ਤਾਜ ਮਹਿਲ ਹੋਟਲ ਕੋਲ ਇਮਾਰਤ ਵਿਚ ਲੱਗੀ ਭਿਆਨਕ ਅੱਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੁੱਝ ਲੋਕਾਂ ਦੇ ਫਸੇ ਹੋਣ ਦੀ ਖ਼ਬਰ

Taj Mahal has a fire in the building

ਮੁੰਬਈ: ਦੱਖਣ ਮੁੰਬਈ ਵਿਚ ਪ੍ਰਸਿੱਧ ਤਾਜ ਮਹਿਲ ਪੈਲੇਸ ਹੋਟਲ ਦੇ ਪਿੱਛੇ ਸਥਿਤ ਇਕ ਇਮਾਰਤ ਦੀ ਤੀਜੀ ਮੰਜ਼ਿਲ ਤੇ ਐਤਵਾਰ ਅੱਗ ਲਈ ਜਿਸ ਵਿਚ ਕੁੱਝ ਲੋਕ ਫਸ ਗਏ ਹਨ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਕ ਅਧਿਕਾਰੀ ਨੇ ਦਸਿਆ ਕਿ ਫਾਇਰ ਵਿਭਾਗ ਨੂੰ ਮੇਰੀ ਵੇਦਰ ਰੋਡ 'ਤੇ ਸਥਿਤ ਚਰਚਿਲ ਚਾਮਦਰ ਇਮਾਰਤ ਵਿਚ ਅੱਗ ਲੱਗਣ ਨੂੰ ਲੈ ਕੇ ਦੁਪਹਿਰ ਕਰੀਬ 12.17 ਤੇ ਫ਼ੋਨ ਆਇਆ।

ਉਹਨਾਂ ਨੇ ਕਿਹਾ ਕਿ ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਛੇ ਲੋਕਾਂ ਨੂੰ ਬਚਾ ਲਿਆ ਹੈ। ਕੁਝ ਲੋਕ ਇਮਾਰਤ ਵਿਚ ਫਸ ਗਏ ਹਨ। ਅੱਗ ਬੁਝਾਉਣ ਅਤੇ ਬਚਾਅ ਕਾਰਜ ਜਾਰੀ ਹਨ। ਉਹਨਾਂ ਨੇ ਕਿਹਾ ਕਿ ਅੱਗ ਲਈ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ। ਦਸ ਦਈਏ ਕਿ ਹਾਲ ਹੀ ਵਿਚ ਖ਼ਬਰ ਸਾਹਮਣੇ ਆਈ ਸੀ ਕਿ ਮੁੰਬਈ ਦੀ ਫਾਇਰ ਬ੍ਰਿਗੇਡ ਨੇ ਅੱਗ ਬੁਝਾਉਣ ਲਈ ਇਕ ਰੋਬੋਟ ਲਿਆਂਦਾ ਹੈ।

ਰਿਮੋਟ ਕੰਟਰੋਲ ਨਾਲ ਚੱਲਣ ਵਾਲੀ ਇਹ ਮਸ਼ੀਨ ਉਹਨਾਂ ਥਾਵਾਂ 'ਤੇ ਵੀ ਜਾ ਸਕਦੀ ਹੈ ਜਿੱਥੇ ਪਾਣੀ ਦੀ ਬੁਛਾੜ ਨਾਲ ਅੱਗ ਕੀਤੀ ਜਾ ਸਕਦੀ ਹੈ। ਅਜਿਹੀਆਂ ਥਾਵਾਂ 'ਤੇ ਫਾਇਰ ਬ੍ਰਿਗੇਡ ਲਈ ਖ਼ਤਰਾ ਹੁੰਦਾ ਹੈ। ਇਹ ਮਸ਼ੀਨ 26/11 ਅਤਿਵਾਦੀ ਹਮਲਿਆਂ ਵਰਗੇ ਹਾਲਾਤ, ਪੁਰਾਣੀਆਂ ਇਮਾਰਤਾਂ, ਬੈਸਮੈਂਟ ਅਤੇ ਰਸਾਇਣਿਕ ਕਾਰਖ਼ਾਨਿਆਂ ਵਿਚ ਲੱਗੀ ਅੱਗ ਬੁਝਾਉਣ ਲਈ ਇਸਤੇਮਾਲ ਕੀਤੀ ਜਾਵੇਗੀ। ਇਹ ਰੋਬੋਟ 88 ਲੱਖ ਰੁਪਏ ਦਾ ਹੈ। ਫਿਲਹਾਲ ਰੋਬੋਟ ਦਾ ਉਪਯੋਗ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਕੀਤਾ ਜਾਵੇਗਾ।