇਡੀਅਨ ਅਧਿਕਾਰੀਆਂ ਨੇ ਰੋਕ ਲਿਆ ਸੀ
ਟੋਰਾਂਟੋ, 22 ਜੁਲਾਈ, ਓਟਵਾ ਹਵਾਈ ਅੱਡੇ 'ਤੇ ਪਹੁੰਚੇ ਦੋ ਪੰਜਾਬ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਅਮਰਜੀਤ ਸਿੰਘ ਸੰਦੋਆ ਨੂੰ ਕੈਨੇਡੀਅਨ ਅਧਿਕਾਰੀਆਂ ਨੇ ਰੋਕ ਲਿਆ ਸੀ। ਦੱਸ ਦਈਏ ਕਿ ਹਵਾਈ ਅੱਡੇ ਦੇ ਅਧਿਆਕਰੀਆਂ ਨੇ ਇਨ੍ਹਾਂ ਦੋਵਾਂ ਵਿਧਾਇਕਾਂ ਤੋਂ ਪੁੱਛ - ਗਿੱਛ ਕੀਤੀ। ਪੁੱਛ ਗਿੱਛ ਦੌਰਾਨ ਕੀਤੇ ਗਏ ਸਵਾਲਾਂ ਅਤੇ ਰੋਕਣ ਦੇ ਕਾਰਨਾਂ ਦੀ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਦੱਸ ਦਈਏ ਕਿ ਥੋੜ੍ਹੇ ਹੀ ਸਮੇਂ ਦੀ ਇਸ ਪੁੱਛ-ਗਿੱਛ ਤੋਂ ਬਾਅਦ ਇਨ੍ਹਾਂ ਦੋਵਾਂ ਵਿਧਾਇਕਾਂ ਨੂੰ ਛੱਡ ਦਿੱਤਾ ਗਿਆ।
ਅਮਰੀਕਾ ਦੇ ਇਕ ਹਵਾਈ ਅੱਡੇ 'ਤੇ ਦਸਤਾਰਧਾਰੀ ਕੈਨੇਡੀਅਨ ਇਨੋਵੇਸ਼ਨ ਮੰਤਰੀ ਨਵਦੀਪ ਬੈਂਸ ਦੇ ਨਾਲ ਵੀ ਇਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਸੀ। ਅਧਿਕਾਰੀਆਂ ਵਲੋਂ ਬੈਂਸ ਦੀ ਚੈਕਿੰਗ ਕੀਤੀ ਗਈ ਪਰ ਮੈਟਲ ਡਿਟੈਕਟਰ ਵਿਚੋਂ ਗੁਜ਼ਰਾਨ ਤੋਂ ਬਾਅਦ ਉਨ੍ਹਾਂ ਨੂੰ ਪੱਗ ਉਤਾਰਨ ਲਈ ਕਿਹਾ ਗਿਆ। ਬੈਂਸ ਦੇ ਇਨਕਾਰ ਕਰਨ 'ਤੇ ਅਧਿਕਾਰੀਆਂ ਨੇ ਉਨ੍ਹਾਂ ਨਾਲ ਮਾੜਾ ਰਵਈਆ ਅਪਣਾਇਆ।