ਯੂਕਰੇਨ ਦੇ ਲੋਕ ਧੋਖੇਬਾਜ਼ ਲੀਡਰਾਂ ਨੂੰ ਇੰਜ ਦਿੰਦੇ ਹਨ ਸਜ਼ਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਲੋਕਤੰਤਰ ਦੇ ਵਿੱਚ ਲੋਕਾਂ ਦਾ ਰਾਜ ਸਰਕਾਰ ਤੋਂ ਵੀ ਉਪਰ ਹੁੰਦਾ ਹੈ ਕਿਉਂ ਸਰਕਾਰ ਜਨਤਾ ਦੀ ਵੋਟ ਤਾਕਤ ਤੋਂ ਬਣਦੀ ਹੈ ਅਤੇ ਜਨਤਾ ਕੋਲ ਇਹ...

Poeple of Ukrain

ਨਵੀਂ ਦਿੱਲੀ (ਭਾਸ਼ਾ) : ਲੋਕਤੰਤਰ ਦੇ ਵਿੱਚ ਲੋਕਾਂ ਦਾ ਰਾਜ ਸਰਕਾਰ ਤੋਂ ਵੀ ਉਪਰ ਹੁੰਦਾ ਹੈ ਕਿਉਂ ਸਰਕਾਰ ਜਨਤਾ ਦੀ ਵੋਟ ਤਾਕਤ ਤੋਂ ਬਣਦੀ ਹੈ ਅਤੇ ਜਨਤਾ ਕੋਲ ਇਹ ਅਧਿਕਾਰ ਵੀ ਹੁੰਦਾ ਹੈ ਕਿ ਉਹ ਆਪਣੀ ਤਾਕਤ ਦਾ ਇਸਤੇਮਾਲ ਆਪਣੀ ਮਰਜੀ ਨਾਲ ਕਰੇ। ਇਹ ਤਸਵੀਰਾਂ ਵੀ ਲੋਕਰਾਜ ਵਿਚਲੀ ਲੋਕਾਂ ਦੀ ਤਾਕਤ ਨੂੰ ਦਰਸਾ ਰਹੀ ਹੈ. ਇਹ ਵੀਡੀਓ ਯੂਕਰੇਨ ਦੀ ਹੈ ਜਿਥੇ ਲੋਕ ਆਪਣੇ ਉਨ੍ਹਾਂ ਮੰਤਰੀਆਂ ਨੂੰ ਕੂੜੇਦਾਨ ਵਿੱਚ ਸੁੱਟ ਰਹੇ ਹਨ ਜੋ ਆਪਣੀ ਜ਼ੁਬਾਨ 'ਤੇ ਕਾਇਮ ਨਹੀਂ ਰਹੇ। ਚੋਣਾਂ ਤੋਂ ਪਹਿਲਾਂ ਜਨਤਾ ਨਾਲ ਵਾਅਦੇ ਕਰਨ ਵਾਲੇ ਨੇਤਾ ਸੱਤਾਧਾਰੀ ਹੋਣ ਤੋਂ ਬਾਅਦ ਅਕਸਰ ਭੁੱਲ ਜਾਂਦੇ ਹਨ

 ਪਰ ਯੂਕਰੇਨ ਦੇ ਲੋਕਾਂ ਨੇ ਅਜਿਹੇ ਮੰਤਰੀਆਂ ਖਿਲਾਫ ਮੋਰਚਾ ਖੋਲਿਆ ਅਤੇ ਵਾਅਦੇ ਕਰ ਪੂਰਾ ਨਾ ਕਰਨ ਵਾਲੇ ਮੰਤਰੀਆਂ ਨੂੰ ਕੂੜੇਦਾਨ ਵਿੱਚ ਸੁੱਟ ਦਿੱਤਾ। ਲੋਕਤੰਤਰ ਵਿੱਚ ਸੁਧਾਰ ਲਿਆਉਣ ਤਹਿਤ ਯੂਕਰੇਨ ਦੇ ਲੋਕਾਂ ਵੱਲੋਂ ਚੁੱਕਿਆ ਗਿਆ ਇਹ ਕਦਮ ਕਾਰਗਾਰ ਸਾਬਿਤ ਹੋ ਸਕਦਾ ਹੈ ਕਿਉਂ ਕਿ ਅਜਿਹੀ ਸਜ਼ਾ ਮਿਲਣ ਦੇ ਡਰ ਤੋਂ ਹਰ ਨੇਤਾ ਕੋਈ ਝੂਠਾ ਵਾਅਦਾ ਨਹੀਂ ਕਰੇਗਾ ਅਤੇ ਜੋ ਵੀ ਨੇਤਾ ਵਾਅਦਾ ਕਰੇਗਾ ਉਹ ਉਸਨੂੰ ਪੂਰਾ ਜ਼ਰੂਰ ਕਰੇਗਾ। ਖੈਰ ਹੁਣ ਤੁਸੀਂ ਦੱਸੋ ਕਿ ਯੂਕਰੇਨ ਦੇ ਲੋਕਾਂ ਵੱਲੋਂ ਵਿੱਢੀ ਗਈ ਇਹ ਮੁਹਿੰਮ ਜੇਕਰ ਭਾਰਤ ਵਿੱਚ ਪ੍ਰਚਲਿਤ ਹੁੰਦੀ ਹੈ ਤਾਂ ਭਾਰਤ ਦਾ ਕਿਹੜਾ ਨੇਤਾ ਹੈ ਜਿਸਨੂੰ ਸਭ ਤੋਂ ਪਹਿਲਾਂ ਇਹ ਸਜ਼ਾ ਦਿੱਤੀ ਜਾਵੇਗੀ।