ਅਮਰੀਕਾ: ਮਨੀ ਲਾਂਡਰਿੰਗ ਦੀ ਸਾਜ਼ਸ਼ ਦੇ ਦੋਸ਼ ਤਹਿਤ ਭਾਰਤੀ ਨਾਗਰਿਕ ਨੂੰ 10 ਸਾਲ ਦੀ ਸਜ਼ਾ
ਇਸਤਗਾਸਾ ਪੱਖ ਦੇ ਅਨੁਸਾਰ, ਧਰੁਵ ਇਕ ਸਰਕਾਰੀ ਅਧਿਕਾਰੀ ਬਣ ਕੇ ਰਚੀ ਗਈ ਮਨੀ ਲਾਂਡਰਿੰਗ ਦੀ ਸਾਜ਼ਸ਼ ਦਾ ਹਿੱਸਾ ਸੀ।
ਵਾਸ਼ਿੰਗਟਨ: ਅਮਰੀਕਾ ਵਿਚ ਕੋਲੋਰਾਡੋ ਦੀ ਇਕ ਅਦਾਲਤ ਦੇ ਅਟਾਰਨੀ ਦਫ਼ਤਰ ਨੇ ਕਿਹਾ ਕਿ ਇਕ ਭਾਰਤੀ ਨਾਗਰਿਕ ਨੂੰ ਮਨੀ ਲਾਂਡਰਿੰਗ ਦੀ ਸਾਜ਼ਸ਼ ਰਚਣ ਦੇ ਦੋਸ਼ ਵਿਚ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸ਼ੁਕਰਵਾਰ ਨੂੰ ਜਾਰੀ ਮੀਡੀਆ ਰੀਲੀਜ਼ ਦੇ ਅਨੁਸਾਰ, ਧਰੁਵ ਜਾਨੀ (40) ਨੂੰ ਵੀ 11 ਲੱਖ ਡਾਲਰ ਦਾ ਮੁਆਵਜ਼ਾ ਦੇਣ ਦਾ ਹੁਕਮ ਵੀ ਦਿਤਾ ਗਿਆ ਹੈ। ਇਸਤਗਾਸਾ ਪੱਖ ਦੇ ਅਨੁਸਾਰ, ਧਰੁਵ ਇਕ ਸਰਕਾਰੀ ਅਧਿਕਾਰੀ ਬਣ ਕੇ ਰਚੀ ਗਈ ਮਨੀ ਲਾਂਡਰਿੰਗ ਦੀ ਸਾਜ਼ਸ਼ ਦਾ ਹਿੱਸਾ ਸੀ।
ਇਹ ਵੀ ਪੜ੍ਹੋ: ਫਰਜ਼ੀ ਪਾਸਪੋਰਟ ਜ਼ਰੀਏ ਕੈਨੇਡਾ, ਅਮਰੀਕਾ ਤੇ ਯੂਰਪ ਪਹੁੰਚੇ 368 ਗੈਂਗਸਟਰ, NIA ਨੇ ਪੰਜਾਬ ਪੁਲਿਸ ਤੋਂ ਮੰਗੇ ਵੇਰਵੇ
ਸੰਯੁਕਤ ਰਾਜ ਵਿਚ, ਇਸ ਧੋਖਾਧੜੀ ਦੇ ਪੀੜਤਾਂ ਨੂੰ ਟੈਲੀਫੋਨ ਰਾਹੀਂ ਸੰਪਰਕ ਕੀਤਾ ਗਿਆ ਸੀ ਅਤੇ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਸੰਘੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ "ਏਜੰਟਾਂ" ਦੁਆਰਾ ਜਾਂਚ ਅਧੀਨ ਸਨ।
ਫੈਡਰਲ ਵਕੀਲਾਂ ਨੇ ਕਿਹਾ ਕਿ ਪੀੜਤਾਂ ਨੂੰ ਦਸਿਆ ਗਿਆ ਸੀ ਕਿ ਉਹ ਇਕ ਅਪਰਾਧਿਕ ਘਟਨਾ ਵਿਚ ਸ਼ਾਮਲ ਸਨ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੁਆਰਾ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਜਾਂ ਸੰਯੁਕਤ ਰਾਜ ਤੋਂ ਹਵਾਲਗੀ ਕਰਨ ਦੇ ਆਦੇਸ਼ ਦਿਤੇ ਗਏ ਸਨ ਅਤੇ ਉਹ "ਸਰਕਾਰ" ਨੂੰ ਵੱਡੀ ਰਕਮ ਦੇ ਕੇ ਬਚ ਸਕਦੇ ਹਨ।
ਇਹ ਵੀ ਪੜ੍ਹੋ: ਟਰੂਡੋ ਨੇ ਭਾਰਤ 'ਤੇ ਦੋਸ਼ ਲਗਾ ਕੇ ਕੀਤੀ ਵੱਡੀ ਗਲਤੀ- ਅਮਰੀਕੀ ਰੱਖਿਆ ਮਾਹਿਰ
ਸਮਾਜਿਕ ਸੁਰੱਖਿਆ ਪ੍ਰਸ਼ਾਸਨ ਦੇ ਇੰਸਪੈਕਟਰ ਜਨਰਲ ਗੇਲ ਐਸ. ਐਨਿਸ ਨੇ ਕਿਹਾ, "ਇਹ ਸਜ਼ਾ ਜਾਨੀ ਨੂੰ ਸਮਾਜਿਕ ਸੁਰੱਖਿਆ ਅਤੇ ਸਰਕਾਰੀ ਧੋਖਾਧੜੀ ਦੇ ਉਸ ਦੇ ਗਲਤ ਕੰਮਾਂ ਲਈ ਜ਼ਿੰਮੇਵਾਰ ਠਹਿਰਾਉਂਦੀ ਹੈ ਜਿਸ ਵਿਚ ਕਮਜ਼ੋਰ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ"।