ਅਫਗਾਨਿਸਤਾਨ 'ਚ ਭਿਆਨਕ ਹੜ੍ਹ ਨੇ ਮਚਾਈ ਤਬਾਹੀ, 31 ਮੌਤਾਂ, 41 ਅਜੇ ਵੀ ਲਾਪਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

74 ਲੋਕ ਹੋਏ ਜ਼ਖ਼ਮੀ

photo

 

ਕਾਬੁਲ— ਅਫਗਾਨਿਸਤਾਨ ਦੇ ਕੁਝ ਹਿੱਸਿਆਂ 'ਚ ਭਿਆਨਕ ਹੜ੍ਹਾਂ ਕਾਰਨ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ ਹੈ। ਇਕ ਰਿਪੋਰਟ ਦੇ ਅਨੁਸਾਰ, 74 ਲੋਕ ਜ਼ਖ਼ਮੀ ਹੋਏ ਹਨ ਅਤੇ ਘੱਟੋ-ਘੱਟ 41 ਲਾਪਤਾ ਹਨ।

ਇਹ ਵੀ ਪੜ੍ਹੋ: ਆਪਣੀ ਗੈਰਹਾਜ਼ਰੀ 'ਚ ਪੁੱਤ ਦੀ ਲਾਸ਼ ਨੂੰ ਦਫਨਾਉਣ 'ਤੇ ਭੜਕਿਆ ਫ਼ੌਜੀ, ਪਤਨੀ ਸਮੇਤ 13 ਲੋਕਾਂ ਦਾ ਕੀਤਾ ਕਤਲ 

ਰਹੀਮੀ ਨੇ ਦਸਿਆ ਕਿ ਅਫਗਾਨਿਸਤਾਨ ਦੇ ਸੱਤ ਸੂਬਿਆਂ 'ਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਕਾਰਨ 606 ਰਿਹਾਇਸ਼ੀ ਮਕਾਨਾਂ ਦੇ ਨਾਲ-ਨਾਲ ਸੈਂਕੜੇ ਏਕੜ ਖੇਤੀ ਵਾਲੀ ਜ਼ਮੀਨ ਨੂੰ ਅੰਸ਼ਕ ਜਾਂ ਪੂਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ।

ਇਹ ਵੀ ਪੜ੍ਹੋ: ਚੀਨ 'ਚ ਵੱਡਾ ਹਾਦਸਾ, ਡਿੱਗੀ ਜਿਮ ਦੀ ਛੱਤ, 10 ਲੋਕਾਂ ਦੀ ਹੋਈ ਮੌਤ

ਰਿਪੋਰਟ ਦਾ ਹਵਾਲਾ ਦਿੰਦੇ ਹੋਏ, ਉਹਨਾਂ ਕਿਹਾ ਕਿ ਰੱਖਿਆ ਮੰਤਰਾਲੇ, ਲੋਕ ਭਲਾਈ ਮੰਤਰਾਲੇ, ਰੈੱਡ ਕ੍ਰੀਸੈਂਟ, ਸੂਬਿਆਂ ਦੇ ਅਧਿਕਾਰੀਆਂ ਅਤੇ ਹੋਰ ਅਧਿਕਾਰੀਆਂ ਦੀਆਂ ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਪਹੁੰਚੀਆਂ ਹਨ ਅਤੇ ਬਚਾਅ ਕਾਰਜਾਂ ਨੂੰ ਅੰਜਾਮ ਦਿਤਾ ਹੈ।

ਤਾਲਿਬਾਨ ਰਾਜ ਦੇ ਆਫ਼ਤ ਪ੍ਰਬੰਧਨ ਮੰਤਰਾਲੇ ਨੇ ਐਤਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ 2023 ਦੀ ਸ਼ੁਰੂਆਤ ਤੋਂ, ਲਗਭਗ 100,000 ਵੱਖ-ਵੱਖ ਪ੍ਰਾਂਤਾਂ ਵਿਚ ਕੁਦਰਤੀ ਆਫ਼ਤ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਭੋਜਨ ਪ੍ਰਾਪਤ ਹੋਇਆ ਹੈ।