ਕੋਰੋਨਾ ਤੋਂ ਬਾਅਦ ਚੀਨ ‘ਚ ਆਇਆ ਨਵਾਂ ਜਾਨਲੇਵਾ ‘ਹੰਤਾ’ ਵਾਇਰਸ, ਇਕ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਚੀਨ ਹਾਲੇ ਪੂਰੀ ਤਾਂ ਕੋਰੋਨਾ ਵਾਇਰਸ ਦੀ ਜਕੜ ਤੋਂ ਨਿਕਲ ਵੀ ਨਹੀਂ ਪਾਇਆ ਕਿ ਉੱਥੇ ਇਕ ਨਵੇਂ ਵਾਇਰਸ ਦੇ ਪ੍ਰਕੋਪ ਦੀਆਂ ਖ਼ਬਰਾਂ ਆ ਰਹੀਆਂ ਹਨ।

Photo

ਨਵੀਂ ਦਿੱਲੀ: ਚੀਨ ਹਾਲੇ ਪੂਰੀ ਤਾਂ ਕੋਰੋਨਾ ਵਾਇਰਸ ਦੀ ਜਕੜ ਤੋਂ ਨਿਕਲ ਵੀ ਨਹੀਂ ਪਾਇਆ ਕਿ ਉੱਥੇ ਇਕ ਨਵੇਂ ਵਾਇਰਸ ਦੇ ਪ੍ਰਕੋਪ ਦੀਆਂ ਖ਼ਬਰਾਂ ਆ ਰਹੀਆਂ ਹਨ। ਚੀਨ ਦੀ ਸਰਕਾਰੀ ਮੀਡੀਆ ਸੰਸਥਾ ਅਨੁਸਾਰ ਚੀਨ ਦੇ ਯੂਨਾਨ ਸੂਬੇ ਵਿਚ ਨਵਾਂ ਵਾਇਰਸ ਫੈਲਿਆ ਹੈ। ਇਸ ਨਾਲ ਇਕ ਇਨਸਾਨ ਦੀ ਮੌਤ ਹੋ ਗਈ ਹੈ। ਇਸ ਦਾ ਨਾਂਅ ਹੈ ਹੰਤਾ ਵਾਇਰਸ।

ਯੂਐਸ ਸੈਂਟਰ ਫਾਰ ਡਿਸੀਸਿਜ਼ ਐਂਡ ਕੰਟਰੋਲ ਵੱਲੋਂ ਹੰਤਾ ਵਾਇਰਸ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਮੀਡੀਆ ਅਨੁਸਾਰ ਹੰਤਾ ਵਾਇਰਸ ਨਾਲ ਪੀੜਤ ਵਿਅਕਤੀ ਬਸ ਤੋਂ ਸ਼ਾਡੋਂਗ ਪ੍ਰਾਂਤ ਪਰਤ ਰਿਹਾ ਸੀ। ਇਸੇ ਦੌਰਾਨ ਕੋਰੋਨਾ ਵਾਇਰਸ ਦੀ ਜਾਂਚ ਦੌਰਾਨ ਇਸ ਵਾਇਰਸ ਦਾ ਪਤਾ ਚੱਲਿਆ। ਇਸ ਬੱਸ ਵਿਚ ਕੁੱਲ 32 ਲੋਕ ਸਨ।

ਸਾਰੇ ਯਾਤਰੀਆਂ ਦੀ ਜਾਂਚ ਕੀਤੀ ਗਈ। ਜਦ ਤੋਂ ਚੀਨ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ, ਉਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਹੰਗਾਮਾ ਮਚਿਆ ਹੋਇਆ ਹੈ। ਯੂਐਸ ਸੈਂਟਰ ਫਾਰ ਡਿਸੀਸਿਜ਼ ਐਂਡ ਕੰਟਰੋਲ ਅਨੁਸਾਰ ਹੰਤਾ ਵਾਇਰਸ ਚੂਹਿਆਂ ਦੇ ਮਲ, ਮੂਤਰ ਅਤੇ ਥੁੱਕ ਵਿਚ ਹੁੰਦਾ ਹੈ। ਇਸ ਨਾਲ ਇਨਸਾਨ ਉਸ ਸਮੇਂ ਪ੍ਰਭਾਵਿਤ ਹੁੰਦਾ ਹੈ ਜਦੋਂ ਚੂਹੇ ਇਸ ਨੂੰ ਹਵਾ ਵਿਚ ਛੱਡ ਦਿੰਦੇ ਹਨ। ਹੰਤਾ ਵਾਇਰਸ ਸਾਹ ਦੇ ਜ਼ਰੀਏ ਸਰੀਰ ਵਿਚ ਜਾਂਦਾ ਹੈ।

ਇਸ ਦੇ ਸ਼ੁਰੂਆਤੀ ਲੱਛਣਾਂ ਵਿਚ ਇਨਸਾਨਾਂ ਨੂੰ ਠੰਢ ਲੱਗਣਾ ਅਤੇ ਬੁਖ਼ਾਰ ਆਉਂਦਾ ਹੈ। ਇਸ ਤੋਂ ਬਾਅਦ ਮਾਸਪੇਸ਼ੀਆਂ ਵਿਚ ਦਰਦ ਹੁੰਦਾ ਹੈ। ਇਕ ਦੋ ਦਿਨ ਬਾਅਦ ਸੁੱਕੀ ਖਾਂਸੀ ਆਉਂਦੀ ਹੈ। ਸਿਰ ਵਿਚ ਦਰਦ ਹੁੰਦਾ ਹੈ। ਉਲਟੀ ਆਉਂਦੀ ਹੈ ਅਤੇ ਸਾਹ ਲੈਣ ਵਿਚ ਤਕਲੀਫ਼ ਹੁੰਦੀ ਹੈ। ਇਹ ਜ਼ਿਆਦਾਤਰ ਚੀਨ ਦੇ ਪੇਂਡੂ ਇਲਾਕਿਆਂ ਵਿਚ ਹੁੰਦਾ ਹੈ।

ਇਸ ਦੇ ਕਾਰਨ ਕਈ ਵਾਰ ਪਹਾੜ ਅਤੇ ਕੈਂਪਿੰਗ ਕਰਨ ਵਾਲੇ ਸੈਲਾਨੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਹਾਲਾਂਕਿ, ਇਹ ਕੋਰੋਨਾ ਵਾਇਰਸ ਦੀ ਤਰ੍ਹਾਂ ਘਾਤਕ ਨਹੀਂ ਹੈ। ਹੁਣ ਚੀਨ ਵਿਚ ਵੱਡੀ ਗਿਣਤੀ ਵਿਚ ਲੋਕ ਟਵੀਟ ਕਰਕੇ ਇਹ ਡਰ ਜਤਾ ਰਹੇ ਹਨ ਕਿ ਇਹ ਕਿਤੇ ਕੋਰੋਨਾ ਵਾਇਰਸ ਦੀ ਤਰ੍ਹਾਂ ਮਹਾਮਾਰੀ ਨਾ ਬਣ ਜਾਵੇ।

ਲੋਕ ਕਹਿ ਰਹੇ ਹਨ ਕਿ ਜੇਕਰ ਚੀਨ ਦੇ ਲੋਕ ਜਾਨਵਰਾਂ ਨੂੰ ਜਿਉਂਦਾ ਖਾਣਾ ਬੰਦ ਨਹੀਂ ਕਰਨਗੇ ਤਾਂ ਇਹ ਹੁੰਦਾ ਰਹੇਗਾ। ਹੰਤਾ ਵਾਇਰਸ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਨਹੀਂ ਜਾਂਦਾ ਹੈ। ਸੀਡੀਸੀ ਮੁਤਾਬਕ ਹੰਤਾ ਵਾਇਰਸ ਜਾਨਲੇਵਾ ਹੈ। ਚੀਨ ਵਿਚ ਹੰਤਾ ਵਾਇਰਸ ਦਾ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਪੂਰੀ ਦੁਨੀਆ ਵੂਹਾਨ ਤੋਂ ਨਿਕਲੇ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਜੂਝ ਰਹੀ ਹੈ।