ਪਾਕਿਸਤਾਨ ਦੇ ਕਰਾਚੀ 'ਚ ਉਤਰਿਆ ਸਭ ਤੋਂ ਲੰਬਾ ਤੇ ਭਾਰੀ ਜਹਾਜ਼ (ਵੀਡੀਓ)

ਏਜੰਸੀ

ਖ਼ਬਰਾਂ, ਕੌਮਾਂਤਰੀ

ਉਥੇ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਨੂੰ ਦੇਖ ਕੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆ ਦੇ ਰਹੇ ਹਨ

Aeroplane

ਕਰਾਚੀ-ਕਰੀਬ ਦਸ ਮਹੀਨਿਆਂ ਤੱਕ ਜ਼ਮੀਨ 'ਤੇ ਰਹਿਣ ਤੋਂ ਬਾਅਦ ਦੁਨੀਆ ਦੇ ਸਭ ਤੋਂ ਲੰਬੇ ਅਤੇ ਸਭ ਤੋਂ ਭਾਰੀ ਜਹਾਜ਼ ਏ.ਐੱਨ.-225 ਨੇ ਬੁੱਧਵਾਰ ਨੂੰ ਅਫਗਾਨਿਸਤਾਨ ਤੋਂ ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਤੱਕ ਉਡਾਣ ਭਰੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਉਥੇ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਨੂੰ ਦੇਖ ਕੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆ ਦੇ ਰਹੇ ਹਨ।

ਇਹ ਵੀ ਪੜ੍ਹੋ-ਰਿਲਾਇੰਸ ਨੇ ਗੂਗਲ ਨਾਲ ਮਿਲ ਕੇ ਲਾਂਚ ਕੀਤਾ JioPhone Next, ਹੋਵੇਗਾ ਸਭ ਤੋਂ ਸਸਤਾ ਸਮਾਰਟਫੋਨ

ਵੀਡੀਓ 'ਚ ਜਹਾਜ਼ ਨੂੰ ਕਰਾਚੀ ਦੇ ਘਰਾਂ ਦੇ ਠੀਕ ਉੱਤੋਂ ਉਡਾਣ ਭਰਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਜਹਾਜ਼ ਦਾ ਇਸਤੇਮਾਲ ਜ਼ਿਆਦਾਤਰ ਫੌਜੀ ਸਾਮਾਨ ਨੂੰ ਇਕ ਸਥਾਨ ਤੋਂ ਦੂਜੇ ਸਥਾਨ ਤੱਕ ਲਿਜਾਣ ਲਈ ਕੀਤਾ ਜਾਂਦਾ ਹੈ। ਇਹ ਜਹਾਜ਼ ਅਮਰੀਕੀ ਫੌਜ ਦੀ ਵਾਪਸੀ ਨੂੰ ਦੇਖਦੇ ਹੋਏ ਫੌਜੀ ਸਾਮਾਨ ਲੈ ਕੇ ਅਫਗਾਨਿਸਤਾਨ ਤੋਂ ਵਾਪਸ ਆਇਆ ਸੀ। ਰੂਸ 'ਚ ਬਣੇ ਇਸ ਵਿਸ਼ਾਲ ਜਹਾਜ਼ 'ਚ 6 ਟਰਬੋ ਇੰਜਣ ਲੱਗੇ ਹੋਏ ਹਨ ਅਤੇ ਇਸ ਨੂੰ ਦੁਨੀਆ 'ਚ ਹੁਣ ਤੱਕ ਬਣੇ ਜਹਾਜ਼ਾਂ 'ਚੋਂ ਸਭ ਤੋਂ ਲੰਬਾ ਅਤੇ ਭਾਰੀ ਮੰਨਿਆ ਜਾ ਰਿਹਾ ਹੈ।

 

 

ਇਹ ਵੀ ਪੜ੍ਹੋ-ਕੋਰੋਨਾ ਦੀ ਇਹ ਵੈਕਸੀਨ ਹਰ ਵੈਰੀਐਂਟ ਵਿਰੁੱਧ ਹੇਵੇਗੀ ਅਸਰਦਾਰ

ਇਸ ਨੇ ਸਭ ਤੋਂ ਪਹਿਲਾਂ ਦਸੰਬਰ 1988 'ਚ ਜਰਮਨੀ ਦੇ ਸਟੂਟਗਾਰਟ ਏਅਰਪੋਰਟ ਤੋਂ ਓਮਾਨ ਲਈ ਉਡਾਣ ਭਰੀ ਸੀ। ਇਹ ਜਹਾਜ਼ ਅੰਤੋਨੋਵ ਏਅਰਲਾਈਨ ਦੇ ਜਹਾਜ਼ਾਂ ਦੇ ਬੇੜੇ ਦਾ ਹਿੱਸਾ ਹੈ ਅਤੇ ਇਸ ਨੂੰ ਐਮਰਜੈਂਸੀ ਅਤੇ ਆਪਦਾ ਪ੍ਰਬੰਧਨ ਦੇ ਕੰਮ 'ਚ ਲਾਇਆ ਜਾਂਦਾ ਹੈ। ਕਰੀਬ 6,40,000 ਟਨ ਵਜ਼ਨ ਵਾਲੇ ਇਸ ਜਹਾਜ਼ ਦੇ ਖੰਭ ਕਾਫੀ ਵੱਡੇ ਹਨ। ਇੰਨੇ ਵੱਡੇ ਖੰਭ ਕਿਸੇ ਵੀ ਹੋਰ ਸੰਚਾਲਿਤ ਜਹਾਜ਼ ਦੇ ਨਹੀਂ ਹੁੰਦੇ ਹਨ।

ਇਹ ਵੀ ਪੜ੍ਹੋ-ਮਹਾਰਾਸ਼ਟਰ ਤੋਂ ਬਾਅਦ ਹੁਣ J&K 'ਚ ਹੋਈ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਦੀ ਪੁਸ਼ਟੀ

ਏਅਰਪੋਰਟ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਐਂਟੋਨੋਵ ਏ.ਐੱਨ.-225 ਮਾਰੀਆ ਨੇ ਵੀਰਵਾਰ ਸਵੇਰੇ ਕਰਾਚੀ ਤੋਂ ਉਡਾਣ ਭਰਨੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਬੀਤੇ ਸਾਲ ਇਸ ਦੀ ਉਡਾਣ ਨੂੰ ਰੋਕ ਦਿੱਤਾ ਗਿਆ ਸੀ ਫਿਰ ਬਾਅਦ 'ਚ ਇਸ ਨੇ ਯੂਕ੍ਰੇਨ ਦੀ ਰਾਜਧਾਨੀ ਕੀਵ ਦੇ ਗੋਸਤੋਮੇਲ ਏਅਰਪੋਰਟ ਤੋਂ ਉਡਾਣ ਭਰੀ ਜਿਸ ਤੋਂ ਬਾਅਦ ਇਹ ਅਫਗਾਨਿਸਤਾਨ ਪਹੁੰਚਿਆ।