ਮਿਸਰ ਦੇ ਰਾਸ਼ਟਰਪਤੀ ਦਾ ਅਨੋਖਾ ਆਦੇਸ਼, ਇਕੋ ਰੰਗ ਦੀਆਂ ਇਮਾਰਤਾਂ ਰੰਗਣ ਲਈ ਆਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸ਼ਹਿਰੀ ਯੋਜਨਾ ਦੇ ਮਾਹਿਰ ਡੇਵਿਡ ਸਿਮਸ ਨੇ ਦੱਸਿਆ ਕਿ ਮਿਸਰ ਵਿਚ ਜ਼ਿਆਦਾਤਰ ਘਰ ਲਾਲ ਇੱਟਾਂ ਦੇ ਬਣੇ ਹਨ।

President Abdel Fattah el-Sisi

ਕਾਹਿਰਾ : ਮਿਸਰ ਦੇ ਰਾਸ਼ਟਰਪਤੀ ਅਬਦਲ ਫਤਹ ਅਲ-ਸਸੀ ਦੇ ਹੁਕਮਾਂ ਮੁਤਾਬਕ ਭਵਨਾਂ ਨੂੰ ਇਕ ਰੰਗ ਵਿਚ ਰੰਗਣ ਦਾ ਕੰਮ ਸ਼ੁਰੂ ਕਰ ਦਿਤਾ ਗਿਆ ਹੈ। ਕੈਬਿਨਟ ਬੈਠਕ ਵਿਚ ਪ੍ਰਧਾਨ ਮੰਤਰੀ ਮੁਸਤਫ਼ਾ ਮਾਡਬੌਲੀ ਨੇ ਕਿਹਾ ਕਿ ਮਾਰਚ ਤੱਕ ਭਵਨ ਇਕ ਰੰਗ ਵਿਚ ਨਾ ਰੰਗੇ ਗਏ ਤਾਂ ਜਿੰਮੇਵਾਰ ਕਰਮਚਾਰੀ ਅਤੇ ਮਕਾਨ ਮਾਲਕ ਸਜ਼ਾ ਦੇ ਪਾਤਰ ਬਣ ਸਕਦੇ ਹਨ। ਦੱਸ ਦਈਏ ਕਿ ਰਾਸ਼ਟਰਪਤੀ ਦੇ ਹੁਕਮ ਮੁਤਾਬਕ ਕਾਹਿਰਾ ਦੇ ਸਾਰੇ ਭਵਨਾਂ ਦਾ ਰੰਗ ਮਟਮੈਲਾ ਕੀਤਾ ਜਾਣਾ ਹੈ

ਅਤੇ ਤੱਟੀ ਇਲਾਕਿਆਂ ਦੇ ਘਰ ਨੀਲੇ ਰੰਗ ਵਿਚ ਰੰਗੇ ਜਾਣੇ ਹਨ। ਸ਼ਹਿਰੀ ਯੋਜਨਾ ਦੇ ਮਾਹਿਰ ਡੇਵਿਡ ਸਿਮਸ ਨੇ ਦੱਸਿਆ ਕਿ ਮਿਸਰ ਵਿਚ ਜ਼ਿਆਦਾਤਰ ਘਰ ਲਾਲ ਇੱਟਾਂ ਦੇ ਬਣੇ ਹਨ। ਇਹਨਾਂ ਨੂੰ ਰੰਗਵਾਉਣਾ ਰਾਸ਼ਟਰੀ ਪ੍ਰੋਜੈਕਟ ਹੈ। ਪਿੰਡਾ ਵਿਚ ਜ਼ਿਆਦਾਤਰ ਘਰ ਲਾਲ ਇੱਟਾਂ ਦੇ ਹਨ। ਉਥੇ ਹੀ ਸ਼ਹਿਰਾਂ ਵਿਚ ਲਾਲ ਇੱਟਾਂ ਦੇ ਬਣੇ ਅੱਧੇ ਤੋਂ ਵੱਧ ਭਵਨ ਗ਼ੈਰ ਕਾਨੂੰਨੀ ਹਨ। ਸਿਮਰ ਦੀ ਸਰਕਾਰ ਸਖ਼ਤ ਫ਼ੈਸਲਿਆਂ ਕਾਰਨ ਪਹਿਲਾਂ ਤੋਂ ਹੀ ਬਦਨਾਮ ਹੈ।

ਲੋੜੀਂਦੀਆਂ ਚੀਜ਼ਾਂ 'ਤੇ ਸਬਸਿਡੀ ਵਿਚ ਕਟੌਤੀ ਅਤੇ ਚੁੱਪਚਾਪ ਵਿਰੋਧ ਜਤਾਉਣ ਵਾਲੇ ਹਜ਼ਾਰਾਂ ਲੋਕਾਂ ਦੀ ਗ੍ਰਿਫਤਾਰੀ ਦੇ ਫ਼ੈਸਲੇ ਆਮ ਜਨਤਾ ਦੇ ਹਿੱਤਾਂ ਵਿਚ ਨਹੀਂ ਹਨ। ਗਰੀਬਾਂ ਨੂੰ ਸ਼ਹਿਰਾਂ ਤੋਂ ਬਾਹਰ ਭੇਜਣ ਦਾ ਫ਼ੈਸਲਾ ਵੀ ਸਰਕਾਰ ਨੂੰ ਬਦਨਾਮ ਕਰਨ ਵਾਲਾ ਹੈ। ਗ਼ੈਰ ਕਾਨੂੰਨੀ ਕਲੋਨੀਆਂ ਨੂੰ ਵੀ ਸਰਕਾਰ ਇਸੇ ਸਾਲ ਖਤਮ ਕਰਨਾ ਚਾਹੁੰਦੀ ਹੈ।