ਇਸ ਦੇਸ਼ ਵਿਚ ਵੱਡੀ ਤ੍ਰਾਸਦੀ ਬਣਿਆ ਕੋਰੋਨਾ, ਲਾਸ਼ਾਂ ਨੂੰ ਦਫਨਾਉਣ ਲਈ ਨਹੀਂ ਮਿਲ ਰਹੀ ਥਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਨੇ ਇਸ ਸਮੇਂ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੈ ਪਰ ਬ੍ਰਾਜ਼ੀਲ ਹੁਣ ਇਸ ਦਾ ਨਵਾਂ ਕੇਂਦਰ ਬਣਦਾ ਜਾ ਰਿਹਾ ਹੈ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਨੇ ਇਸ ਸਮੇਂ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੈ ਪਰ ਬ੍ਰਾਜ਼ੀਲ ਹੁਣ ਇਸ ਦਾ ਨਵਾਂ ਕੇਂਦਰ ਬਣਦਾ ਜਾ ਰਿਹਾ ਹੈ। ਦੱਖਣੀ ਅਮਰੀਕੀ ਇਹ ਦੇਸ਼ ਰੂਸ ਨੂੰ ਕੋਰੋਨਾ ਮਾਮਲੇ ਵਿਚ ਪਿੱਛੇ ਛੱਡ ਕੇ ਪੂਰੀ ਦੁਨੀਆ ਵਿਚ ਦੂਜੇ ਨੰਬਰ 'ਤੇ ਪਹੁੰਚ ਗਿਆ ਹੈ।

ਪਿਛਲੇ 48 ਘੰਟਿਆਂ ਵਿਚ ਇੱਥੇ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਿਚ ਇਕ ਖ਼ਤਰਨਾਕ ਵਾਧਾ ਹੋਇਆ ਹੈ। ਇਸ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਥੇ ਸਿਰਫ 24 ਘੰਟਿਆਂ ਵਿਚ ਇਸ ਮਹਾਂਮਾਰੀ ਕਾਰਨ 1179 ਮੌਤਾਂ ਹੋਈਆਂ ਹਨ।

ਬ੍ਰਾਜ਼ੀਲ ਵਿਚ ਸਥਿਤੀ ਇੰਨੀ ਮਾੜੀ ਹੋ ਗਈ ਹੈ ਕਿ ਸਭ ਤੋਂ ਵੱਡੇ ਕਬਰਸਤਾਨਾਂ ਵਿਚ ਵੀ ਇਹਨਾਂ ਮ੍ਰਿਤਕ ਦੇਹਾਂ ਨੂੰ ਦਫ਼ਨਾਉਣ ਲਈ ਜਗ੍ਹਾ ਨਹੀਂ ਹੈ। ਕੁਝ ਲੋਕ ਲਾਸ਼ਾਂ ਗਲੀਆਂ ਅਤੇ ਕਬਰਸਤਾਨਾਂ ਦੇ ਬਾਹਰ ਛੱਡ ਰਹੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ 12 ਮਈ ਨੂੰ ਇੱਥੇ ਸਿਰਫ ਇਕ ਦਿਨ ਵਿਚ 881 ਵਿਅਕਤੀਆਂ ਦੀ ਮੌਤ ਹੋ ਗਈ ਸੀ।

ਬ੍ਰਾਜ਼ੀਲ ਵਿਚ ਹੁਣ ਤੱਕ 319069 ਕੋਰੋਨਾ-ਸੰਕਰਮਿਤ ਕੇਸਾਂ ਦੀ ਪੁਸ਼ਟੀ ਹੋ ​​ਚੁੱਕੀ ਹੈ, ਜਦਕਿ 20541 ਲੋਕਾਂ ਦੀ ਮੌਤ ਇਸ ਮਹਾਂਮਾਰੀ ਕਾਰਨ ਹੋਈ ਹੈ। ਕੋਰੋਨਾ ਪੀੜਤ ਇੰਨੇ ਤੇਜ਼ੀ ਨਾਲ ਮਰ ਰਹੇ ਹਨ ਕਿ ਕਬਰਿਸਤਾਨ ਵਿਚ ਲਾਸ਼ਾਂ ਨੂੰ ਦਫ਼ਨਾਉਣ ਲਈ ਜਗ੍ਹਾ ਘੱਟ ਹੈ। 

ਬ੍ਰਾਜ਼ੀਲ ਦੇ ਸਾਓ ਪਾਓਲੀ ਵਿਚ ਲੈਤਿਨ ਅਮਰੀਕੀ ਦੇਸ਼ਾਂ ਦੇ ਸਭ ਤੋਂ ਵੱਡੇ ਕਬਰਸਤਾਨ ਦਾ ਨਾਮ ਵਿਲਾ ਫਾਰਮੋਸਾ ਰੱਖਿਆ ਹੈ। ਇਸ ਕਬਰਸਤਾਨ ਵਿਚ ਮ੍ਰਿਤਕ ਦੇਹਾਂ ਨੂੰ ਦਫ਼ਨਾਉਣ ਵਾਲੇ ਕਾਮੇ ਹੁਣ 8 ਘੰਟੇ ਦੀ ਬਜਾਏ 12 ਘੰਟੇ ਡਿਊਟੀ ਕਰ ਰਹੇ ਹਨ, ਫਿਰ ਵੀ ਸਾਰੀਆਂ ਲਾਸ਼ਾਂ ਨੂੰ ਦਫ਼ਨਾਉਣ ਦਾ ਕੰਮ ਪੂਰਾ ਨਹੀਂ ਹੋ ਰਿਹਾ ਹੈ।