ਭਾਰਤ ਨੂੰ ਮੁਫ਼ਤ ਮਿਲੇਗੀ Corona Vaccine , 68 ਕਰੋੜ ਖੁਰਾਕ ਖਰੀਦ ਰਹੀ ਹੈ ਕੇਂਦਰ ਸਰਕਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਹੁਣ ਖ਼ਬਰ ਮਿਲੀ ਹੈ ਕਿ ਭਾਰਤ ਸਰਕਾਰ ਸੀਰਮ ਇੰਸਟੀਚਿਊਟ...

Indians to get free corona virus vaccine centre sought 68 crore doses

ਨਵੀਂ ਦਿੱਲੀ: ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵਾਇਰਸ ਵੈਕਸੀਨ ਨਾਲ ਦੁਨੀਆ ਦੀਆਂ ਉਮੀਦਾਂ ਜੁੜੀਆਂ ਹੋਈਆਂ ਹਨ। ਦੁਨੀਆ ਵਿਚ ਹੁਣ ਜਿੰਨੀ ਵੀ ਵੈਕਸੀਨ ਤੇ ਕੰਮ ਚਲ ਰਿਹਾ ਹੈ ਉਸ ਵਿਚ ਆਕਸਫੋਰਡ ਦੀ ਵੈਕਸੀਨ ਨੂੰ ਮਹੱਤਵਪੂਰਨ ਸਮਝਿਆ ਜਾ ਰਿਹਾ ਹੈ। ਇਸ ਵੈਕਸੀਨ ਦੇ ਭਾਰਤ ਵਿਚ ਉਤਪਾਦਨ ਲਈ ਸੀਰਮ ਇੰਸਟੀਚਿਊਟ ਨੂੰ ਪਹਿਲਾਂ ਹੀ ਆਗਿਆ ਮਿਲ ਚੁੱਕੀ ਹੈ।

ਹੁਣ ਖ਼ਬਰ ਮਿਲੀ ਹੈ ਕਿ ਭਾਰਤ ਸਰਕਾਰ ਸੀਰਮ ਇੰਸਟੀਚਿਊਟ ਤੋਂ ਵੈਕਸੀਨ ਦੀ ਖਰੀਦ ਕਰੇਗੀ ਅਤੇ ਲੋਕਾਂ ਨੂੰ ਮੁਫ਼ਤ ਵੰਡੀ ਜਾਵੇਗੀ। ਸੀਰਮ ਇੰਸਟੀਚਿਊਟ ਨੂੰ ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਉਤਪਾਦਕ ਸੰਸਥਾ ਕਿਹਾ ਜਾਂਦਾ ਹੈ। ਸੀਰਮ ਇੰਸਟੀਚਿਊਟ ਨਾ ਸਿਰਫ ਆਕਸਫੋਰਡ ਦੀ ਕੋਰੋਨਾ ਵੈਕਸੀਨ ਬਲਕਿ ਕਈ ਹੋਰ ਵੈਕਸੀਨ ਕੈਂਡਿਡੇਟ ਦਾ ਉਤਪਾਦਨ ਕਰ ਰਹੀ ਹੈ।

ਆਕਸਫੋਰਡ ਯੂਨੀਵਰਸਿਟੀ ਵਾਲੀ ਕੋਰੋਨਾ ਵੈਕਸੀਨ ਦਾ ਭਾਰਤ ਵਿਚ ਉਤਪਾਦਨ Covishield ਦੇ ਨਾਮ ਤੋਂ ਹੋਵੇਗਾ। ਬਿਜ਼ਨੈਸ ਟੂਡੇ ਵਿਚ ਛਪੀ ਪੀਬੀ ਜੈਕੁਮਾਰ ਦੀ ਰਿਪੋਰਟ ਮੁਤਾਬਕ ਭਾਰਤ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਸੀਰਮ ਇੰਸਟੀਚਿਊਟ ਤੋਂ ਸਿੱਧੀ ਵੈਕਸੀਨ ਖਰੀਦੇਗੀ। ਸਰਕਾਰ ਅਜਿਹੀ ਯੋਜਨਾ ਬਣਾ ਰਹੀ ਹੈ ਜਿਸ ਨਾਲ ਇਹ ਵੈਕਸੀਨ ਲੋਕਾਂ ਨੂੰ ਮੁਫ਼ਤ ਵਿਚ ਮਿਲੇਗੀ। ਸਰਕਾਰ ਨੇ ਸੀਰਮ ਇੰਸਟੀਚਿਊਟ ਤੋਂ ਅਗਲੇ ਸਾਲ ਜੂਨ ਤਕ 68 ਕਰੋੜ ਡੋਜ਼ ਦੀ ਮੰਗ ਕੀਤੀ ਹੈ।

ਸਰਕਾਰ ਇਸ ਵੈਕਸੀਨ ਦਾ ਟ੍ਰਾਇਲ ਤੇਜ਼ੀ ਨਾਲ ਪੂਰਾ ਕਰਨ ਨੂੰ ਮਨਜ਼ੂਰੀ ਦੇ ਚੁੱਕੀ ਹੈ। ਵੈਕਸੀਨ ਸਫ਼ਲ ਐਲਾਨੇ ਜਾਣ ਤੇ ਲੋਕਾਂ ਨੂੰ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਤਹਿਤ ਮੁਫ਼ਤ ਵੈਕਸੀਨ ਦਿੱਤੀ ਜਾਵੇਗੀ। ਦਸ ਦਈਏ ਕਿ ਆਕਸਫੋਰਡ ਦੀ ਕੋਰੋਨਾ ਵੈਕਸੀਨ ਦੇ ਉਤਪਾਦਨ ਦਾ ਅਧਿਕਾਰ ਐਸਟ੍ਰੇਜੇਨਕਾ ਕੰਪਨੀ ਨੂੰ ਹੈ। ਐਸਟ੍ਰੇਜੇਨਕਾ ਕੰਪਨੀ ਦੇ ਨਾਲ ਹੀ ਸੀਰਮ ਇੰਸਟੀਚਿਊਟ ਨੇ ਕਰਾਰ ਕੀਤਾ ਹੈ।

ਇਸ ਸਰਕਾਰ ਦੇ ਤਹਿਤ ਸੀਰਮ ਇੰਸਟੀਚਿਊਟ ਨਾ ਸਿਰਫ ਭਾਰਤ ਬਲਕਿ 92 ਦੇਸ਼ਾਂ ਵਿਚ ਵੈਕਸੀਨ ਦੀ ਸਪਲਾਈ ਕਰ ਸਕਦੀ ਹੈ। ਸੀਰਮ ਇੰਸਟੀਚਿਊਟ ਪੁਣੇ ਵਿਚ ਸਥਿਤ ਹੈ। ਇੰਸਟੀਚਿਊਟ ਦਾ ਕੈਂਪਸ 150 ਏਕੜ ਵਿਚ ਫੈਲਿਆ ਹੈ। ਇੱਥੇ ਸੈਂਕੜੇ ਕਰਮਚਾਰੀ ਤੇਜ਼ੀ ਨਾਲ ਵੈਕਸੀਨ ਉਤਪਾਦਨ ਕਰਨ ਵਿਚ ਜੁਟੇ ਹਨ। ਉੱਥੇ ਹੀ ਮੌਜੂਦਾ ਯੋਜਨਾ ਤਹਿਤ ਕਰੀਬ 72 ਦਿਨ ਵਿਚ ਵੈਕਸੀਨ ਬਜ਼ਾਰ ਵਿਚ ਪਹੁੰਚ ਸਕਦੀ ਹੈ।

ਸ਼ਨੀਵਾਰ ਨੂੰ ਭਾਰਤ ਵਿਚ Covishield ਵੈਕਸੀਨ ਦੇ ਫੇਜ਼-3 ਟ੍ਰਾਇਲ ਦੀ ਪਹਿਲੀ ਖੁਰਾਕ ਦਿੱਤੀ ਗਈ। ਦੂਜੀ ਖੁਰਾਕ 29 ਦਿਨਾਂ ਬਾਅਦ ਦਿੱਤੀ ਜਾਵੇਗੀ। ਦੂਜੀ ਖੁਰਾਕ ਦੇਣ ਦੇ 15 ਦਿਨ ਬਾਅਦ ਟ੍ਰਾਇਲ ਦਾ ਆਖਰੀ ਡੇਟਾ ਸਾਹਮਣੇ ਆਵੇਗਾ। ਉੱਥੇ ਹੀ ਇਸ ਵੈਕਸੀਨ ਦਾ ਟ੍ਰਾਇਲ ਬ੍ਰਿਟੇਨ ਵਿਚ ਵੀ ਹੋ ਰਿਹਾ ਹੈ। ਉਮੀਦ ਹੈ ਕਿ ਜਲਦੀ ਹੀ ਬ੍ਰਿਟੇਨ ਤੋਂ ਵੀ ਟ੍ਰਾਇਲ ਦਾ ਡੇਟਾ ਦੁਨੀਆ ਦੇ ਸਾਹਮਣੇ ਆਵੇਗਾ।

ਸੀਰਮ ਇੰਸਟੀਚਿਊਟ ਨੂੰ ਕੋਰੋਨਾ ਵੈਕਸੀਨ ਤਿਆਰ ਕਰਨ ਲਈ ਬਿਲ ਐਂਢ ਮਿਲਿੰਡਾ ਗੇਟਸ ਫਾਉਂਡੇਸ਼ਨ ਅਤੇ ਗਵਿ ਵੈਕਸੀਨ ਅਲਾਇੰਸ ਤੋਂ 150 ਮਿਲੀਅਨ ਡਾਲਰ ਦਾ ਫੰਡ ਵੀ ਮਿਲਿਆ ਹੈ। ਇਹ ਫੰਡ ਭਾਰਤ ਸਮੇਤ ਹੋਰ ਵਿਕਾਸਸ਼ੀਲ ਦੇਸ਼ਾਂ ਨੂੰ ਵੈਕਸੀਨ ਸਪਲਾਈ ਕਰਨ ਲਈ ਦਿੱਤਾ ਗਿਆ ਹੈ। ਗਵਿ ਵੈਕਸੀਨ ਅਲਾਇੰਸ ਦੀ ਯੋਜਨਾ ਤਹਿਤ ਐਕਸਟ੍ਰੇਜੇਨਕਾ ਅਤੇ ਨੋਵਾਵੈਕਸ ਵੈਕਸੀਨ ਦੀ ਪ੍ਰਤੀ ਖੁਰਾਕ ਦੀ ਕੀਮਤ 224 ਰੁਪਏ ਹੋਵੇਗੀ। ਗਵਿ 92 ਦੇਸ਼ਾਂ ਲਈ ਕੋਰੋਨਾ ਵੈਕਸੀਨ ਉਪਲੱਬਧ ਕਰੇਗਾ।