ਲੋਕਾਂ ਨੇ ਲੁਟਿਆ ਸੜਕ 'ਤੇ ਪਲਟਿਆ ਬੀਅਰ ਦਾ ਟਰੱਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਲੋਕ ਵਲੋਂ ਇੱਕ ਦੂਜੇ ਤੋਂ ਮੂਹਰੇ ਹੋ ਆਪਣੇ ਬੈਗਾਂ, ਲਿਫ਼ਾਫ਼ਿਆ ਤੇ ਬੋਰੀਆਂ ‘ਚੋ ਭਰਿਆ ਜਾ ਰਿਹਾ ਹੈ ਉਹ ਹੈ ਬੀਅਰ ਦੇ ਕੈਨ, ਜੀ ਹਾਂ ਅਜਿਹਾ ਆਪਾਂ ਭਾਰਤ ‘ਚ ਅਕਸਰ ਹੁੰਦੇ...

Bear Can

ਥਾਈਲੈਂਡ : ਲੋਕ ਵਲੋਂ ਇੱਕ ਦੂਜੇ ਤੋਂ ਮੂਹਰੇ ਹੋ ਆਪਣੇ ਬੈਗਾਂ, ਲਿਫ਼ਾਫ਼ਿਆ ਤੇ ਬੋਰੀਆਂ ‘ਚੋ ਭਰਿਆ ਜਾ ਰਿਹਾ ਹੈ ਉਹ ਹੈ ਬੀਅਰ ਦੇ ਕੈਨ, ਜੀ ਹਾਂ ਅਜਿਹਾ ਆਪਾਂ ਭਾਰਤ ‘ਚ ਅਕਸਰ ਹੁੰਦੇ ਵੇਖਿਆ ਹੈ ਕਿ ਜਦ ਵੀ ਸਮਾਨ ਢੋਣ ਵਾਲੀ ਕਿਸੇ ਵੀ ਗੱਡੀ ਨਾਲ ਕੋਈ ਹਾਦਸਾ ਵਾਪਰਦਾ ਹੈ ਤਾਂ ਸਭ ਤੋਂ ਪਹਿਲਾਂ ਲੋਕ ਉਸ ਗੱਡੀ ਚੋਂ ਸੜਕ ‘ਤੇ ਡਿੱਗੇ ਸਮਾਨ ਦੀ ਢੋਆ-ਢੁਆਈ ਸ਼ੁਰੂ ਕਰਦੇ ਨੇ ਪਰ ਇਸ ਵਾਰ ਮਾਮਲਾ ਥਾਈਲੈਂਡ ਦਾ ਹੈ।

ਦਰਅਸਲ ਥਾਈਲੈਂਡ ਵਿਖੇ ਸੜਕ ਤੇ ਬੀਅਰ ਦੀਆਂ ਬੋਤਲਾਂ ਦਾ ਟਰੱਕ ਪਲਟ ਗਿਆ। ਟਰੱਕ ਪਲਟਣ ਨਾਲ 80 ਹਜਾਰ ਬੀਅਰ ਦੇ ਕੈਨ ਸੜਕ ਤੇ ਖਿਲਰ ਗਏ ਤੇ ਪੱਲਾਂ ‘ਚ ਹੀ ਲੋਕ ਇਸ ਨੂੰ ਆਪਣੇ ਘਰ ਢੋਣ ਲਈ ਮਾਰੋ ਮਾਰ ਕਰਨ ਲੱਗੇ। ਹਾਲਾਂਕਿ ਇਨ੍ਹਾਂ ‘ਚ ਉਹ ਲੋਕ ਵੀ ਸਨ ਜੋ ਅਧਿਕਾਰੀਆਂ ਨਾਲ ਮਿਲ ਕੇ ਸੜਕ ਨੂੰ ਸਾਫ਼ ਵੀ ਕਰ ਰਹੇ ਸਨ ਤੇ ਕਈ ਬੀਅਰ ਦੇ ਕੈਨਾਂ ਨੂੰ ਲੁੱਟ ਮੌਜਾਂ ਕਰ ਰਹੇ ਸਨ।

ਉੱਧਰ ਪੁਲਿਸ ਨੇ ਇਸ ਮਾਮਲੇ ‘ਚ ਜਾਂਚ ਸ਼ੁਰੂ ਕਰ 4 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ ਤੇ ਇਸਦੇ ਨਾਲ ਹੀ ਪੁਲਿਸ ਨੇ ਇਹ ਵੀ ਕਿਹਾ ਕਿ ਜਿਹੜੇ ਲੋਕ ਸੜਕ ਤੇ ਖਿਲਰੇ ਬੀਅਰ ਦੇ ਕੈਨਾਂ ਨੂੰ ਲੁੱਟ ਕੇ ਲੈ ਗਏ ਨੇ ਤੇ ਅੱਗੇ ਵੇਚ ਚੁੱਕੇ ਨੇ ਉਨ੍ਹਾਂ ਖਿਲਾਫ਼ ਵੀ ਕਾਰਵਾਈ ਹੋਵੇਗਾ। ਕੰਪਨੀ ਨੇ ਦਾਅਵਾ ਕੀਤਾ ਕਿ ਟਰੱਕ ‘ਚ 84,600 ਬੀਅਰ ਦੇ ਕੈਨ ਸਨ ਜਿਨ੍ਹਾਂ ਦੀ ਕੀਮਤ ਕਰੀਬ 45 ਲੱਖ ਰੁਪਏ ਸੀ। ਫ਼ਿਹਹਾਲ ਜੇਕਰ ਕੈਨ ਚੁੱਕਣ ਵਾਲੇ ਪੁਲਿਸ ਦੇ ਕਾਬੂ ਆ ਜਾਂਦੇ ਨੇ ਤਾਂ ਕਹਾਵਤ ਸੱਚ ਹੋ ਜਾਵੇਗੀ ਕਿ ਲਾਲਚ ਬੂਰੀ ਬਲਾ ਹੁੰਦੀ ਹੈ।