ਦੁਬਈ: ਸ਼ਰਾਬੀ ਭਾਰਤੀ ਡਰਾਈਵਰ ਨੇ ਔਰਤ ਤੇ ਚੜਾਈ ਕਾਰ, ਸਜ਼ਾ ਦੇ ਨਾਲ ਲੱਗਿਆ ਇੰਨਾ ਜੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸ ਘਟਨਾ 'ਚ ਔਰਤ ਗੰਭੀਰ ਰੂਪ 'ਚ ਜ਼ਖਮੀ ਹੋ ਗਈ ਸੀ

photo

 

ਦੁਬਈ: ਦੁਬਈ ਵਿੱਚ ਇੱਕ 39 ਸਾਲਾ ਭਾਰਤੀ ਵਿਅਕਤੀ ਨੂੰ ਇੱਕ ਔਰਤ ਦੇ ਪੈਰਾਂ ਉੱਤੇ ਗੱਡੀ ਚੜਾਉਣ ਦੇ ਦੋਸ਼ ਵਿੱਚ ਇੱਕ ਮਹੀਨੇ ਦੀ ਕੈਦ ਅਤੇ 10,000 ਦਿਰਹਾਮ (2,21,515 ਰੁਪਏ) ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਸ ਘਟਨਾ 'ਚ ਔਰਤ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਰਿਪੋਰਟ ਮੁਤਾਬਕ ਦੁਬਈ ਕੋਰਟ ਆਫ ਅਪੀਲ ਨੇ ਕਿਹਾ ਕਿ ਭਾਰਤੀ ਸ਼ਰਾਬ ਦੇ ਨਸ਼ੇ 'ਚ ਗੱਡੀ ਚਲਾ ਰਿਹਾ ਸੀ ਅਤੇ ਹਾਦਸੇ ਵਾਲੀ ਥਾਂ ਤੋਂ ਭੱਜਣ ਦਾ ਵੀ ਦੋਸ਼ੀ ਸੀ, ਜਿਸ ਕਾਰਨ ਉਸ ਦੇ ਦੇਸ਼ ਨਿਕਾਲੇ ਦੇ ਹੁਕਮ ਨੂੰ ਰੱਦ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ :ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨਾਲ ਵੱਡਾ ਹਾਦਸਾ, ਬਿਜਲੀ ਦੇ ਖੰਭੇ ਨਾਲ ਟਕਰਾਈ BMW, ਉੱਡੇ ਪਰਖੱਚੇ

ਪਿਛਲੇ ਸਾਲ ਨਵੰਬਰ 'ਚ ਬੁਰ ਦੁਬਈ ਅਲ ਮਾਨਖੂਲ ਇਲਾਕੇ 'ਚ ਡਰਾਈਵਿੰਗ ਕਰਦੇ ਸਮੇਂ ਦੋਸ਼ੀ ਨੇ ਫੁੱਟਪਾਥ 'ਤੇ ਬੈਠੀ ਇਕ ਔਰਤ ਨੂੰ ਦੇਖਿਆ।
ਖਬਰਾਂ ਮੁਤਾਬਕ ਵਿਅਕਤੀ ਦੇ ਦੋਸਤ ਨੇ ਅਦਾਲਤ ਨੂੰ ਦੱਸਿਆ ਕਿ ਘਟਨਾ ਦੇ ਸਮੇਂ ਅਸੀਂ ਕਾਰ 'ਚ ਇਕੱਠੇ ਸੀ। ਉਸ ਨੇ ਕਿਹਾ ਕਿ ਉਸਦੇ ਦੋਸਤ ਡਰਾਈਵਰ ਨੇ ਕਾਰ ਰੋਕੀ ਤਾਂ ਮੈਂ ਔਰਤ ਨੂੰ ਦੇਖਣ ਲਈ ਬਾਹਰ ਆਇਆ, ਇਸੇ ਦੌਰਾਨ ਉਹ ਕਾਰ ਲੈ ਕੇ ਭੱਜ ਗਿਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੋਸ਼ੀ ਨੇ ਪੁਲਿਸ ਜਾਂਚ ਦੌਰਾਨ ਅਤੇ ਅਦਾਲਤ ਵਿਚ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ।

 

ਇਹ ਵੀ ਪੜ੍ਹੋ : ਮੁੰਬਈ ਏਅਰਪੋਰਟ 'ਤੇ 90 ਹਜ਼ਾਰ ਅਮਰੀਕੀ ਡਾਲਰ ਤੇ 2.5 ਕਿਲੋ ਸੋਨੇ ਸਮੇਤ ਦੋ ਯਾਤਰੀ ਕਾਬੂ

ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਸ਼ਰਾਬ ਪੀ ਕੇ ਗੱਡੀ ਚਲਾਉਣ ਪ੍ਰਤੀ ਜ਼ੀਰੋ-ਸਹਿਣਸ਼ੀਲਤਾ ਦੀ ਨੀਤੀ ਹੈ, ਜੋ ਕਿ ਇੱਕ ਅਪਰਾਧ ਹੈ। ਜਸਟਿਸੀਆ ਐਡਵੋਕੇਟਸ ਐਂਡ ਲੀਗਲ ਕੰਸਲਟੈਂਟਸ ਦੇ ਕਾਨੂੰਨੀ ਸਲਾਹਕਾਰ ਨਿਦਾ ਅਲ ਮਸਰੀ ਨੇ ਕਿਹਾ ਕਿ ਯੂਏਈ ਦੇ ਟ੍ਰੈਫਿਕ ਕਾਨੂੰਨ ਦੀ ਧਾਰਾ 393 ਦੇ ਅਨੁਸਾਰ, ਸੜਕ ਤੇ ਮੌਤ ਦਾ ਕਾਰਨ ਬਣਨ ਵਾਲੇ ਨੂੰ ਇੱਕ ਮਹੀਨੇ ਤੋਂ ਤਿੰਨ ਸਾਲ ਦੀ ਕੈਦ ਜਾਂ ਅਦਾਲਤ ਦੁਆਰਾ ਨਿਰਣੇ ਕੀਤੇ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ।