ਇਮਰਾਨ ਖਾਨ ਨੇ ਮੰਨਿਆ - ਪਾਕਿਸਤਾਨ ਸਰਕਾਰ ਜਾਣਦੀ ਸੀ ਓਸਾਮਾ ਬਿਨ ਲਾਦੇਨ ਦਾ ਟਿਕਾਣਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਸੀ.ਆਈ.ਏ ਦੀ ਮਦਦ ਕਰਨ ਵਾਲੇ ਡਾਕਟਰ ਨੂੰ ਰਿਹਾ ਕਰਨ ਲਈ ਤਿਆਰ ਹੋਇਆ ਪਾਕਿ

ISI info helped CIA track down Osama: Imran Khan

ਵਾਸ਼ਿੰਗਟਨ : ਪਾਕਿਸਤਾਨ ਦੀ ਸ਼ਕਤੀਸ਼ਾਲੀ ਖੁਫੀਆ ਏਜੰਸੀ ਆਈ.ਐਸ.ਆਈ. ਨੇ ਸੀ.ਆਈ.ਏ. ਨੂੰ ਉਹ ਸੂਚਨਾ ਮੁਹੱਈਆ ਕਰਵਾਈ ਸੀ, ਜਿਸ ਨੇ ਅਮਰੀਕਾ ਨੂੰ ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦਾ ਪਤਾ ਲਗਾਉਣ ਅਤੇ ਮਾਰਨ ਵਿਚ ਮਦਦ ਕੀਤੀ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਕ ਮਹੱਤਵਪੂਰਨ ਖੁਲਾਸਾ ਕਰਦੇ ਹੋਏ ਇਹ ਜਾਣਕਾਰੀ ਦਿਤੀ। 

ਬਤੌਰ ਪ੍ਰਧਾਨ ਮੰਤਰੀ ਅਪਣੇ ਪਹਿਲੇ ਅਮਰੀਕੀ ਦੌਰੇ 'ਤੇ ਪਹੁੰਚੇ ਖਾਨ ਨੇ ਇਸ ਗੱਲ ਦਾ ਖੁਲਾਸਾ ਫਾਕਸ ਨਿਊਜ਼ ਦੇ ਨਾਲ ਇਕ ਇੰਟਰਵਿਊ ਦੌਰਾਨ ਕੀਤਾ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦਾ ਦੇਸ਼ ਜੇਲ ਵਿਚ ਬੰਦ ਪਾਕਿਸਤਾਨੀ ਡਾਕਟਰ ਸ਼ਕੀਲ ਅਫ਼ਰੀਦੀ ਨੂੰ ਰਿਹਾਅ ਕਰੇਗਾ, ਜਿਨ੍ਹਾਂ ਨੇ ਓਸਾਮਾ ਦਾ ਪਤਾ ਲਗਾਉਣ ਵਿਚ ਸੀ.ਆਈ. ਏ. ਦੀ ਮਦਦ ਕੀਤੀ ਸੀ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਮਰੀਕੀ ਜੇਲ 'ਚ ਬੰਦ ਨਿਊਰੋਸਾਂਈਟੀਸਟ ਆਫ਼ੀਆ ਸਿੱਦੀਕੀ ਦੀ ਰਿਹਾਈ ਦੇ ਬਦਲੇ ਓਸਾਮਾ ਬਿਨ ਲਾਦੇਨ ਦਾ ਪਤਾ ਲਗਾਉਣ ਵਿਚ ਸੀ.ਆਈ.ਏ ਦੀ ਮਦਦ ਦੇ ਲਈ ਪਾਕਿਸਤਾਨੀ ਜੇਲ 'ਚ ਬੰਦ ਸਰਜਨ ਸ਼ਕੀਲ ਅਫ਼ਰੀਦੀ ਨੂੰ ਰਿਹਾ ਕਰਨ ਦੀ ਪੇਸ਼ਕਸ਼ ਕੀਤੀ ਹੈ। 

ਆਫ਼ੀਆ ਨੂੰ ਅਫ਼ਗਾਨਿਸਤਾਨ 'ਚ ਐਫ਼.ਬੀ.ਆਈ ਏਜਟਾਂ ਅਤੇ ਅਮਰੀਕੀ ਫ਼ੌਜ 'ਤੇ ਗੋਲੀ ਚਲਾਉਣ ਦੇ ਲਈ 2010 'ਚ ਦੋਸ਼ੀ ਠਹਿਰਾਇਆ ਗਿਆ ਸੀ। ਉਹ ਅਕਰੀਕਾ ਦੀ ਜੇਲ 'ਚ 86 ਸਾਲ ਦਾ ਕੈਦ ਦੀ ਸਜਾ ਕੱਟ ਰਹੀ ਹੈ। ਖਾਨ ਦਾ ਬਿਆਨ ਇਸ ਲਈ ਅਹਿਮ ਸਮਝਿਆ ਜਾ ਰਿਹਾ ਹੈ ਕਿਉਂਕਿ ਪਾਕਿਸਤਾਨ ਲਾਦੇਨ ਦੇ ਟਿਕਾਣੇ ਬਾਰੇ ਕੋਈ ਵੀ ਜਾਣਕਾਰੀ ਹੋਣ ਤੋਂ ਉਦੋਂ ਤਕ ਨਾਂਹ ਕਰਦਾ ਰਿਹਾ, ਜਦੋਂ ਤਕ ਦੋ ਮਈ 2011 ਨੂੰ ਇਸਲਾਮਾਬਾਦ ਦੇ ਛਾਵਨੀ ਨਗਰ ਐਬਟਾਬਾਦ ਵਿਚ ਯੂ.ਐਸ. ਨੇਵੀ ਸੀਲ ਦੀ ਟੀਮ ਨੇ ਗੁਪਤ ਛਾਪੇਮਾਰੀ ਵਿਚ ਉਸ ਨੂੰ ਮਾਰ ਦਿਤਾ ਸੀ।

ਖਾਨ ਨੇ ਕਿਹਾ ਕਿ ਉਹ ਆਈ.ਐਸ.ਆਈ. ਸੀ ਜਿਸ ਨੇ ਉਹ ਸੂਚਨਾ ਦਿਤੀ ਸੀ, ਜਿਸ ਨਾਲ ਓਸਾਮਾ ਬਿਨ ਲਾਦੇਨ ਦੇ ਟਿਕਾਣੇ ਦਾ ਪਤਾ ਲੱਗਾ ਸੀ। ਜੇ ਤੁਸੀਂ ਸੀ.ਆਈ. ਏ. ਤੋਂ ਪੁੱਛੋ ਤਾਂ ਉਹ ਆਈ.ਐਸ.ਆਈ. ਸੀ ਜਿਸ ਨੇ ਫ਼ੋਨ ਰਾਹੀਂ ਸ਼ੁਰੂਆਤੀ ਸਥਾਨ ਬਾਰੇ ਜਾਣਕਾਰੀ ਦਿਤੀ ਸੀ।