ਮਲੇਸ਼ੀਆ: ਕਈ ਥਾਵਾਂ 'ਤੇ ਸਮੋਕਿੰਗ ਕਰਨ ਤੇ ਜ਼ੁਰਮਾਨਾ ਅਤੇ ਸਜ਼ਾ ਦੀ ਵਿਵਸਥਾ ਵੀ ਹੁੰਦੀ ਹੈ। ਇਹਨਾਂ ਤੋਂ ਬਚਣ ਲਈ ਕਈ ਲੋਕ ਘਰ ਵਿਚ ਸੁਰੱਖਿਅਤ ਥਾਂ 'ਤੇ ਸਿਗਰਟ ਪੀਂਦੇ ਹਨ। ਪਰ 35 ਸਲਾ ਦੇ ਵਿਅਕਤੀ ਨੇ ਅਪਣੇ ਘਰ ਵਿਚ ਅਜਿਹੀ ਜਗ੍ਹਾ ਸਿਗਰਟ ਪੀਤੀ ਕਿ ਪੂਰੇ ਘਰ ਵਿਚ ਅੱਗ ਲਗਾ ਦਿੱਤੀ। ਮਲੇਸ਼ੀਆ ਦੇ ਕਾਨਗਰ ਸ਼ਹਿਰ ਵਿਚ ਇਕ ਵਿਅਕਤੀ ਦੇਰ ਕਰੀਬ 1.50 'ਤੇ ਘਰ ਪਹੁੰਚਿਆ।
ਸੌਣ ਤੋਂ ਪਹਿਲਾਂ ਉਸ ਨੇ ਅਪਣੇ ਬੈਡਰੂਮ ਵਿਚ ਹੀ ਸਿਗਰਟ ਪੀਤੀ ਅਤੇ ਕਦੋਂ ਉਸ ਦੀ ਅੱਖ ਲੱਗ ਗਈ ਉਸ ਨੂੰ ਹੋਸ਼ ਨਹੀਂ ਨਾ ਰਿਹਾ। ਕੁਝ ਦੇਰ ਬਾਅਦ ਉਸ ਨੂੰ ਜਲਣ ਦੀ ਬਦਬੂ ਆਉਣ ਲੱਗੀ। ਉਸ ਨੇ ਜਦ ਦੇਖਿਆ ਤਾਂ ਪੂਰੇ ਕਮਰੇ ਵਿਚ ਧੂੰਆਂ ਹੀ ਧੂੰਆਂ ਹੋਇਆ ਪਿਆ ਸੀ।
ਹਰ ਚੀਜ਼ ਜਲ ਰਹੀ ਸੀ। ਉਹ ਤੁਰੰਤ ਹੀ ਅਪਣੀ ਜਾਨ ਬਚਾਉਣ ਲਈ ਘਰ ਤੋਂ ਬਾਹਰ ਨਿਕਲਿਆ। ਉਸ ਨੇ ਫਾਇਰ ਬ੍ਰਿਗੇਡ ਨੂੰ ਬੁਲਾਇਆ। ਕਰੀਬ 13 ਲੋਕ ਉਸ ਦੇ ਘਰ ਦੀ ਅੱਗ ਬੁਝਾਉਣ ਲਈ ਪਹੁੰਚੇ ਅਤੇ ਅੱਗ ਬੁਝਾਈ। ਪਰ ਉਦੋਂ ਤਕ ਉਸ ਦਾ ਘਰ 70 ਫ਼ੀਸਦੀ ਜਲ ਚੁੱਕਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।