ਜਪਾਨ ਵਿਚ ਲੂ ਨਾਲ 65 ਮੌਤਾਂ, 22 ਹਜ਼ਾਰ ਹਸਪਤਾਲ ਵਿਚ ਭਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹਾਲ ਹੀ ਵਿਚ ਇਤਹਾਸ ਦੇ ਸਭ ਤੋਂ ਭਿਆਨਕ ਮੀਂਹ ਤੋਂ ਬਾਅਦ ਹੜ੍ਹ ਦੀ ਆਫ਼ਤ ਝੱਲਣ ਵਾਲੇ ਜਾਪਾਨ ਉੱਤੇ ਹੁਣ ਗਰਮੀ ਦੀ ਮਾਰ ਪੈ ਰਹੀ ਹੈ

Japan Is the Latest Country to Break a Heat Record

ਟੋਕੀਓ, ਹਾਲ ਹੀ ਵਿਚ ਇਤਹਾਸ ਦੇ ਸਭ ਤੋਂ ਭਿਆਨਕ ਮੀਂਹ ਤੋਂ ਬਾਅਦ ਹੜ੍ਹ ਦੀ ਆਫ਼ਤ ਝੱਲਣ ਵਾਲੇ ਜਾਪਾਨ ਉੱਤੇ ਹੁਣ ਗਰਮੀ ਦੀ ਮਾਰ ਪੈ ਰਹੀ ਹੈ। ਸਰਕਾਰੀ ਅੰਕੜਿਆਂ ਦੇ ਮੁਤਾਬਕ, ਮੰਗਲਵਾਰ ਤੱਕ ਲੰਘੇ ਇੱਕ ਹਫਤੇ ਵਿਚ ਜਾਪਾਨ 'ਚ ਲੂ ਨਾਲ 65 ਲੋਕਾਂ ਦੀ ਜਾਨ ਚਲੀ ਗਈ ਹੈ। ਇੰਨਾ ਹੀ ਨਹੀਂ, ਲੂ ਤੋਂ ਪੀੜਤ 22, 647 ਲੋਕਾਂ ਨੂੰ ਹਸਪਤਾਲਾਂ ਵਿਚ ਭਰਤੀ ਵੀ ਕਰਵਾਇਆ ਗਿਆ ਹੈ। ਫਾਇਰ ਐਂਡ ਡਿਜ਼ਾਸਟਰ ਮੈਨੇਜਮੇਂਟ ਏਜੰਸੀ ਨੇ ਇਸਦੀ ਜਾਣਕਾਰੀ ਦਿੱਤੀ ਹੈ।