ਨਾਈਜੀਰੀਆ 'ਚ ਈਸਟਰ ਦਾ ਜਸ਼ਨ ਮਨਾ ਰਹੇ ਲੋਕਾਂ 'ਤੇ ਚੜ੍ਹੀ ਗੱਡੀ, 11 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਾਈਜੀਰੀਆ ਦੇ ਸੂਬੇ ਗੋਮਬੋ 'ਚ ਵਾਪਰਿਆ ਭਿਆਨਕ ਹਾਦਸਾ

11 people killed in Nigeria celebrating Easter festival

ਅਫ਼ਰੀਕਾ- ਨਾਈਜੀਰੀਆ ਵਿਚ ਈਸਟਰ ਦਾ ਜਸ਼ਨ ਮਨਾ ਰਹੇ ਲੋਕਾਂ 'ਤੇ ਗੱਡੀ ਚੜ੍ਹਨ ਕਾਰਨ 11 ਦੀ ਮੌਤ ਹੋ ਗਈ, ਜਦਕਿ 30 ਹੋਰ ਲੋਕ ਜ਼ਖ਼ਮੀ ਹੋ ਗਏ। ਨਾਈਜੀਰੀਆ ਦੀ ਸਥਾਨਕ ਪੁਲਿਸ ਵਲੋਂ ਇਹ ਜਾਣਕਾਰੀ ਦਿਤੀ ਗਈ ਹੈ ਕਿ ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਦੇਸ਼ ਦੇ ਉੱਤਰੀ-ਪੂਰਬੀ ਸੂਬੇ ਗੋਮਬੋ ਵਿਚ ਉਸ ਸਮੇਂ ਵਾਪਰਿਆ ਜਦੋਂ ਲੋਕ ਈਸਟਰ ਦਾ ਤਿਓਹਾਰ ਮਨਾਉਂਦੇ ਹੋਏ ਰੋਡ 'ਤੇ ਪਰੇਡ ਕੱਢ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਸੇ ਦੌਰਾਨ ਇਕ ਕਾਰ ਆਈ ਜੋ ਲੋਕਾਂ 'ਤੇ ਜਾ ਚੜ੍ਹੀ ਜਾਣਕਾਰੀ ਅਨੁਸਾਰ ਡਰਾਈਵਰ ਕੋਲੋਂ ਗੱਡੀ 'ਤੇ ਸੰਤੁਲਨ ਨਾ ਰਿਹਾ ਜਿਸ ਕਾਰਨ ਇਹ ਹਾਦਸਾ ਵਾਪਰਿਆ।

ਹਾਦਸੇ ਦੌਰਾਨ ਗੱਡੀ ਦੇ ਡਰਾਈਵਰ ਦੀ ਵੀ ਮੌਤ ਹੋ ਗਈ। ਭਾਵੇਂ ਕਿ ਇਸ ਘਟਨਾ ਦੇ ਪਿੱਛੇ ਕਿਸੇ ਅਤਿਵਾਦੀ ਸਾਜਿਸ਼ ਹੋਣ ਦੀ ਗੱਲ ਤੋਂ ਇਨਕਾਰ ਕੀਤਾ ਗਿਆ ਹੈ ਪਰ ਸਥਾਨਕ ਪੁਲਿਸ ਦੇ ਇੰਸਪੈਕਟਰ ਜਨਰਲ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਦੇ ਹੁਕਮ ਦਿਤੇ ਹਨ। ਦਸ ਦਈਏ ਕਿ ਇਸ ਤੋਂ ਪਹਿਲਾਂ ਸ੍ਰੀਲੰਕਾ ਵਿਚ ਬੰਬ ਧਮਾਕਿਆਂ ਨਾਲ 290 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈਆਂ ਸਨ। ਇਨ੍ਹਾਂ ਵਿਚੋਂ 4 ਧਮਾਕੇ ਚਰਚਾਂ ਵਿਚ ਹੋਏ ਸਨ। ਜਿੱਥੇ ਲੋਕ ਈਸਟਰ ਦੇ ਤਿਓਹਾਰ ਨੂੰ ਲੈ ਕੇ ਪ੍ਰਾਰਥਨਾ ਕਰ ਰਹੇ ਸਨ। ਦੇਖੋ ਵੀਡੀਓ.......