ਫਿਲੀਪੀਨਸ 'ਚ ਭੂਚਾਲ ਕਾਰਨ 8 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭੂਚਾਲ ਆਉਂਦਿਆਂ ਹੀ ਬਾਹਰ ਵੱਲ ਭੱਜਣ ਲੱਗੇ ਲੋਕ

8 People Killed In Philippines Earthquake

ਏਸ਼ੀਆ- ਫਿਲੀਪੀਨਸ ਦੇ ਦੱਖਣੀ ਖੇਤਰ ਵਿਚ ਉਸ ਸਮੇਂ ਲੋਕਾਂ ਵਿਚ ਭਗਦੜ ਮਚ ਗਈ ਜਦੋਂ ਭੂਚਾਲ ਨਾਲ ਧਰਤੀ ਹਿੱਲਣ ਲੱਗ ਗਈ ਅਤੇ ਲੋਕ ਡਰਦੇ ਮਾਰੇ ਇਮਾਰਤਾਂ ਤੋਂ ਬਾਹਰ ਭੱਜਣ ਲੱਗੇ। ਫਿਲੀਪੀਨਸ ਦੇ ਸਮੇਂ ਮੁਤਾਬਕ ਭੂਚਾਲ ਦੇ ਇਹ ਝਟਕੇ ਸ਼ਾਮ ਦੇ ਕਰੀਬ 5 ਵਜੇ ਮਹਿਸੂਸ ਕੀਤੇ ਗਏ। ਇਕ ਜਾਣਕਾਰੀ ਮੁਤਾਬਕ 6.6 ਤੀਬਰਤਾ ਦੇ ਭੂਚਾਲ ਕਾਰਨ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ ਭੂਚਾਲ ਦੇ ਇਹ ਝਟਕੇ ਫਿਲੀਪੀਨਸ ਦੀ ਰਾਜਧਾਨੀ ਮਨੀਲਾ ਸਮੇਤ ਲੁਜੋਨ ਦੇ ਵੱਖ-ਵੱਖ ਹਿੱਸਿਆਂ ਵਿਚ ਮਹਿਸੂਸ ਕੀਤੇ ਗਏ।

ਕਲਾਰਕ ਇੰਟਰਨੈਸ਼ਨਲ ਏਅਰਪੋਰਟ ਕਾਰਪੋਰੇਸ਼ਨ ਦੇ ਪ੍ਰਧਾਨ ਜਾਏਮ ਮੇਲੋ ਨੇ ਕਿਹਾ ਕਿ ਚੈਕ ਇਨ ਲਾਬੀ ਵਿਚ ਛੱਤ ਦਾ ਇਕ ਹਿੱਸਾ ਟੁੱਟਣ ਨਾਲ 7 ਲੋਕ ਮਾਮੂਲੀ ਤੌਰ 'ਤੇ ਜ਼ਖਮੀ ਹੋ ਗਏ। ਫਿਲੀਪੀਨਸ ਦੇ ਟਰਾਂਸਪੋਰਟ ਵਿਭਾਗ ਨੇ ਇਸ ਤੋਂ ਪਹਿਲਾਂ ਭੂਚਾਲ ਦੇ ਨੁਕਸਾਨ ਕਾਰਨ ਹਵਾਈ ਅੱਡੇ 'ਤੇ ਆਵਾਜਾਈ ਨੂੰ 24 ਘੰਟੇ ਲਈ ਰੋਕਣ ਦਾ ਐਲਾਨ ਕੀਤਾ ਗਿਆ ਸੀ। ਭੂਚਾਲ ਤੋਂ ਬਾਅਦ ਭਾਵੇਂ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਪਰ ਭੂਚਾਲ ਨੂੰ ਲੈ ਕੇ ਅਜੇ ਵੀ ਲੋਕਾਂ ਵਿਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੇਖੋ ਵੀਡੀਓ...........