Bird Flu : ਅਮਰੀਕਾ ’ਚ ਬਰਡ ਫਲੂ ਦੇ ਦੂਜੇ ਮਾਮਲੇ ਦੀ ਹੋਈ ਪੁਸ਼ਟੀ
Bird Flu : ਇਨਫੈਕਟਿਡ ਡੇਅਰੀ ਮੁਲਾਜ਼ਮ ਨੂੰ ਰੱਖਿਆ ਨਿਗਰਾਨੀ ਹੇਠ
Bird Flu : ਅਮਰੀਕਾ 'ਚ ਇਕ ਵਿਅਕਤੀ 'ਚ ਬਰਡ ਫਲੂ ਦਾ ਦੂਜਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦਹਿਸ਼ਤ ਫੈਲ ਗਈ ਹੈ। ਰਿਪੋਰਟ ਮੁਤਾਬਕ ਅਮਰੀਕਾ ’ਚ ਬਰਡ ਫਲੂ ਨਾਲ ਸੰਕਰਮਿਤ ਇੱਕ ਦੂਜੇ ਮਰੀਜ਼ ਦੀ ਪੁਸ਼ਟੀ ਹੋਈ ਹੈ। ਦੱਸ ਦੇਈਏ ਕਿ ਕੇਂਦਰੀ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਵਲੋਂ ਵਿਅਕਤੀ ’ਚ ਐੱਚ5ਐੱਨ1 ਦੇ ਇਨਫੈਕਸ਼ਨ ਦੀ ਪੁਸ਼ਟੀ ਕੀਤੀ ਗਈ ਹੈ। ਸਥਾਨਕ ਸਿਹਤ ਅਧਿਕਾਰੀਆਂ ਨੂੰ ਉਸ ’ਚ ਦਿਖਾਈ ਦੇਣ ਵਾਲੇ ਲੱਛਣਾਂ ਬਾਰੇ ਸੂਚਿਤ ਕੀਤਾ ਗਿਆ ਹੈ।
ਰਿਪੋਰਟ ਮੁਤਾਬਕ ਮਿਸ਼ੀਗਨ ਦੇ ਇਕ ਫ਼ਾਰਮ ’ਚ ਕੰਮ ਕਰਨ ਵਾਲੇ ਇਕ ਵਿਅਕਤੀ ’ਚ ਬਰਡ ਫਲੂ ਪਾਇਆ ਗਿਆ ਹੈ, ਜੋ ਕਿਸੇ ਇਨਫੈਕਟਿਡ ਪਸ਼ੂ ਜਾਂ ਏਵੀਅਨ ਫਲੂ ਨਾਲ ਨਿਯਮਤ ਸੰਪਰਕ ਵਿਚ ਸੀ। ਇਸ ਸਬੰਧੀ ਸੀ. ਡੀ. ਸੀ. ਨੇ ਕਿਹਾ ਕਿ ਮਿਸ਼ੀਗਨ ’ਚ ਐੱਚ5ਐੱਨ1 ਦੇ ਇਨਫੈਕਟਿਡ ਡੇਅਰੀ ਮੁਲਾਜ਼ਮ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਅਮਰੀਕਾ ’ਚ ਅਪ੍ਰੈਲ ਦੇ ਪਹਿਲੇ ਹਫ਼ਤੇ ਬਰਡ ਫਲੂ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਸੀਡੀਸੀ ਨੇ ਕਿਹਾ ਕਿ ਸੰਕਰਮਿਤ ਵਿਅਕਤੀ ਦੇ 2 ਨਮੂਨੇ ਜਾਂਚ ਲਈ ਲਏ ਗਏ ਹਨ। ਇਨ੍ਹਾਂ ਵਿੱਚੋਂ ਇੱਕ ਨਮੂਨਾ ਨੱਕ ਦਾ ਅਤੇ ਦੂਜਾ ਅੱਖ ਦਾ ਸੀ।
(For more news apart from Second case of bird flu confirmed in America News in Punjabi, stay tuned to Rozana Spokesman)