ਇਮਰਾਨ ਨੂੰ ਅਮਰੀਕੀ ਦੌਰੇ 'ਤੇ ਧਾਰਮਕ ਅਤੇ ਘੱਟ ਗਿਣਤੀ ਲੋਕਾਂ ਦੇ ਵਿਰੋਧ ਪ੍ਰਦਰਸ਼ਨ ਸਾਹਮਣਾ ਕਰਨਾ ਪਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਕਰਾਚੀ ਅਤੇ ਪਾਕਿਸਤਾਨ ਦੇ ਹੋਰ ਹਿੱਸਿਆਂ ਵਿਚ ਮੁਹਾਜਿਰਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਿਹੈ

Pak PM Imran Khan faces protests by religious and ethnic minorities during first US visit

ਵਾਸ਼ਿੰਗਟਨ : ਪਾਕਿਸਤਾਨ ਦੇ ਪ੍ਰਧਾਨਮੰਤਰੀ ਨੂੰ ਅਮਰੀਕਾ ਦੀ ਅਪਣੀ ਪਹਿਲੀ ਯਾਤਰਾ ਦੌਰਾਨ ਪਾਕਿਸਤਾਨੀ ਨਸਲੀ ਅਤੇ ਘੱਟ ਗਿਣਤੀ ਸਮੂਹਾਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਲੋਕਾਂ ਦੇ ਜ਼ਬਰਦਸਤੀ ਗਾਇਬ ਕੀਤੇ ਜਾਣ ਦੀ ਘਟਨਾ ਦੇ ਵੱਲ ਟਰੰਪ ਪ੍ਰਸ਼ਾਸਨ ਦਾ ਧਿਆਨ ਖਿਚੱਣ ਦੇ ਲਈ ਵਿਰੋਧ ਪ੍ਰਦਰਸ਼ਨ ਕੀਤਾ। 

ਮੁਹਾਜ਼ਿਰ ਅਤੇ ਬਲੋਚ ਭਾਈਚਾਰੇ ਸਮੂਹ ਦਾ ਦੋਸ਼ ਹੈ ਕਿ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਘੱਟ ਗਿਣਤੀ ਭਾਈਚਾਰੇ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਹੈ। ਬਲੋਚ ਸਮੇਤ ਨਸਲੀ ਅਤੇ ਘੱਟ ਗਿਣਤੀ ਸਮੂਹਾਂ ਨੇ ਮੁਤਾਹਿਦਾ ਕਾਓਮੀ ਮੂਵਮੈਂਟ (ਐਮ ਕਿਐਮਐਮ) ਨਾਲ ਮਿਲ ਕੇ ਵਹਾਈਟ ਹਾਊਸ, ਯੂਐਸ ਕੈਪੀਟੋਲ ਅਤੇ ਯੂਐਸ ਇੰਸਟੀਚਿਊਟ ਆਫ਼ ਪੀਸ ਇਮਾਰਤ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ।

ਐਮਕਿਊਐਮ ਨੇ ਐਤਵਾਰ ਨੂੰ ਅਮਰੀਕੀ ਕੈਪੀਟੋਲ ਦੇ ਸਾਹਮਣੇ ਖਾਨ ਦੇ ਵਿਰੁਧ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਦੋਸ਼ ਲਗਾਇਆ ਕਿ ਕਰਾਚੀ ਅਤੇ ਪਾਕਿਸਤਾਨ ਦੇ ਹੋਰ ਹਿੱਸਿਆਂ ਵਿਚ ਮੁਹਾਜਿਰਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਿਹਾ ਹੈ। ਖਾਨ 21 ਜੁਲਾਈ ਤੋਂ 23 ਜੁਲਾਈ ਤਕ ਤਿੰਨ ਦਿਨਾਂ ਦੇ ਦੌਰੇ 'ਤੇ ਅਮਰੀਕਾ ਆਏ ਸਨ। ਇਸ ਦੌਰਾਨ, ਉਨ੍ਹਾਂ ਨੇ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕੀਤੀ ਅਤੇ ਅਤਿਵਾਦ ਦੇ ਕਾਰਨ ਖੇਤਰੀ ਸਥਿਰਤਾ ਨੂੰ ਪੈਦਾ ਹੋਣ ਵਾਲੀਆਂ ਚੁਣੌਤੀਆਂ ਅਤੇ ਅਫ਼ਗ਼ਾਨਿਸਤਾਨ ਵਿਚ ਸ਼ਾਂਤੀ ਸਥਾਪਨਾ 'ਤੇ ਚਰਚਾ ਕੀਤੀ।