OIC ਨੇ ਦੱਖਣੀ ਏਸ਼ੀਆ ‘ਚ ਤਨਾਅ ਨੂੰ ਘੱਟ ਕਰਨ ਦੀ ਕੀਤੀ ਅਪੀਲ
ਇਸਲਾਮੀ ਸਹਿਯੋਗ ਸੰਗਠਨ (OIC) ਨੇ ਦੱਖਣੀ ਏਸ਼ੀਆ ‘ਚ ਤਨਾਅ ਘੱਟ ਕਰਨ ਅਤੇ ਬਚੇ ਹੋਏ ਮੁੱਦਿਆਂ ਨੂੰ ਸ਼ਾਂਤੀ ਪੂਰਨ ਢੰਗ ਨਾਲ ਗੱਲ ਬਾਤ ਦੇ ਜ਼ਰੀਏ ਹੱਲ ਕਰਨ ਦੀ ਅਪੀਲ ਕੀਤੀ ਹੈ।
ਇਸਲਾਮਾਬਾਦ : ਇਸਲਾਮੀ ਸਹਿਯੋਗ ਸੰਗਠਨ (OIC) ਨੇ ਦੱਖਣੀ ਏਸ਼ੀਆ ‘ਚ ਤਨਾਅ ਘੱਟ ਕਰਨ ਅਤੇ ਬਚੇ ਹੋਏ ਮੁੱਦਿਆਂ ਨੂੰ ਸ਼ਾਂਤੀ ਪੂਰਨ ਢੰਗ ਨਾਲ ਗੱਲ ਬਾਤ ਦੇ ਜ਼ਰੀਏ ਹੱਲ ਕਰਨ ਦੀ ਅਪੀਲ ਕੀਤੀ ਹੈ। ਓਆਈਐਸ 57 ਮੁਸਲਮਾਨ ਦੇਸ਼ਾਂ ਦਾ ਸੰਗਠਨ ਹੈ। ਇਹ ਆਮ ਤੌਰ ਤੇ ਪਾਕਿਸਤਾਨ ਦਾ ਸਮਰਥਨ ਕਰਦਾ ਹੈ ਅਤੇ ਕਸ਼ਮੀਰ ‘ਤੇ ਅਕਸਰ ਇਸਲਾਮਾਬਾਦ ਦਾ ਪੱਖ ਲੈਂਦਾ ਹੈ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ੁੱਕਰਵਾਰ ਨੂੰ IOC ਦੇ ਵਿਦੇਸ਼ ਮੰਤਰੀ ਕਾਉਂਸਿਲ (CFM) ਦੇ 46 ਵੇਂ ਸੈਸ਼ਨ ਦੇ ਉਦਘਾਟਨ ਸੈਸ਼ਨ ‘ਚ ਹਿੱਸਾ ਲਿਆ। ਉਹ IOC ਦੀ ਸਭਾ ਨੂੰ ਸੰਬੋਧਨ ਕਰਨ ਵਾਲੀ ਪਹਿਲੀ ਭਾਰਤੀ ਮੰਤਰੀ ਹੈ। ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਕਿਹਾ ਕਿ ਆਬੂ ਧਾਬੀ ਵਿਚ ਸੀਐਫਐਮ ਦਾ 46ਵਾਂ ਸਤਰ ਸਮਾਪਤ ਹੋ ਗਿਆ। ਇਸ ਵਿਚ ਇਕ ਤਜਵੀਜ਼ ਪਾਸ ਹੋ ਗਈ ਹੈ ਜਿਸ ਵਿਚ ਕਸ਼ਮੀਰ ਦੇ ਮੁੱਦੇ 'ਤੇ ਪਾਕਿਸਤਾਨ ਨੂੰ ਸਮਰਥਨ ਮਿਲਿਆ ਹੈ।
ਉਸਨੇ ਦਾਵਾ ਕੀਤਾ ਹੈ ਕਿ, ‘ਇਸ ਤਜਵੀਜ਼ ਵਿਚ ਆਈਓਸੀ ਦੇ ਮੈਂਬਰਾਂ ਨੇ ਦੁਹਰਾਇਆ ਹੈ ਕਿ ਜੰਮੂ ਕਸ਼ਮੀਰ ਪਾਕਿਸਤਾਨ ਅਤੇ ਭਾਰਤ ਵਿਚ ਵਿਵਾਦ ਦਾ ਅਹਿਮ ਮੁੱਦਾ ਹੈ ਅਤੇ ਦੱਖਣੀ ਏਸ਼ੀਆ ਵਿਚ ਅਮਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇਸਦਾ ਹੱਲ ਹੋਣਾ ਜਰੂਰੀ ਹੈ’। ਉਸ ਨੇ ਦਾਅਵਾ ਕੀਤਾ ਹੈ ਕਿ ਤਜਵੀਜ਼ ਵਿਚ ਕਸ਼ਮੀਰ ‘ਚ ਕਥਿਤ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੇ ਮੁੱਦੇ ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।
ਵਿਦੇਸ਼ ਦਫਤਰ ਨੇ ਕਿਹਾ ਕਿ ਤਜਵੀਜ਼ ‘ਚ ਅੰਤਰਰਾਸ਼ਟਰੀ ਕਮਿਊਨਿਟੀ ਨੂੰ ਕਸ਼ਮੀਰ ਵਿਵਾਦ ‘ਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਤਜਵੀਜ਼ ਲਾਗੂ ਕਰਨ ਦੀ ਜਿਮੇਵਾਰੀ ਨੂੰ ਯਾਦ ਕਰਾਇਆ। ਉਸਨੇ ਕਿਹਾ ਕਿ ਖੇਤਰ ਵਿਚ ਮੌਜੂਦਾ ਅਸਥਿਰ ਹਾਲਾਤਾਂ ਦੇ ਸੰਦਰਭ ‘ਚ, ਆਈਓਸੀ ਦੇ ਮੈਂਬਰੀ ਦੇਸ਼ਾਂ ਨੇ ਪਾਕਿਸਤਾਨ ਵੱਲੋਂ ਲਿਆਂਦੀ ਗਈ ਨਵੀਂ ਤਜਵੀਜ਼ ਨੂੰ ਸਵੀਕਾਰ ਕਰ ਲਿਆ ਹੈ, ਜਿਸ ਵਿਚ ਭਾਰਤ ਵੱਲੋਂ ਪਾਕਿਸਤਾਨੀ ਹਵਾਈ ਖੇਤਰ ਦੀ ਉਲੰਘਣਾ ‘ਤੇ ਗਹਿਰੀ ਚਿੰਤਾ ਜਤਾਈ ਹੈ।
ਵਿਦੇਸ਼ ਦਫਤਰ ਨੇ ਕਿਹਾ ਕਿ ਦੱਖਣ ਏਸ਼ੀਆ ‘ਚ ਖੇਤਰੀ ਸਥਿਰਤਾ ਅਤੇ ਸ਼ਾਂਤੀ ਪਰ ਆਈਓਸੀ ਦੇ ਪਸਤਾਵ ‘ਚ ਭਾਰਤ ਨਾਲ ਗੱਲਬਾਤ ਲਈ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਨਵੀਂ ਪੇਸ਼ਕਸ਼ ਨੂੰ ਅਤੇ ਸਦਭਾਵਨਾ ਤਹਿਤ ਭਾਰਤੀ ਪਾਇਲਟ ਨੂੰ ਰਿਹਾਅ ਕਰਨ ਦਾ ਵੀ ਸਵਾਗਤ ਕੀਤਾ ਗਿਆ ਹੈ ਅਤੇ ਬਚੇ ਹੋਏ ਮੁੱਦਿਆਂ ਨੂੰ ਸ਼ਾਂਤੀ ਪੂਰਨ ਢੰਗ ਨਾਲ ਗੱਲ ਬਾਤ ਦੇ ਜ਼ਰੀਏ ਹੱਲ ਕਰਨ ਦੀ ਅਪੀਲ ਕੀਤੀ ਹੈ।