ਮਰਲਿਨ ਮੁਨਰੋ ਵੱਲੋ ਪਹਿਨਿਆ  ਗਿਆ 'ਬੜੌਦਾ ਦਾ ਚੰਦ' ਹੋਵੇਗਾ ਨੀਲਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੀਲੇ ਰੰਗ ਅਤੇ ਨਾਸ਼ਪਾਤੀ ਦੇ ਆਕਾਰ ਦਾ ਇਹ ਹੀਰਾ 15ਵੀਂ ਸਦੀ ਦੌਰਾਨ ਬੜੌਦਾ ਤੇ ਰਾਜ ਕਰਨ ਵਾਲੇ ਗਾਇਕਵਾੜ ਪਰਵਾਰ ਦੇ ਕੋਲ ਸੀ।

Moon Of Baroda

ਹਾਂਗਕਾਂਗ  ,  ( ਭਾਸ਼ਾ ) : ਭਾਰਤ ਅਤੇ ਹਾਲੀਵੁੱਡ ਦੀ ਸ਼ਾਨ ਦੇ ਤੌਰ ਤੇ ਜਾਣਿਆ ਜਾਣ ਵਾਲਾ ਅਤੇ ਬੜੌਦਾ ਦਾ ਚੰਦ ਨਾਮ ਨਾਲ ਮਸ਼ਹੂਰ 24 ਕੈਰੇਟ ਹੀਰਾ ਹਾਂਗਕਾਂਗ ਵਿਚ 27 ਨਵੰਬਰ ਨੂੰ ਨੀਲਾਮ ਹੋਣ ਜਾ ਰਿਹਾ ਹੈ। ਇਹ ਨੀਲਾਮੀ ਕ੍ਰਿਸਟੀ ਵੱਲੋਂ ਕਰਵਾਈ ਜਾ ਰਹੀ ਹੈ। ਪੀਲੇ ਰੰਗ ਅਤੇ ਨਾਸ਼ਪਾਤੀ ਦੇ ਆਕਾਰ ਦਾ ਇਹ ਹੀਰਾ 15ਵੀਂ ਸਦੀ ਦੌਰਾਨ ਬੜੌਦਾ ਤੇ ਰਾਜ ਕਰਨ ਵਾਲੇ ਗਾਇਕਵਾੜ ਪਰਵਾਰ ਦੇ ਕੋਲ ਸੀ।

ਗਾਇਕਵਾੜ ਭਾਰਤ ਦੇ ਉਨ੍ਹਾਂ ਸੱਭ ਤੋਂ ਪੁਰਾਣੇ ਅਤੇ ਰਾਜਸ਼ਾਹੀ ਪਰਵਾਰਾਂ ਵਿਚੋਂ ਹੈ ਜਿਨ੍ਹਾਂ ਦੀ ਗਿਣਤੀ ਦੁਨੀਆ ਦੇ ਸੱਭ ਤੋਂ ਅਮੀਰ ਰਾਜਿਆਂ ਵਿਚ ਹੁੰਦੀ ਹੈ। ਇਹ ਹੀਰਾ ਕੁਝ ਸਦੀਆਂ ਲਈ ਗਾਇਬ ਹੋ ਗਿਆ ਸੀ ਅਤੇ 1926 ਵਿਚ ਉਸ ਵੇਲੇ ਸਾਹਮਣੇ ਆਇਆ ਜਦ ਰਾਜਕੁਮਾਰ ਰਾਮਚੰਦਰ ਉਸ ਨੂੰ ਅਮਰੀਕਾ ਲੈ ਕੇ ਚਲੇ ਗਏ। 1943 ਵਿਚ ਅਮਰੀਕਾ ਦੇ ਲਾਸ ਏਂਜਲਸ ਵਿਚ ਪੂਰਬੀ ਫੈਸ਼ਨ ਫੈਸਟੀਵਲ ਵਿਖੇ ਇਸ ਦੁਰਲੱਭ ਹੀਰੇ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ। ਕੁਝ ਮਾਲਕਾਂ ਤੋਂ ਬਾਅਦ ਇਸ ਹੀਰੇ ਨੂੰ ਮੇਅਰ ਜਵੈਲਰੀ ਕੰਪਨੀ ਦੇ ਮੁਖੀ ਮੇਅਰ ਰੋਸੇਨਬਾਉਮ ਨੇ 1950 ਵਿਚ ਖਰੀਦ ਲਿਆ।

ਇਹ ਮਿਸ਼ਿਗਨ ਦੇ ਸੱਭ ਤੋਂ ਵੱਡੇ ਗਹਿਣੇ ਵਪਾਰੀਆਂ ਵਿਚੋਂ ਇਕ ਸਨ। ਹੀਰੇ ਤੇ ਰੋਸੇਨਬਾਉਮ ਵੱਲੋਂ ਮਲਕੀਅਤ ਪ੍ਰਗਟ ਕੀਤੇ ਜਾਣ ਦੌਰਾਨ ਇਸ ਨੂੰ ਲੋਕਪ੍ਰਸਿੱਧੀ ਹਾਸਲ ਹੋਈ। ਇਸੇ ਸਮੇਂ ਮਰਲਿਨ ਮੁਨਰੋ ਨੂੰ ਇਸ ਹੀਰੇ ਦਾ ਪਤਾ ਲਗਾ ਅਤੇ। ਹਾਵਰਡ ਹਾਕ ਦੀ ਫਿਲਮ ਜੇਂਟਲਮੈਨ ਪ੍ਰਿਫੇਰ ਬਲੋਂਡਸ ਦੇ ਪ੍ਰਚਾਰ ਲਈ ਮਰਲਿਨ ਮੁਨਰੋ ਨੇ ਬੜੌਦਾ ਦਾ ਚੰਦ ਪਾ ਕੇ ਡਾਇਮੰਡਸ ਆਰ ਏ ਗਰਲਜ਼ ਬੈਸਟ ਫਰੈਂਡ ਗਾਣਾ ਗਾਇਆ ਸੀ। ਉਨ੍ਹਾਂ ਤੋਂ ਇਲਾਵਾ ਆਸਟਰੀਆ ਦੀ ਮਹਾਰਾਣੀ ਮਾਰੀਆ ਥੇਰੇਸਾ ਵੀ ਇਸ ਹੀਰੇ ਨੂੰ ਪਾ ਚੁੱਕੀ ਹੈ।