ਅਮਰੀਕਾ ਪਹੁੰਚੇ PM ਮੋਦੀ ਦਾ ਪ੍ਰਵਾਸੀ ਭਾਰਤੀਆਂ ਨੇ ਕੀਤਾ ਸਵਾਗਤ, ਕਮਲਾ ਹੈਰਿਸ ਨਾਲ ਹੋਵੇਗੀ ਮੁਲਾਕਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ’ਤੇ ਹਨ। ਉਹ ਅੱਜ ਸਵੇਰੇ 3.30 ਵਜੇ ਵਾਸ਼ਿੰਗਟਨ ਪਹੁੰਚੇ
ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ’ਤੇ ਹਨ। ਉਹ ਅੱਜ ਸਵੇਰੇ 3.30 ਵਜੇ ਵਾਸ਼ਿੰਗਟਨ ਪਹੁੰਚੇ, ਜਿੱਥੇ ਏਅਰਪੋਰਟ ’ਤੇ ਅਮਰੀਕੀ ਅਧਿਕਾਰੀਆਂ ਅਤੇ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਉਹਨਾਂ ਦਾ ਸਵਾਗਤ ਕੀਤਾ।ਇਸ ਦੌਰਾਨ ਪੀਐਮ ਮੋਦੀ ਦੇ ਸਵਾਗਤ ਲਈ ਵੱਡੀ ਗਿਣਤੀ ਵਿਚ ਪ੍ਰਵਾਸੀ ਭਾਰਤੀ ਵੀ ਮੌਜੂਦ ਸਨ। ਪ੍ਰਵਾਸੀ ਭਾਰਤੀਆਂ ਨੇ ਪੀਐਮ ਮੋਦੀ ਦਾ ਨਿੱਘਾ ਸਵਾਗਤ ਕੀਤਾ।
ਹੋਰ ਪੜ੍ਹੋ: ਸੇਵਾ ਮੁਕਤ ਜੱਜ ਸੋਮਨਾਥ ਅਗਰਵਾਲ ਕਰਨਗੇ ਕਰਨਾਲ ਲਾਠੀਚਾਰਜ ਮਾਮਲੇ ਦੀ ਜਾਂਚ
ਅਮਰੀਕਾ ਪਹੁੰਚਣ ਤੋਂ ਬਾਅਦ ਪੀਐਮ ਮੋਦੀ ਨੇ ਟਵੀਟ ਕਰਕੇ ਕਿਹਾ, 'ਵਾਸ਼ਿੰਗਟਨ ਡੀਸੀ ਪਹੁੰਚ ਗਿਆ। ਵਾਸ਼ਿੰਗਟਨ ਡੀਸੀ ਵਿਚ ਨਿੱਘੇ ਸਵਾਗਤ ਲਈ ਭਾਰਤੀ ਭਾਈਚਾਰੇ ਦਾ ਧੰਨਵਾਦੀ ਹਾਂ। ਸਾਡਾ ਪ੍ਰਵਾਸੀ ਸਾਡੀ ਤਾਕਤ ਹੈ। ਇਹ ਸ਼ਲਾਘਾਯੋਗ ਹੈ ਕਿ ਕਿਵੇਂ ਭਾਰਤੀ ਪ੍ਰਵਾਸੀਆਂ ਨੇ ਦੁਨੀਆ ਭਰ ਵਿਚ ਆਪਣੀ ਪਛਾਣ ਬਣਾਈ ਹੈ’।
ਹੋਰ ਪੜ੍ਹੋ: ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਰਾਤੋ-ਰਾਤ ਦਿੱਲੀ ਰਵਾਨਾ ਹੋਏ ਸੁਨੀਲ ਜਾਖੜ
ਪੀਐਮ ਮੋਦੀ ਵਾਸ਼ਿੰਗਟਨ ਦੇ ਹੋਟਲ ਬਿਲਾਰਡ ਵਿਚ ਰੁਕੇ ਹਨ। ਇੱਥੇ ਪ੍ਰਧਾਨ ਮੰਤਰੀ ਮੋਦੀ ਅੱਜ ਐਪਲ ਦੇ ਸੀਈਓ ਟਿਮ ਕੁੱਕ ਸਮੇਤ ਕਵਾਲਕਾਮ, ਏਡੋਬ ਅਤੇ ਬਲੈਕਸਟੋਨ ਆਦਿ ਕੰਪਨੀਆਂ ਦੇ ਮੁਖੀਆਂ ਨਾਲ ਮੁਲਾਕਾਤ ਕਰਨਗੇ।
ਹੋਰ ਪੜ੍ਹੋ: ਹੁਣ ਸੱਭ ਨਜ਼ਰਾਂ ਚੰਨੀ ਸਰਕਾਰ ਦੀ ਨਵੀਂ ਮੰਤਰੀ ਟੀਮ ’ਤੇ ਲਗੀਆਂ
ਇਸ ਤੋਂ ਬਾਅਦ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਹੋਵੇਗੀ। ਇਸ ਤੋਂ ਬਾਅਦ ਉਹ ਅਮਰੀਕਾ ਦੀ ਉੱਪ-ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਭਾਰਤ-ਅਮਰੀਕਾ ਦੇ ਸਾਂਝੇ ਹਿੱਤਾਂ ਨੂੰ ਲੈ ਕੇ ਗੱਲਬਾਤ ਹੋਵੇਗੀ।