
ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਐਲਾਨ ਕੀਤਾ ਕਿ ਉਹ ਟੋਕਿਓ ਓਲੰਪਿਕ ਖੇਡਾਂ ਦੇ ਸੋਨ ਤਮਗਾ ਜੇਤੂਆਂ ਨੂੰ 75 ਲੱਖ ਰੁਪਏ ਦਾ ਨਕਦ ਇਨਾਮ ਦੇਵੇਗੀ।
ਨਵੀਂ ਦਿੱਲੀ: ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਐਲਾਨ ਕੀਤਾ ਕਿ ਉਹ ਟੋਕਿਓ ਓਲੰਪਿਕ ਖੇਡਾਂ ਦੇ ਸੋਨ ਤਮਗਾ ਜੇਤੂਆਂ ਨੂੰ 75 ਲੱਖ ਰੁਪਏ ਦਾ ਨਕਦ ਇਨਾਮ ਦੇਵੇਗੀ। ਇਸ ਤੋਂ ਇਲਾਵਾ ਹਰੇਕ ਭਾਗੀਦਾਰ ਨੈਸ਼ਨਲ ਸਪੋਰਟਸ ਫੈਡਰੇਸ਼ਨ (ਐਨਐਸਐਫ) ਨੂੰ ਬੋਨਸ ਵਜੋਂ 25 ਲੱਖ ਰੁਪਏ ਦੇਵੇਗਾ।
Tokyo Olympics
ਹੋਰ ਪੜ੍ਹੋ: ਅੱਜ ਹੋਵੇਗੀ ਨਵਜੋਤ ਸਿੱਧੂ ਦੀ ਤਾਜਪੋਸ਼ੀ, ਸਮਾਗਮ ਵਿਚ ਕੈਪਟਨ ਅਮਰਿੰਦਰ ਸਿੰਘ ਵੀ ਕਰਨਗੇ ਸ਼ਿਰਕਤ
ਆਈਓਏ ਦੀ ਸਲਾਹਕਾਰ ਕਮੇਟੀ ਨੇ ਚਾਂਦੀ ਦੇ ਤਗਮਾ ਜੇਤੂਆਂ ਨੂੰ 40 ਲੱਖ ਰੁਪਏ ਅਤੇ ਕਾਂਸੀ ਦੇ ਤਗਮਾ ਜੇਤੂਆਂ ਨੂੰ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਆਈਓਏ ਨੇ ਇਕ ਬਿਆਨ ਵਿਚ ਕਿਹਾ, “ਟੋਕਿਓ ਓਲੰਪਿਕ ਖੇਡਾਂ ਵਿਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਹਰੇਕ ਖਿਡਾਰੀ ਨੂੰ ਇਕ ਲੱਖ ਰੁਪਏ ਦੇਣ ਦੀ ਸਿਫਾਰਸ਼ ਕੀਤੀ ਗਈ ਹੈ”।
Indian Olympic Association
ਹੋਰ ਪੜ੍ਹੋ: ਜਾਸੂਸੀ ਮਾਮਲਾ : Pegasus ਦੀ ਸੂਚੀ ਵਿਚ ਅਨਿਲ ਅੰਬਾਨੀ ਤੇ ਸਾਬਕਾ ਸੀਬੀਆਈ ਮੁਖੀ ਦਾ ਵੀ ਨਾਂਅ
ਆਈਓਏ ਨੇ ਇਸ ਦੇ ਨਾਲ ਹੀ ਹਰੇਕ ਭਾਗੀਦਾਰ ਐਨਐਸਐਫ ਨੂੰ 25 ਲੱਖ ਰੁਪਏ ਅਤੇ ਤਗਮਾ ਜੇਤੂ ਐਨਐਸਐਫ ਨੂੰ 30 ਲੱਖ ਰੁਪਏ ਦਾ ਵਾਧੂ ਸਹਿਯੋਗ ਦੇਣ ਦੇ ਕਮੇਟੀ ਦੇ ਫੈਸਲੇ ਨੂੰ ਵੀ ਸਵੀਕਾਰ ਕੀਤਾ ਹੈ। ਇਸ ਤੋਂ ਇਲਾਵਾ ਹੋਰ ਰਾਸ਼ਟਰੀ ਖੇਡ ਫੈਡਰੇਸ਼ਨ ਵਿਚੋਂ ਹਰੇਕ ਨੂੰ 15 ਲੱਖ ਰੁਪਏ ਦਾ ਸਹਿਯੋਗ ਮਿਲੇਗਾ। ਆਈਓਏ ਦੇ ਸੱਕਤਰ ਜਨਰਲ ਰਾਜੀਵ ਮਹਿਤਾ ਨੇ ਕਿਹਾ, "ਪਹਿਲੀ ਵਾਰ ਆਈਓਏ ਤਗਮਾ ਜੇਤੂਆਂ ਅਤੇ ਉਹਨਾਂ ਦੇ ਐਨਐਸਐਫ ਨੂੰ ਇਨਾਮ ਦੇਣ ਜਾ ਰਿਹਾ ਹੈ।"
Tokyo Olympics
ਹੋਰ ਪੜ੍ਹੋ: ਪੱਤਰਕਾਰਾਂ ’ਤੇ ਹਮਲਾ ਨਿੰਦਣਯੋਗ ਪਰ ਲੇਖੀ ਨੂੰ ਕਿਸਾਨਾਂ ਨੂੰ ਭੰਡਣ ਦਾ ਕੋਈ ਅਧਿਕਾਰ ਨਹੀਂ: ਕੈਪਟਨ
ਸਲਾਹਕਾਰ ਕਮੇਟੀ ਨੇ ਟੋਕਿਓ ਵਿਚ ਰਹਿਣ ਦੌਰਾਨ ਭਾਰਤੀ ਦਲ ਦੇ ਹਰੇਕ ਮੈਂਬਰ ਲਈ 50 ਡਾਲਰ ਪ੍ਰਤੀ ਦਿਨ ਦੇ ਭੱਤੇ ਦੀ ਸਿਫਾਰਸ਼ ਵੀ ਕੀਤੀ ਹੈ। ਆਈਓਏ ਨੇ ਇਹ ਵੀ ਕਿਹਾ ਕਿ ਮੈਂਬਰ ਰਾਜ ਓਲੰਪਿਕ ਐਸੋਸੀਏਸ਼ਨਾਂ ਵਿਚੋਂ ਹਰੇਕ ਨੂੰ ਰਾਜ ਵਿਚ ਬੁਨਿਆਦੀ ਢਾਂਚਾ ਵਿਕਸਿਤ ਕਰਨ ਅਤੇ ਹੋਰ ਖਿਡਾਰੀਆਂ ਨੂੰ ਖੇਡਾਂ ਨਾਲ ਜੋੜਨ ਲਈ 15 ਲੱਖ ਰੁਪਏ ਦਿੱਤੇ ਜਾਣਗੇ।