ਮਾਸੂਮ ਬੱਚੇ ਨੇ ਆਸਟ੍ਰੇਲੀਆ ਦੇ ਅੱਗ ਪੀੜਤਾਂ ਦੀ ਮਦਦ ਲਈ ਜੁਟਾਏ ਐਨੇ ਕਰੋੜ ਹੁਪਏ

ਏਜੰਸੀ

ਖ਼ਬਰਾਂ, ਕੌਮਾਂਤਰੀ

ਓਏਨ ਨੇ ਦੂਜਿਆਂ ਦੀ ਮਦਦ ਦੀ ਬੇਹਤਰੀਨ ਮਿਸਾਲ ਕੀਤੀ ਕਾਇਮ 

File

ਵਾਸ਼ਿੰਗਟਨ- ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਨਾਲ ਪ੍ਰਭਾਵਿਤ ਜਾਨਵਰਾਂ ਦੀ ਮਦਦ ਲਈ ਅਮਰੀਕਾ ਦੇ ਸ਼ਹਿਰ ਮੈਸਾਚੁਸੇਟਸ ਦੇ ਇਕ 6 ਸਾਲਾ ਬੱਚੇ ਨੇ ਹੁਣ ਤੱਕ 2.5 ਲੱਖ ਡਾਲਰ (ਕਰੀਬ 1.75 ਕਰੋੜ ਰੁਪਏ) ਦੀ ਰਾਸ਼ੀ ਜੁਟਾਈ ਹੈ। ਇਹ ਰਾਸ਼ੀ ਜੁਟਾਉਣ ਲਈ 6 ਸਾਲਾ ਓਏਨ ਕੌਲੀ ਨੇ ਆਪਣੇ ਹੱਥਾਂ ਨਾਲ ਮਿੱਟੀ ਦੇ ਬਰਤਨ ਬਣਾਏ। ਅਜਿਹਾ ਕਰ ਕੇ ਓਏਨ ਨੇ ਦੂਜਿਆਂ ਦੀ ਮਦਦ ਦੀ ਬੇਹਤਰੀਨ ਮਿਸਾਲ ਕਾਇਮ ਕੀਤੀ ਹੈ। 

ਓਏਨ ਦੇ ਪਿਤਾ ਸਾਈਮਨ ਨੇ ਦੱਸਿਆ,''ਮੇਰੀ ਪਤਨੀ ਕੈਟਲਿਨ ਨੇ ਓਏਨ ਨੂੰ ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਦੇ ਬਾਰੇ ਵਿਚ ਦੱਸਿਆ ਅਤੇ ਕਿਹਾ ਕਿ ਹਾਲੇ ਉੱਥੇ ਜਾਣ ਦਾ ਸਹੀ ਸਮਾਂ ਨਹੀਂ ਹੈ।'' ਉਦੋਂ ਓਏਨ ਨੂੰ ਆਸਟ੍ਰੇਲੀਆ ਵਿਚ ਜੰਗਲੀ ਅੱਗ ਨਾਲ ਭਾਰੀ ਗਿਣਤੀ ਵਿਚ ਜਾਨਵਰਾਂ ਦੇ ਪ੍ਰਭਾਵਿਤ ਹੋਣ ਬਾਰੇ ਪਤਾ ਚੱਲਿਆ। ਇਹ ਜਾਣ ਕੇ ਓਏਨ ਕਾਫੀ ਸਮਾਂ ਉਦਾਸ ਰਿਹਾ। 

ਮਾਂ ਕੈਟਲਿਨ ਨੇ ਓਏਨ ਨੂੰ ਬਾਅਦ ਵਿਚ ਕੰਗਾਰੂਆਂ ਸਮੇਤ ਕੁਝ ਜਾਨਵਰਾਂ ਦੀਆਂ ਮੀਂਹ ਵਿਚ ਭਿੱਜਦੀਆਂ ਤਸਵੀਰਾਂ ਬਣਾਈਆਂ ਅਤੇ ਕਿਹਾ ਕਿ ਉਹ ਆਸਟ੍ਰੇਲੀਆ ਵਿਚ ਕੁਝ ਅਜਿਹਾ ਹੀ ਦੇਖਣਾ ਚਾਹੁੰਦੇ ਹਨ। ਕੈਟਲਿਨ ਨੇ ਓਏਨ ਨੂੰ ਪੁੱਛਿਆ ਕੀ ਉਹ ਜਾਨਵਰਾਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਸ ਦਾ ਜਵਾਬ ਹਾਂ ਸੀ। ਇੱਥੇ ਦੱਸ ਦਈਏ ਕਿ ਓਵੇਨ ਅਮਰੀਕੀ ਹੈ ਅਤੇ ਮੈਸਾਚੁਸੇਟਸ ਵਿਚ ਰਹਿੰਦਾ ਹੈ।

ਉਸ ਦੇ ਪਿਤਾ ਸਾਈਮਨ ਸਿਡਨੀ ਵਿਚ ਵੱਡੇ ਹੋਏ ਅਤੇ ਪਰਿਵਾਰ ਕੁਝ ਮਹੀਨਿਆ ਲਈ ਆਸਟ੍ਰੇਲੀਆ ਵਿਚ ਵੀ ਰਿਹਾ। ਉਦੋਂ ਓਵੇਨ ਛੋਟਾ ਸੀ। ਇਸ ਮਗਰੋਂ ਪਰਿਵਾਰ ਨੇ ਓਏਨ ਦੀ ਕਲਾਕਾਰੀ ਨਾਲ ਪੈਸੇ ਇਕੱਠੇ ਕਰਨ ਦੀ ਸੋਚੀ। ਉਹਨਾਂ ਨੇ ਓਏਨ ਨੂੰ ਮਿੱਟੀ ਦੇ ਛੋਟੇ-ਛੋਟੇ ਖਿਡੌਣੇ ਬਣਾਉਣ ਲਈ ਕਿਹਾ। ਇਹਨਾਂ ਖਿਡੋਣਿਆਂ ਨੂੰ ਮਾਤਾ-ਪਿਤਾ ਨੇ ਆਪਣੇ ਰਿਸ਼ਤੇਦਾਰਾਂ, ਦੋਸਤਾਂ ਅਤੇ ਜਾਣ-ਪਛਾਣ ਵਾਲਿਆਂ ਨੂੰ ਵੇਚ ਦਿੱਤਾ।

ਤਾਂ ਜੋ ਇਸ ਨਾਲ ਮਿਲੀ ਰਾਸ਼ੀ ਆਸਟ੍ਰੇਲੀਆ ਸਥਿਤ ਕਿਸੇ ਸੰਸਥਾ ਨੂੰ ਦਿੱਤੀ ਜਾ ਸਕੇ। ਉਹਨਾਂ ਨੇ ਪਹਿਲੇ 100 ਖਿਡੌਣੇ ਬਣਾ ਕੇ 1 ਹਜ਼ਾਰ ਡਾਲਰ (ਕਰੀਬ 70 ਹਜ਼ਾਰ ਰੁਪਏ) ਜੁਟਾਉਣ ਦਾ ਟੀਚਾ ਰੱਖਿਆ ਪਰ ਜਦੋਂ ਇਕ ਸਥਾਨਕ ਅਖਬਾਰ ਨੂੰ ਇਸ ਪਹਿਲ ਬਾਰੇ ਪਤਾ ਚੱਲਿਆ ਤਾਂ ਉਸ ਨੇ ਇਸ ਦਾ ਪ੍ਰਚਾਰ ਕਰਨ ਦੀ ਯੋਜਨਾ ਬਣਾਈ।
 

ਇਸ ਗੱਲ ਨਾਲ ਉਤਸ਼ਾਹਿਤ ਕੌਲੀ ਪਰਿਵਾਰ ਨੇ ਗੋ ਫੰਡ ਮੀ ਨਾਮ ਨਾਲ ਇਕ ਵੈਬਪੇਜ ਬਣਾਇਆ ਅਤੇ 5 ਹਜ਼ਾਰ ਡਾਲਰ (3.5 ਲੱਖ ਰੁਪਏ) ਇਕੱਠੇ ਕਰਨ ਦਾ ਟੀਚਾ ਮਿਥਿਆ। ਭਾਵੇਂਕਿ ਹੁਣ ਤੱਕ ਉਹ ਕਰੀਬ 1.75 ਕਰੋੜ ਰੁਪਏ ਦੀ ਰਾਸ਼ੀ ਇਕੱਠੀ ਕਰ ਚੁੱਕੇ ਹਨ।