Wuhan ਸ਼ਹਿਰ ਦੀ ਪਾਰਟੀ, ਜਿੱਥੇ ਇਕੱਠੇ ਨੇ ਹਜ਼ਾਰਾਂ ਲੋਕ, ਬਿਨ੍ਹਾਂ ਮਾਸਕ ਤੇ Social Distancing ਤੋਂ
ਹਾਲਾਂਕਿ ਵੁਹਾਨ ਦੇ ਮੀਡੀਆ ਦੀ ਮੰਨੀਏ ਤਾਂ ਇਹ ਭੀੜ ਕੁੱਝ ਵੀ...
ਚੀਨ: ਚੀਨ ਦੇ ਜਿਸ ਸ਼ਹਿਰ ਨੇ ਹਰ ਸ਼ਹਿਰ ਨੂੰ ਸ਼ਮਸ਼ਾਨ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ, ਜਿਸ ਸ਼ਹਿਰ ਨੇ ਪੌਣੇ ਅੱਠ ਲੱਖ ਲੋਕਾਂ ਦੀ ਜਾਨ ਲੈ ਲਈ, ਜਿਸ ਸ਼ਹਿਰ ਨੇ ਸਾਰੀ ਦੁਨੀਆ ਨੂੰ ਘਰਾਂ ਵਿਚ ਬੰਦ ਕਰ ਦਿੱਤਾ ਉਹੀ ਸ਼ਹਿਰ ਹੁਣ ਪਾਰਟੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਚੀਨ ਦੇ ਜਿਸ ਸ਼ਹਿਰ ਨੇ ਦੁਨੀਆ ਨੂੰ ਕੋਰੋਨਾ ਵਾਇਰਸ ਦਾ ਕਹਿਰ ਦਿੱਤਾ ਉਸੇ ਵੁਹਾਨ ਸ਼ਹਿਰ ਤੋਂ ਇਕ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਇਹ ਤਸਵੀਰਾਂ ਹਨ ਪੂਲ ਪਾਰਟੀ ਦੀਆਂ। ਇਸ ਪਾਰਟੀ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਏ ਹਨ। ਇਨਸਾਨ ਫਿਰ ਤੋਂ ਇਨਸਾਨ ਦੇ ਕਰੀਬ ਦੇਖਿਆ ਗਿਆ। ਮਾਸਕ, ਦੂਰੀਆਂ ਸਭ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਦਸੰਬਰ 2019 ਵਿਚ ਵੁਹਾਨ ਸ਼ਹਿਰ ਤੋਂ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਸੀ ਪਰ ਹੌਲੀ ਹੌਲੀ ਇਹ ਪੂਰੀ ਦੁਨੀਆ ਵਿਚ ਫੈਲ ਗਿਆ ਤੇ ਹੁਣ ਵੀ ਲਗਾਤਾਰ ਫੈਲ ਰਿਹਾ ਹੈ।
ਦੁਨੀਆ ਛੱਡੋ, ਭਾਰਤ ਦੇ ਵਿਚ ਰੋਜ਼ ਔਸਤਨ 60 ਹਜ਼ਾਰ ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਰਹੇ ਹਨ। ਯਾਨੀ ਹਰ ਪੰਜ ਦਿਨ ਵਿਚ 3 ਲੱਖ ਤੇ ਸਿਰਫ 10 ਦਿਨ ’ਚ 6 ਲੱਖ ਕੋਰੋਨਾ ਦੇ ਨਵੇਂ ਮਰੀਜ਼ ਸਾਹਮਣੇ ਰਹੇ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹਰ ਕਿਸੇ ਦੇ ਦਿਲ ਵਿਚ ਇਹੀ ਸਵਾਲ ਆਇਆ ਕਿ ਇਹ ਵੀਡੀਓ ਕੋਰੋਨਾ ਵਾਇਰਸ ਤੋਂ ਪਹਿਲਾਂ ਦੀ ਹੋ ਸਕਦੀ ਹੈ। ਜਦੋਂ ਪਤਾ ਚੱਲਿਆ ਕਿ ਇਹ ਵੀਡੀਓ 15 ਅਗਸਤ ਦੀ ਹੈ ਤਾਂ ਹਰ ਇਕ ਦਾ ਵਹਿਮ ਟੁੱਟ ਗਿਆ।
ਤਸਵੀਰਾਂ ਵੁਹਾਨ ਦੇ ਮਾਇਆ ਬੀਚ ਵਾਟਰ ਪਾਰਕ ਦੀਆਂ ਹਨ ਜਿੱਥੇ ਕਿ 15 ਅਗਸਤ ਨੂੰ ਇਲੈਕਟ੍ਰਾਨਿਕ ਮਿਊਜ਼ਿਕ ਫੈਸਟੀਵਲ ਆਯੋਜਿਤ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਲੋਕ ਹੋਏ ਸਨ। ਸ਼ਾਮਲ ਹੋਏ ਲੋਕਾਂ ਨੇ ਸਲਿਮ ਸੂਟਸ ਲਾਈਵ ਜੈਕਟ, ਚਸ਼ਮੇ ਪਾਏ ਹੋਏ ਸਨ ਤੇ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਸਾਫ਼ ਤੌਰ ਤੇ ਉੱਡਦੀਆਂ ਨਜ਼ਰ ਆਈਆਂ ਸਨ।
ਹਾਲਾਂਕਿ ਵੁਹਾਨ ਦੇ ਮੀਡੀਆ ਦੀ ਮੰਨੀਏ ਤਾਂ ਇਹ ਭੀੜ ਕੁੱਝ ਵੀ ਨਹੀਂ ਹੈ, ਇਸ ਤੋਂ ਵੀ ਵੱਧ ਲੋਕਾਂ ਦੇ ਆਉਣ ਦੀ ਭੀੜ ਸੀ ਤੇ ਭੀੜ ਜੁਟਾਉਣ ਲਈ ਵਾਟਰ ਪਾਰਕ ’ਚ ਔਰਤਾਂ ਲਈ 50 ਫ਼ੀਸਦੀ ਡਿਸਕਾਉਂਟ ਰੱਖਿਆ ਗਿਆ ਸੀ। ਕੋਰੋਨਾ ਵਾਇਰਸ ਦੇ ਫੈਲਦਿਆਂ ਹੀ ਵੁਹਾਨ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ। ਨਾ ਤਾਂ ਵੁਹਾਨ ਦੇ ਅੰਦਰ ਕੋਈ ਆ ਸਕਦਾ ਸੀ ਤੇ ਨਾ ਹੀ ਕੋਈ ਬਾਹਰ ਜਾ ਸਕਦਾ ਸੀ।
ਵੁਹਾਨ ਦੀ ਕਰੀਬ ਇਕ ਕਰੋੜ 10 ਲੱਖ ਦੀ ਆਬਾਦੀ ਪੂਰੀ ਤਰ੍ਹਾਂ ਘਰਾਂ ਵਿਚ ਕੈਦ ਹੋ ਕੇ ਰਹਿ ਗਈ ਸੀ। ਪਰ ਹੁਣ ਉਹੀ ਵੁਹਾਨ ਅੱਜ ਪੂਰੀ ਤਰ੍ਹਾਂ ਆਜ਼ਾਦ ਦਿਖਾਈ ਦੇ ਰਿਹਾ ਹੈ ਤੇ ਇੱਥੇ ਦੇ ਲੋਕ ਪਾਰਟੀ ਕਰਦੇ ਹੋਏ ਦਿਖਾਈ ਦੇ ਰਹੇ ਹਨ ਜਦਕਿ ਪੂਰੀ ਦੁਨੀਆ ਇਸ ਕੋਰੋਨਾ ਵਾਇਰਸ ਹੇਠ ਅਪਣੀ ਜ਼ਿੰਦਗੀ ਬਤੀਤ ਕਰਨ ਲਈ ਮਜ਼ਬੂਰ ਹੋ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।