ਨੀਰਵ ਮੋਦੀ ਨੂੰ ਝਟਕਾ: UK ਦੀ ਅਦਾਲਤ ਨੇ ਹਵਾਲਗੀ ਰੋਕਣ ਸਬੰਧੀ ਅਰਜ਼ੀ ਕੀਤੀ ਖਾਰਜ

ਏਜੰਸੀ

ਖ਼ਬਰਾਂ, ਕੌਮਾਂਤਰੀ

ਪੀਐਨਬੀ ਘੁਟਾਲੇ (Punjab National Bank Scam Case) ਅਤੇ ਮਨੀ ਲਾਂਡਰਿੰਗ ਦੇ ਦੋਸ਼ੀ ਭਗੌੜੇ ਵਪਾਰੀ Nirav Modi ਨੂੰ ਬ੍ਰਿਟੇਨ ਦੀ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ।

UK High Court rejects Nirav Modi's extradition plea

ਲੰਡਨ: ਪੀਐਨਬੀ ਘੁਟਾਲੇ (Punjab National Bank Scam Case) ਅਤੇ ਮਨੀ ਲਾਂਡਰਿੰਗ ਦੇ ਦੋਸ਼ੀ ਭਗੌੜੇ ਵਪਾਰੀ ਨੀਰਵ ਮੋਦੀ (Nirav Modi) ਨੂੰ ਬ੍ਰਿਟੇਨ ਦੀ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ। ਦਰਅਸਲ ਅਦਾਲਤ ਨੇ ਭਾਰਤ ਹਵਾਲਗੀ ਖ਼ਿਲਾਫ਼ ਦਾਇਰ ਪਟੀਸ਼ਨ ਖਾਰਜ ਕਰ ਦਿੱਤੀ ਹੈ। ਹਾਈ ਕੋਰਟ ਦੇ ਜੱਜ ਨੇ ਪੇਸ਼ ਕੀਤੀ ਗਈ ਅਰਜ਼ੀ ਨੂੰ ਪੜ੍ਹਨ ਤੋਂ ਬਾਅਦ ਫੈਸਲਾ ਲਿਆ ਕਿ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦਾ ਸਾਮਹਣਾ ਕਰਨ ਲਈ ਨੀਰਵ ਮੋਦੀ ਦੀ ਹਵਾਲਗੀ ਰੋਕਣ ਲਈ ਵੈਸਟਮਿੰਸਟਰ ਮੈਜਿਸਟ੍ਰੇਟ ਕੋਰਟ ਦੇ ਫਰਵਰੀ ਦੇ ਫੈਸਲੇ ਖਿਲਾਫ਼ ਅਪੀਲ ਕਰਨ ਦਾ ਕੋਈ ਅਧਾਰ ਨਹੀਂ ਹੈ।

ਹੋਰ ਪੜ੍ਹੋ: ਸੁਪਰੀਮ ਕੋਰਟ ਪਹੁੰਚੇ ਰਾਮਦੇਵ, ਸਾਰੇ ਕੇਸ ਦਿੱਲੀ ਟ੍ਰਾਂਸਫਰ ਕਰਨ ਦੀ ਕੀਤੀ ਮੰਗ

ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਅਪ੍ਰੈਲ ਵਿਚ ਨੀਰਵ ਮੋਦੀ ਦੀ ਭਾਰਤ ਹਵਾਲਗੀ ਦੇ ਆਦੇਸ਼ ਦਿੱਤੇ ਸਨ। ਨੀਰਵ ਮੋਦੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਮਾਮਲਿਆਂ ਵਿਚ ਭਾਰਤ ਵਿਚ ਲੋੜੀਂਦਾ ਹੈ। ਇਸ ਤੋਂ ਪਹਿਲਾਂ 25 ਫਰਵਰੀ ਨੂੰ ਬ੍ਰਿਟੇਨ ਦੇ ਵੈਸਟਮਿੰਸਟਰ ਕੋਰਟ ਜ਼ਿਲ੍ਹਾ ਜੱਜ ਨੇ ਨੀਰਵ ਮੋਦੀ ਦੀ ਹਵਾਲਗੀ ਦੇ ਮਾਮਲੇ ਵਿਚ ਫ਼ੈਸਲਾ ਦਿੱਤਾ ਸੀ।

ਹੋਰ ਪੜ੍ਹੋ: ਚੰਡੀਗੜ੍ਹ ਦੇ ਗੁਰਦੁਆਰਾ ਸਾਹਿਬ ’ਚ ਹੋਈ ਮਿਲਖਾ ਸਿੰਘ ਤੇ ਪਤਨੀ ਦੀ ਅੰਤਿਮ ਅਰਦਾਸ

ਕੀ ਹੈ ਪੀਐਨਬੀ ਘੁਟਾਲਾ

ਦੱਸ ਦਈਏ ਕਿ ਫਰਵਰੀ 2018 ਵਿਚ ਪੰਜਾਬ ਨੈਸ਼ਨਲ ਬੈਂਕ ਦੇ ਪ੍ਰਬੰਧਕਾਂ ਨੇ ਬੈਂਕ ਦੀ ਮੁੰਬਈ ਸਥਿਤ ਬ੍ਰਾਂਚ ਵਿਚ 11,360 ਕਰੋੜ ਰੁਪਏ ਦਾ ਘੁਟਾਲਾ ਹੋਣ ਦਾ ਖੁਲਾਸਾ ਕੀਤਾ ਸੀ। ਇਸ ਤੋਂ ਬਾਅਦ ਪੀਐੱਨਬੀ ਦੇ ਸ਼ੇਅਰਾਂ ਵਿਚ 6.7 ਫ਼ੀਸਦ ਗਿਰਾਵਟ ਦੇਖੀ ਗਈ। ਬੈਂਕ ਨੇ ਕਿਹਾ ਸੀ, ''ਇਸ ਘੁਟਾਲੇ ਵਿਚ ਜੋ ਲੈਣ-ਦੇਣ ਹੋਇਆ ਹੈ ਉਹ ਕੁਝ ਲੋਕਾਂ ਦੇ ਫ਼ਾਇਦੇ ਲਈ ਹੋਇਆ ਹੈ। ਇਸ ਵਿਚ ਬੈਂਕ ਦੇ ਕਰਮਚਾਰੀ ਅਤੇ ਖਾਤਾਧਾਰਕਾਂ ਦੀ ਮਿਲੀਭੁਗਤ ਹੈ।''

ਹੋਰ ਪੜ੍ਹੋ: ਜਹਾਜ਼ ਹਵੇਲੀ ਨੂੰ ਜੋੜਨ ਵਾਲੀ ਸੜਕ ਦਾ ਨਾਮ ਰੱਖਿਆ ਦੀਵਾਨ ਟੋਡਰ ਮੱਲ ਮਾਰਗ

ਪੰਜਾਬ ਨੈਸ਼ਨਲ ਬੈਂਕ (Punjab National Bank) ਨੇ ਇਸ ਮਾਮਲੇ ਵਿਚ ਸ਼ਾਮਲ ਲੋਕਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਸੀ। ਪਰ ਬਾਅਦ ਵਿਚ ਖ਼ਬਰ ਏਜੰਸੀ ਮੁਤਾਬਕ ਕੇਂਦਰੀ ਜਾਂਚ ਬਿਊਰੋ (Central Bureau of Investigation) ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਕਾਰੋਬਾਰੀ ਨੀਰਵ ਮੋਦੀ, ਉਹਨਾਂ ਦੇ ਭਰਾ, ਪਤਨੀ ਅਤੇ ਉਹਨਾਂ ਦੇ ਕਾਰੋਬਾਰੀ ਸਾਂਝੇਦਾਰ ਨੇ ਪੰਜਾਬ ਨੈਸ਼ਨਲ ਬੈਂਕ ਨੂੰ ਕਥਿਤ ਤੌਰ 'ਤੇ 280 ਕਰੋੜ ਰੁਪਏ ਤੋਂ ਵੱਧ ਦਾ ਚੂਨਾ ਲਗਾਇਆ ਹੈ।