ਮੈਕਸੀਕੋ 'ਚ ਸਿੱਖ ਦੇ ਰੈਸਟੋਰੈਂਟ 'ਚ ਕੀਤੀ ਭੰਨਤੋੜ, ਕੰਧ ਤੇ ਲਿਖੇ ਨਫ਼ਰਤ ਵਾਲੇ ਨਾਅਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਏ ਦਿਨ ਵਿਦੇਸ਼ਾਂ ਵਿਚੋਂ ਕਈ ਭਾਰਤੀ ਲੋਕ ਦੁਰਵਿਹਾਰ ਜਾਂ ਨਫਰਤ ਦੇ ਸ਼ਿਕਾਰ ਬਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

Photo

ਆਏ ਦਿਨ ਵਿਦੇਸ਼ਾਂ ਵਿਚੋਂ ਕਈ ਭਾਰਤੀ ਲੋਕ ਦੁਰਵਿਹਾਰ ਜਾਂ ਨਫਰਤ ਦੇ ਸ਼ਿਕਾਰ ਬਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸੇ ਤਹਿਤ ਹੁਣ ਨਿਊ ਮੈਕਸੀਕੋ ਸ਼ਹਿਰ ਦੇ ਸੈਂਟਾ ਫੇ ਸਿਟੀ ਵਿਖੇ ਭਾਰਤੀ ਖਿਲਾਫ ਅਜਿਹਾ ਹੀ ਨਫਰਤ ਅਪਰਾਧ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮੰਗਲਵਾਰ ਨੂੰ ਕੁਝ ਲੋਕਾਂ ਵੱਲੋਂ ਇਕ ਇੰਡੀਆ ਪੈਲੇਸ ਰੈਸਟੋਰੈਂਟ ਵਿਚ ਵੜ ਕੇ ਭੰਨ-ਤੋੜ ਕੀਤੀ ਗਈ।

ਇਸ ਤੋਂ ਇਲਾਵਾ ਰੈਸਟੋਰੈਂਟ ਅੰਦਰ ਲੱਗੀ ਧਾਰਮਿਕ ਮੂਰਤੀ ਨੂੰ ਵੀ ਬੰਨਿਆ ਗਿਆ ਅਤੇ ਨਾਲ ਹੀ ਕੰਧ ਉਪਰ ਨਫਰਤ ਵਾਲੇ ਨਾਅਰੇ ਲਿਖੇ ਗਏ। ਉਧਰ ਉਸ ਰੈਸਟੋਰੈਂਟ ਦੇ ਮਾਲਕ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਰਸੋਈ ਅਤੇ ਸਰਵਿੰਗ ਕਰਨ ਵਾਲੇ ਦਾ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਉਨ੍ਹਾਂ ਨੂੰ 1 ਲੱਖ(75 ਲੱਖ) ਡਾਲਰ ਦਾ ਘਾਟਾ ਸਹਿਣਾ ਪਿਆ। ਹੁਣ ਸਥਾਨਕ ਪੁਲਿਸ ਅਤੇ ਐਫਬੀਆਈ ਇਸ ਘਟਨਾ ਦਾ ਜਾਂਚ ਕਰ ਰਹੀ ਹੈ।

ਉਧਰ ਅਮਰੀਕਾ ਵਿਚ ਸਥਿਤ ਸਿੱਖ ਐਮੈਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਨੇ ਇਸ ਘਟਨਾ ਦੀ ਨਿੰਦਿਆ ਕੀਤੀ ਹੈ। ਸੈਂਟਾਂ ਫੇ ਵਿਚ ਰਹਿੰਦੇ ਸਿੱਖ ਲੋਕਾਂ ਦੇ ਅਨੁਸਾਰ, ਇਹ ਇਕ ਸ਼ਾਂਤ ਖੇਤਰ ਹੈ। ਸਿੱਖ ਭਾਈਚਾਰੇ ਦੇ ਲੋਕ 1960 ਤੋਂ ਇੱਥੇ ਰਹਿ ਰਹੇ ਹਨ। ਇਸ ਤੋਂ ਪਹਿਲਾਂ ਕਦੇ ਵੀ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ।  

ਪਿਛਲੇ ਦਿਨੀਂ ਸੈਂਟਾਂ ਫੇ ਵਿਚ ਅਛੇਤ ਸਮਰਥਕਾਂ ਦੁਆਰਾ ਸਪੇਨ ਦੇ ਸ਼ਾਸ਼ਕਾਂ ਦੇ ਬੁੱਤ ਵੀ ਹਟਾਏ ਗਏ ਸਨ। ਇਸ ਸਮੇਂ ਤੋਂ ਨਫਰਤ ਦੇ ਜ਼ੁਰਮ ਵਿਚ ਵਾਧਾ ਹੋਇਆ ਹੈ। 29 ਅਪ੍ਰੈਲ ਨੂੰ ਕੋਲੋਰਾਡੋ ਦੇ ਲੇਕਵੁੱਡ ਵਿਚ ਅਮਰੀਕੀ ਸਿੱਖ ਲਖਵੰਤ ਸਿੰਘ ਤੇ ਇਕ ਵਿਅਕਤੀ ਨੇ ਹਮਲਾ ਕੀਤਾ ਸੀ। ਉਸ ਨੇ ਲਖਵੰਤ ਨੂੰ ਆਪਣੇ ਦੇਸ਼ ਵਾਪਿਸ ਪਰਤਣ ਲਈ ਕਿਹਾ ਸੀ। ਮੁਲਜ਼ਮ ਦਾ ਨਾਲ ਏਰਿਕ ਬ੍ਰੇਮੈਨ ਦੱਸਿਆ ਗਿਆ ਹੈ। ਉਸ ਖਿਲਾਫ ਅਜੇ ਤੱਕ ਨਫਰਤ ਅਪਰਾਧ ਦਾ ਕੋਈ ਕੇਸ ਦਰਜ਼ ਨਹੀਂ ਕੀਤਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।