ਤਾਈਵਾਨ ਰੇਲ ਹਾਦਸੇ ਦੌਰਾਨ 22 ਵਿਚੋਂ 17 ਦੀ ਦਿਲ ਦੇ ਦੌਰੇ ਨਾਲ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਤਾਈਵਾਨ 'ਚ ਬੀਤੇ ਦਿਨੀ ਇਕ ਵੱਡਾ ਟਰੇਨ ਹਾਦਸਾ ਵਾਪਰਿਆ।ਜਾਣਕਾਰੀ ਮੁਤਾਬਿਕ ਇਹ ਹਾਦਸਾ......

Taiwan train crash

ਤਾਈਪੇਈ (ਭਾਸ਼ਾ): ਤਾਈਵਾਨ 'ਚ ਬੀਤੇ ਦਿਨੀ ਇਕ ਵੱਡਾ ਟਰੇਨ ਹਾਦਸਾ ਵਾਪਰਿਆ।ਜਾਣਕਾਰੀ ਮੁਤਾਬਿਕ ਇਹ ਹਾਦਸਾ ਟਰੇਨ ਪਟੜੀ ਤੋਂ ਉਤਰ ਜਾਣ ਕਾਰਨ ਹੋਇਆ।ਜਿਸ ਦੇ ਚਲਦਿਆਂ ਇਸ ਹਾਦਸੇ 'ਚ 22 ਲੋਕਾਂ ਦੀ ਮੌਤ ਹੋ ਗਈ ਤੇ 120 ਲੋਕ ਜ਼ਖਮੀ ਹੋ ਗਏ ।ਦੱਸਿਆ ਜਾ ਰਿਹਾ ਹੈ ਕਿ ਇਹ ਦੁਰਘਟਨਾ ਉਸ ਵੇਲੇ ਵਾਪਰੀ ਜਦੋ ਉਤਰੀ ਤਾਈਵਾਨ ਦੇ ਨਵੇਂ ਤਾਈਪੇਈ ਸ਼ਹਿਰ ਦੇ ਦੱਖਣੀ-ਪੱਛਮੀ ਕਿਨਾਰੇ ਦੇ ਤਾਈਤੁੰਗ ਸ਼ਹਿਰ ਜਾ ਰਹੀ ਪਯੂਮਾ ਐਕਸਪ੍ਰੈਸ ਐਤਵਾਰ ਨੂੰ ਦੁਪਹਿਰ ਤੋਂ ਬਾਅਦ ਸ਼ਾਮੀ 4 ਵਜੇ ਤੁੰਗਸ਼ਾਨ ਇਲਾਕੇ ਦੇ ਨੇੜੇ ਹੀ ਪਟੜੀ ਤੋਂ ਉਤਰ ਗਈ। 

ਹਾਦਸਾ 'ਚ ਮਾਰੇ ਗਏ ਲੋਕਾਂ ਨੂੰ ਜਦੋਂ ਹਸਪਤਾਲ 'ਚ ਪਹੁੰਚਾਇਆ ਗਿਆ ਤਾਂ ਉਨ੍ਹਾਂ ਦੀ ਮੌਤ ਨੇ ਸਾਰਿਆ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿਉਕਿ ਇਨ੍ਹਾਂ 22 ਲੋਕਾਂ ਵਿਚੋਂ 17 ਲੋਕਾਂ ਦੀ ਮੌਤ  ਦਿਲ ਦਾ ਦੌਰਾ ਪੈਣ ਨਾਲ ਹੋਈ ਜਿਸ ਕਰਕੇ ਇਨ੍ਹਾਂ ਲੋਕਾਂ ਨੂੰ ਹਸਪਤਾਲ ਪਹੁੰਚਾਉਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਇਸ ਹਾਦਸੇ 'ਚ 120 ਲੋਕ ਜ਼ਖਮੀ ਹੋਏ ਨੇ ਤੇ ਇਸ ਟਰੇਨ 'ਚ 300 ਤੋਂ ਵੱਧ ਯਾਤਰੀ ਸਵਾਰ ਸੀ ਤੇ ਦੂਜੇ ਪਾਸੇ ਪੁਲਿਸ ਵਲੋਂ ਹਾਦਸੇ ਦੇ ਕਾਰਨਾ ਦੀ ਜਾਂਚ ਕੀਤੀ ਜਾ ਰਹੀ ਹੈ। 

ਨਾਲ ਹੀ ਤਾਈਵਾਨ ਦੀ ਰਾਸ਼ਟਰਪਤੀ ਤਸਾਈ ਇੰਗ ਵੇਨ ਨੇ ਐਤਵਾਰ ਦੀ ਸ਼ਾਮ ਨੂੰ ਟਵੀਟ ਕਰਕੇ ਇਸ ਹਾਦਸੇ ਨੂੰ ਇਕ ਵੱਡੀ ਦੁਰਘਟਨਾ ਕਰਾਰ ਕੀਤਾ ਹੈ। ਉੱਥੇ ਰੱਖਿਆ ਮੰਤਰਾਲਾ ਨੇ ਲੋਕਾਂ ਦੀ ਮਦਦ ਲਈ 120 ਬਚਾਅ ਕਰਮੀ ਭੇਜੇ ਨੇ ਜੋ ਲੋਕਾਂ ਦੀ ਮਦਦ 'ਚ ਜੁੱਟ ਗਏ ਨੇ। ਦੂਜੇ ਪਾਸੇ ਭਾਰਤ 'ਚ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ 'ਚ ਭਿਆਨਕ ਰੇਲ ਹਾਦਸਾ ਵਾਪਰਿਆ ਜਿਸ 'ਚ 60  ਤੋਂ ਜ਼ਿਆਦਾ  ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋ ਗਏ।

ਦੱਸ ਦਈਏ ਕਿ ਇਹ ਹਾਦਸਾ ਬੀਤੇ ਦਿਨੀ ਦੁਸ਼ਹਿਰੇ ਦੌਰਾਨ ਵਾਪਰਿਆ।ਦੁਸ਼ਹਿਰੇ ਵਾਲੇ ਦਿਨ ਲੋਕ ਰਾਵਣ ਵੇਖਣ ਗਏ ਸੀ ਤੇ ਇਸ ਦੌਰਾਨ ਹੀ ਕਾਫੀ ਲੋਕ ਪਟੜੀ ਤੇ ਖੜੇ ਸਨ ਦੂਜੇ ਪਾਸੇ ਤੋਂ ਟਰੇਨ ਤੇਜ ਰਫਤਾਰ ਨਾਲ ਆ ਰਹੀ ਸੀ  ਜੋ ਟਰੇਕ ਤੇ ਖੜੇ ਲੋਕਾਂ ਨੂੰ ਕੁਚਲਦੇ ਹੋਏ ਨਿਕਲ ਗਈ।ਜਿਸ ਕਰਕੇ ਇਹ ਭਿਆਨਕ ਰੇਲ ਹਾਦਸਾ ਵਾਪਰ ਗਿਆ।