ਇਟਲੀ ਵਿਖੇ ਦੂਜੇ ਵਿਸ਼ਵ ਯੁੱਧ 'ਚ ਸ਼ਹੀਦ ਹੋਏ ਭਾਰਤੀ ਫ਼ੌਜੀਆਂ ਦੀ ਯਾਦ 'ਚ ਬਣਾਈ ਗਈ ਸਮਾਰਕ
ਮੋਂਟੋਨ ਦੇ ਰਾਜਦੂਤ ਅਤੇ ਮੇਅਰ ਨੇ ਕੀਤਾ ਯਸ਼ਵੰਤ ਘਾੜਗੇ ਯਾਦਗਾਰ' ਦਾ ਉਦਘਾਟਨ
ਵਿਕਟੋਰੀਆ ਕਰਾਸ ਅਵਾਰਡੀ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਇਟਾਲੀਅਨ ਮੁਹਿੰਮ ਦੇ ਹਿੱਸੇ ਵਜੋਂ ਲੜਨ ਵਾਲੇ ਭਾਰਤੀ ਸਿਪਾਹੀ ਯਸ਼ਵੰਤ ਘਾੜਗੇ ਨੂੰ ਸ਼ਰਧਾਂਜਲੀ ਦੇਣ ਲਈ ਇਟਲੀ ਵਿੱਚ ਮੈਮੋਰੀਅਲ ਵੀਸੀ ਯਸ਼ਵੰਤ ਘਾੜਗੇ ਸੁਨਡਿਅਲ ਮੈਮੋਰੀਅਲ ਦਾ ਉਦਘਾਟਨ ਕੀਤਾ ਗਿਆ।
ਇਹ ਵੀ ਪੜ੍ਹੋ: ਪੋਤਰੇ ਨੂੰ ਬਚਾਉਣ ਆਏ ਦਾਦੇ 'ਤੇ ਹਮਲਾ, ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਤੋੜਿਆ ਦਮ
ਇਸ ਦਾ ਉਦਘਾਟਨ ਇਟਲੀ ਵਿਚ ਭਾਰਤ ਦੀ ਰਾਜਦੂਤ ਨੀਨਾ ਮਲਹੋਤਰਾ ਨੇ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਇਟਲੀ ਦੇ ਨਾਗਰਿਕ, ਪਤਵੰਤੇ ਸੱਜਣ ਅਤੇ ਇਟਾਲੀਅਨ ਆਰਮਡ ਫੋਰਸਿਜ਼ ਦੇ ਮੈਂਬਰ ਹਾਜ਼ਰ ਸਨ। ਰੱਖਿਆ ਮੰਤਰਾਲੇ ਨੇ ਕਿਹਾ ਕਿ ਯਾਦਗਾਰ 'ਤੇ ਇਕ ਲਿਵਿੰਗ ਸੂਰਜੀ ਦੀਪ ਲਗਾਇਆ ਗਿਆ ਹੈ। ਇਸ ਦਾ ਆਦਰਸ਼ ਹੈ Omines sub eodem sol ਜਿਸ ਦਾ ਮਤਲਬ ਹੈ ਕਿ ਅਸੀਂ ਸਾਰੇ ਇਕੋ ਸੂਰਜ ਦੇ ਹੇਠਾਂ ਰਹਿੰਦੇ ਹਾਂ। ਨਾਇਕ ਯਸ਼ਵੰਤ ਘਾੜਗੇ ਟਾਈਬਰ ਘਾਟੀ ਦੀਆਂ ਉਚਾਈਆਂ 'ਤੇ ਲੜਦੇ ਹੋਏ ਸ਼ਹੀਦ ਹੋ ਗਏ ਸਨ।
ਭਾਰਤੀ ਸੈਨਿਕਾਂ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਇਟਾਲੀਅਨ ਮੁਹਿੰਮ ਵਿਚ ਭਾਰਤੀ ਫੌਜ ਦੇ 50,000 ਤੋਂ ਵੱਧ ਸੈਨਿਕਾਂ ਦੇ ਨਾਲ ਮੁੱਖ ਭੂਮਿਕਾ ਨਿਭਾਈ ਸੀ। ਇਸ ਦੌਰਾਨ ਇਟਲੀ 'ਚ ਦਿਤੇ ਗਏ 20 ਵਿਕਟੋਰੀਆ ਕਰਾਸ 'ਚੋਂ 6 ਭਾਰਤੀ ਸੈਨਿਕਾਂ ਨੇ ਜਿੱਤੇ। ਇਸ ਦੌਰਾਨ 5,782 ਭਾਰਤੀ ਜਵਾਨ ਸ਼ਹੀਦ ਹੋਏ ਸਨ।