ਜਾਣੋਂ ਕਿਉਂ ਇਟਲੀ 'ਚ 3000 ਸਾਲ ਪੁਰਾਣੀ ਮਮੀ ਦੀ ਕੀਤੀ ਜਾ ਰਹੀ CT Scan

ਏਜੰਸੀ

ਖ਼ਬਰਾਂ, ਕੌਮਾਂਤਰੀ

ਵਿਗਿਆਨੀ ਇਸ ਸਮੇਂ ਇਕ ਅਜਿਹੀ ਮਮੀ 'ਤੇ ਰਿਸਰਚ ਕਰ ਰਹੇ ਹਨ ਜੋ 3000 ਸਾਲ ਪੁਰਾਣੀ ਮਿਸਰ ਦੇ ਇਕ ਪੁਜਾਰੀ ਦੀ ਹੈ

CT Scan

ਰੋਮ-ਜਦ ਕਿਸੇ ਪਿਰਾਮਿਡ 'ਚ ਰੱਖੀ ਹੋਈ ਮਮੀ ਦੀ ਗੱਲ ਕੀਤੀ ਜਾਂਦੀ ਹੈ ਤਾਂ ਲੋਕ ਰਹੱਸਮਈ ਦੁਨੀਆ ਦੇ ਬਾਰੇ 'ਚ ਕਲਪਨਾ ਕਰਨ ਲੱਗਦੇ ਹਨ ਅਤੇ ਉਸ ਦੇ ਬਾਰੇ 'ਚ ਜ਼ਿਆਦਾ ਜਾਣਨ ਦੀ ਕੋਸ਼ਿਸ਼ ਕਰਨ ਲੱਗਦੇ ਹਨ। ਇਟਲੀ ਦੇ ਵਿਗਿਆਨੀ ਇਸ ਸਮੇਂ ਇਕ ਅਜਿਹੀ ਮਮੀ 'ਤੇ ਰਿਸਰਚ ਕਰ ਰਹੇ ਹਨ ਜੋ 3000 ਸਾਲ ਪੁਰਾਣੀ ਮਿਸਰ ਦੇ ਇਕ ਪੁਜਾਰੀ ਦੀ ਹੈ। ਦੁਨੀਆ ਭਰ 'ਚ ਮਿਸਰ ਸਮੇਤ ਹੋਰ ਦੇਸ਼ਾਂ 'ਚ ਵੀ ਪਾਈ ਗਈ ਮਮੀ 'ਤੇ ਕਈ ਰਿਸਰਚ ਹੋਈਆਂ ਹਨ। ਹਰ ਰਿਸਰਚ 'ਚ ਨਵੇਂ ਖੁਲਾਸੇ ਹੁੰਦੇ ਰਹੇ ਹਨ। ਹੁਣ ਹਾਲ ਹੀ 'ਚ ਇਟਲੀ 'ਚ ਮਿਸਰ ਦੇ ਪੁਜਾਰੀ ਦੇ ਇਕ ਮਮੀ ਦੀ ਇਕ ਹਸਪਤਾਲ 'ਚ ਸੀ.ਟੀ. ਸਕੈਨ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ-ਵਿਅਕਤੀ ਨੇ ਰੈਸਟੋਰੈਂਟ 'ਚ ਖਾਧਾ 2800 ਰੁਪਏ ਖਾਣਾ, ਬਦਲੇ 'ਚ ਵੇਟਰ ਨੂੰ ਦਿੱਤੀ ਲੱਖਾਂ ਰੁਪਏ ਦੀ ਟਿੱਪ

ਜ਼ਿਕਰਯੋਗ ਹੈ ਕਿ ਇਟਲੀ ਦੇ ਹਸਪਤਾਲ 'ਚ ਜਿਸ ਮਮੀ ਦੀ ਸੀ.ਟੀ. ਸਕੈਨ ਕੀਤੀ ਜਾ ਰਹੀ ਹੈ ਉਹ ਇਕ ਪ੍ਰਾਚੀਨ ਪੁਜਾਰੀ ਐਂਖੇਖੋਂਸੂ ਦੀ ਮਮੀ ਹੈ ਜੋ ਬਗਾਰਮੋ ਦੇ ਸਿਵਿਕ ਪੁਰਾਤੱਤਵ ਅਜਾਇਬ ਘਰ ਤੋਂ ਮਿਲਾਨ ਦੇ ਪੋਲੀਕਲੀਨਿਕੋ ਹਸਪਤਾਲ 'ਚ ਹਾਲ ਹੀ 'ਚ ਭੇਜੀ ਗਈ ਸੀ। ਐਂਖੇਖੋਂਸੂ ਪੁਜਾਰੀ ਨੂੰ 3000 ਸਾਲ ਪਹਿਲਾਂ ਦਫਨਾਇਆ ਗਿਆ ਸੀ। ਪੁਜਾਰੀ ਐਂਖੇਖੋਂਸੂ ਦੇ ਇਸ ਮਮੀ 'ਤੇ ਅਧਿਐਨ ਲਈ ਹੁਣ ਆਧੁਨਿਕ ਤਕਨੀਕ ਦੀ ਮਦਦ ਲਈ ਜਾ ਰਹੀ ਹੈ।

ਇਹ ਵੀ ਪੜ੍ਹੋ-'ਆਕਟੀਕਲ-370 ਹਟਾਉਣ ਨਾਲ ਦੇਸ਼ ਦੀ ਹੋਈ ਬਦਨਾਮੀ'

ਮਮੀ ਪ੍ਰੋਜੈਕਟ ਰਿਸਰਚ ਦੀ ਡਾਇਰੈਕਟਰ ਸਬੀਨਾ ਮਾਲਗਰਾ ਦਾ ਕਹਿਣਾ ਹੈ ਕਿ ਮਮੀ ਇਕ ਜੀਵ-ਵਿਗਿਆਨਕ ਅਜਾਇਬ ਘਰ ਹੈ, ਉਹ ਇਕ ਸਮੇਂ ਕੈਪਸੂਲ ਦੀ ਤਰ੍ਹਾਂ ਹੈ ਜਿਸ 'ਤੇ ਆਧੁਨਿਕ ਵਿਗਿਆਨ ਦਾ ਸਹਾਰਾ ਲੈ ਕੇ ਕਈ ਰਿਸਰਚ ਕੀਤੀ ਜਾ ਸਕਦੀ ਹੈ। ਮਮੀ ਪ੍ਰੋਜੈਕਟ ਰਿਸਰਚ ਦੀ ਡਾਇਰੈਕਟਰ ਸਬੀਨਾ ਦਾ ਕਹਿਣਾ ਹੈ ਕਿ ਮਮੀ ਦੇ ਨਾਂ ਦੀ ਜਾਣਕਾਰੀ 900 ਅਤੇ 800 ਈਸਾ ਪੂਰਬ ਦੇ ਤਾਬੂਤ ਨਾਲ ਮਿਲਦੀ ਹੈ ਜਿਥੇ ਐਂਖੇਖੋਂਸੂ ਦਾ ਅਰਥ ਹੈ-ਭਗਵਾਨ ਖੋਂਸੂ ਜੀਵਤ ਹਨ।

ਇਹ ਵੀ ਪੜ੍ਹੋ-ਪਾਕਿਸਤਾਨ ਦੇ ਕਰਾਚੀ 'ਚ ਉਤਰਿਆ ਸਭ ਤੋਂ ਲੰਬਾ ਤੇ ਭਾਰੀ ਜਹਾਜ਼ (ਵੀਡੀਓ)

ਜੀਵਨ ਦੇ ਬਾਰ 'ਚ ਅਤੇ ਮੌਤ ਤੋਂ ਬਾਅਤ ਇਸਤੇਮਾਲ ਕੀਤੇ ਜਾਣ ਵਾਲੇ ਦਫਨ ਦੇ ਰੀਤੀ-ਰਿਵਾਜ਼ਾਂ ਨੂੰ ਜਾਣਨ ਲਈ ਸੀ.ਟੀ. ਸਕੈਨ ਵਰਗੀ ਆਧੁਨਿਕ ਤਕਨੀਕ ਦਾ ਇਸਤੇਮਾਲ ਕਰ ਰਹੇ ਹਨ। ਰਿਸਰਚ 'ਚ ਇਹ ਵੀ ਪਤਾ ਚੱਲੇਗਾ ਕਿ ਉਸ ਸਮੇਂ ਦੀ ਜੀਵਨ ਕਿਵੇਂ ਦਾ ਹੁੰਦਾ ਰਿਹਾ ਅਤੇ ਉਸ ਸਮੇਂ ਮੌਤ ਤੋਂ ਬਾਅਦ ਇਨਸਾਨ ਨੂੰ ਕਿਸ ਤਰ੍ਹਾਂ ਦੇ ਰੀਤੀ ਰਿਵਾਜ਼ਾਂ ਨਾਲ ਦਫਨਾਇਆ ਜਾਂਦਾ ਸੀ। ਵਿਗਿਆਨੀਆਂ ਦਾ ਮੰਨਣਾ ਹੈ ਕਿ ਐਂਖੇਖੋਂਸੂ ਪੁਜਾਰੀ ਦੀ ਮਮੀ 'ਚ ਕਈ ਰਾਜ ਲੁੱਕੇ ਹੋ ਸਕਦੇ ਹਨ। ਮਮੀ ਦੀ ਮੌਤ ਦੇ ਸਮੇਂ ਉਮਰ, ਉਸ ਦਾ ਕੱਦ ਅਤੇ ਉਸ ਦੇ ਜੀਵਨ ਦੌਰਾਨ ਹੋਣ ਵਾਲੀਆਂ ਬੀਮਾਰੀਆਂ ਆਦਿ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।